ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਧਾਮ ਵਿਖੇ ਬੀਤੀ ਰਾਤ ਧੰਨ-ਧੰਨ ਸ੍ਰੀ ਗੁਰੂ ਸਾਹਿਬ ਜੀ ਦੇ ਦੋ ਪਾਵਨ ਸਰੂਪ ਅਗਨ ਭੇਂਟ ਹੋਣ ਦੀ ਦੁਖਦਾਈ ਘਟਨਾ ਵਾਪਰੀ। ਘਟਨਾ ਦਾ ਪਤਾ ਲੱਗਣ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਘਟਨਾ ਤੋਂ ਬਾਅਦ ਤੁਰੰਤ ਪਿੰਡ ਧਾਮ ਪਹੁੰਚੇ। ਉਨ੍ਹਾਂ ਨੇ ਗੁਰੂ ਘਰ ਆਈ ਸੰਗਤ ਅਤੇ ਪ੍ਰਬੰਧਕਾਂ ਤੋਂ ਸਾਰੇ ਹਲਾਤਾਂ ਦੀ ਜਾਣਕਾਰੀ ਲਈ।
ਮੌਕੇ ‘ਤੇ ਪਹੁੰਚੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪਹਿਲਾਂ ਤਾਂ ਸਾਰੇ ਪਿੰਡ ਧਾਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤਲਬ ਕੀਤਾ ਤੇ ਨਾਲ ਹੀ ਵੱਡਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਪਿੰਡ ਦੇ ਕਈ ਗੁਰਦੁਆਰਿਆਂ ‘ਚ ਪਹਿਰੇਦਾਰ ਨਹੀਂ ਹਨ ਤੇ ਜਿਹੜੇ ਗੁਰੂਘਰਾਂ ‘ਚ ਪਹਿਰੇਦਾਰ ਨਹੀਂ ਹੋਣਗੇ, ਉਥੋਂ ਪਾਵਨ ਸਰੂਪ ਨੇੜਲੇ ਇਤਿਹਾਸਿਕ ਗੁਰੂ ਘਰਾਂ ‘ਚ ਭੇਜੇ ਦਿੱਤੇ ਜਾਣਗੇ । ਉਨ੍ਹਾਂ ਕਿਹਾ ਕਿ ਸਾਡੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਰਵਉੱਚ ਨੇ, ਜੇ ਸਾਡੇ ਗੁਰੂ ਦਾ ਸਤਿਕਾਰ ਨਹੀਂ ਤਾਂ ਸਾਡਾ ਕਦੇ ਸਤਿਕਾਰ ਨਹੀਂ ਹੋਣਾ। ਗੁਰੂ ਦੇ ਮਸਲੇ ‘ਤੇ ਕਿਸੇ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
