ਐਨਕਾਊਂਟਰ ਵਿੱਚ ਮਾਰੇ ਗਏ ਗੈਂਗਸਟਰ ਜਸਪ੍ਰੀਤ ਜੱਸੀ ਦੀ ਅੱਜ ਖਰੜ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਹੋਇਆ। ਜੱਸੀ ਦੀ ਭੈਣ ਨੇ ਆਪਣੇ ਭਰਾ ਦੀ ਮ੍ਰਿਤਕ ਦੇਹ ਨੂੰ ਮੁਖਾਗਨੀ ਦਿੱਤੀ। ਇਸ ਦੌਰਾਨ ਭਾਰੀ ਪੁਲਿਸ ਫੋਰਸ ਨਾਲ ਜੱਸੀ ਦੀ ਧਰਮ ਪਤਨੀ ਲਵਪ੍ਰੀਤ ਕੌਰ ਵੀ ਮੌਜੂਦ ਸੀ। ਪਰਿਵਾਰ ਨੇ ਫਿਲਹਾਲ ਮੀਡੀਆ ਤੋਂ ਦੂਰੀ ਬਣਾਈ ਹੋਈ ਹੈ।
ਦੱਸ ਦੇਈਏ ਕਿ ਜਗਰਾਓਂ ਵਿੱਚ ਦੋ ਏਐਸਆਈਜ਼ ਦਾ ਕਤਲ ਕਰਨ ਵਾਲੇ ਇਨ੍ਹਾਂ ਦੋਹਾਂ ਗੈਂਗਸਟਰਾਂ ਦਾ ਬੀਤੇ ਦਿਨੀਂ ਕੋਲਕਾਤਾ ਵਿੱਚ ਪੁਲਿਸ ਵੱਲੋਂ ਐਨਕਾਊਂਟਰ ਕੀਤਾ ਗਿਆ ਸੀ। ਜੈਪਾਲ ਭੁੱਲਰ ਦੇ ਪਿਤਾ ਅਤੇ ਜਸਪ੍ਰੀਤ ਖਰੜ ਦੀ ਭੈਣ ਮੈਂਬਰ ਅੱਜ ਦੋਹਾਂ ਦੀਆਂ ਮ੍ਰਿਤਕ ਦੇਹਾਂ ਲੈ ਕੇ ਮੁਹਾਲੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੇ, ਜਿਥੋਂ ਦੋਹਾਂ ਦੀਆਂ ਡੈੱਡ ਬਾਡੀਜ਼ ਨੂੰ ਐਂਬੂਲੈਂਸ ਰਾਹੀਂ ਫਿਰੋਜ਼ਪੁਰ ਤੇ ਖਰੜ ਪਹੁੰਚਾਇਆ ਗਿਆ।
ਇਹ ਵੀ ਪੜ੍ਹੋ : ਗੈਂਗਸਟਰ ਭੁੱਲਰ ਤੇ ਜੱਸੀ ਦੀ ਮਦਦ ਕਰਨ ਵਾਲਾ ਕਾਬੂ, ਕੋਲਕਾਤਾ ‘ਚ ਲੁੱਕਣ ਲਈ ਦਿੱਤੀ ਸੀ ਆਪਣੀ ID
ਜਸਪ੍ਰੀਤ ਜੱਸੀ ਦੀ ਪਤਨੀ ਲਵਪ੍ਰੀਤ ਕੌਰ, ਜੋਕਿ ਪੁਲਿਸ ਹਿਰਾਸਤ ਵਿੱਚ ਹੈ, ਨੇ ਆਪਣੇ ਪਤੀ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਮੋਹਾਲੀ ਅਦਾਲਤ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਉਸ ਨੂੰ ਸੰਸਕਾਰ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇ ਦਿੱਤੀ ਸੀ। ਜਸਪ੍ਰੀਤ ਜੱਸੀ ਦੇ ਪਰਿਵਾਰ ਵਿੱਚ ਉਸ ਦੀ ਮਾਂ ਤੇ ਭੈਣ ਹਨ। ਉਸ ਦੀ ਪਤਨੀ ਨੂੰ ਪੁਲਿਸ ਨੇ 15 ਮਈ ਤੋਂ ਗ੍ਰਿਫਤਾਰ ਕੀਤਾ ਹੋਇਆ ਹੈ। ਉਥੇ ਹੀ ਜੈਪਾਲ ਭੁੱਲਰ ਦੇ ਪਿਤਾ ਖੁਦ ਪੰਜਾਬ ਪੁਲਿਸ ‘ਚ ਰਹਿ ਚੁੱਕੇ ਹਨ।