ਜਲੰਧਰ ਪੱਛਮ ਦੇ ਭੀੜ-ਭਾੜ ਵਾਲੇ ਇਲਾਕੇ ਵਿਚ ਜਵੈਲਰ ਦੀ ਦੁਕਾਨ ‘ਤੇ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਮੂੰਹ ‘ਤੇ ਕੱਪੜਾ ਬੰਨ੍ਹ ਕੇ ਆਏ ਬਦਮਾਸ਼ਾਂ ਨੇ ਹਥਿਆਰ ਦਿਖਾ ਕੇ ਦੁਕਾਨਦਾਰ ਤੇ ਉਸ ਦੀ ਪਤਨੀ ਤੋਂ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਪਰ ਦੁਕਾਨ ਮਾਲਕ ਤੇ ਉਸ ਦੀ ਪਤਨੀ ਬਹਾਦੁਰੀ ਦਿਖਾਉਂਦੇ ਹੋਏ ਬਦਮਾਸ਼ਾਂ ਨਾਲ ਭਿੜ ਗਏ। ਦੋਵਾਂ ਨੇ ਬਦਮਾਸ਼ਾਂ ਦੇ ਹੱਥਾਂ ਵਿਚ ਫੜ੍ਹੇ ਹਥਿਆਰਾਂ ਦੀ ਪ੍ਰਵਾਹ ਨਹੀਂ ਕੀਤੀ ਤੇ ਬਦਮਾਸ਼ਾਂ ਨੂੰ ਦਰਵਾਜ਼ੇ ਤੋਂ ਬਾਹਰ ਕੱਢ ਦਿੱਤਾ। ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ।
ਹੁਣ ਪੁਲਿਸ ਇਸੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਬਦਮਾਸ਼ਾਂ ਦੀ ਭਾਲ ਕਰ ਰਹੀ ਹੈ। ਦੂਜੇ ਪਾਸੇ ਬਾਜ਼ਾਰ ਵਿਚ ਹੋਈ ਇਸ ਵਾਰਦਾਤ ਨਾਲ ਵਪਾਰੀਆਂ ਵਿਚ ਦਹਿਸ਼ਤ ਹੈ। ਉਨ੍ਹਾਂ ਨੇ ਬਾਜ਼ਾਰ ਵਿਚ ਪੁਲਿਸ ਦੀ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ। ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਨੇ ਵੀ ਮੌਕੇ ‘ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਲਈ।
ਦੁਕਾਨ ਦੇ ਮਾਲਕ ਨੇ ਦੱਸਿਆ ਕਿ ਬਦਮਾਸ਼ ਚਾਂਦੀ ਦੇਖਣ ਦੇ ਬਹਾਨੇ ਦੁਕਾਨ ‘ਤੇ ਆਏ ਸਨ। ਉਨ੍ਹਾਂ ਨੇ ਮੂੰਹ ‘ਤੇ ਕੱਪੜੇ ਬੰਨ੍ਹੇ ਹੋਏ ਸਨ। ਦੁਕਾਨ ਵਿਚ ਆਉਂਦੇ ਹੀ ਚਾਂਦੀ ਦੀ ਬ੍ਰੇਸਲੇਟ ਦਿਖਾਉਣ ਨੂੰ ਕਿਹਾ। ਇਸ ‘ਤੇ ਉਨ੍ਹਾਂ ਨੇ ਕੁਝ ਡਿਜ਼ਾਈਨ ਦਿਖਾਏ। ਫਿਰ ਉਸ ਨੇ ਹੋਰ ਡਿਜ਼ਾਈਨ ਦਿਖਾਉਣ ਲਈ ਕਿਹਾ। ਇੰਨੇ ਵਿਚ ਉਸ ਦਾ ਦੂਜਾ ਸਾਥੀ ਵੀ ਦੁਕਾਨ ‘ਤੇ ਆ ਗਿਆ।
ਇਹ ਵੀ ਪੜ੍ਹੋ : ਧੁੰਦ ਕਰਕੇ ਹਾਈਵੇ ‘ਤੇ ਵਾਪਰਿਆ ਵੱਡਾ ਹਾ.ਦਸਾ, 2 ਗੱਡੀਆਂ ਤੇ ਟਰੱਕ ਵਿਚਾਲੇ ਹੋਈ ਟੱ.ਕਰ, ਗੱਡੀਆਂ ਦੇ ਉੱਡੇ ਪਰਖੱਚੇ
ਦੂਜੇ ਆਦਮੀ ਨੇ ਉਸ ਦੀ ਪਤਨੀ ‘ਤੇ ਪਿਸਤੌਲ ਤਾਨ ਦਿੱਤੀ ਤੇ ਜਵੈਲਰੀ ਲੁੱਟਣ ਦੀ ਕੋਸ਼ਿਸ਼ ਕੀਤੀ। ਪਤਨੀ ਨੇ ਚੀਕਾਂ ਮਾਰਦੇ ਹੋਏ ਪਿਸਤੌਲ ਫੜੇ ਬਦਮਾਸ਼ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਉਸ ਦਾ ਮੁਕਾਬਲਾ ਕਰਨ ਲੱਗੀ। ਇਸ ਮਗਰੋਂ ਦੁਕਾਨ ਮਾਲਕ ਵਿਪਨ ਵਰਮਾ ਵੀ ਬਦਮਾਸ਼ਾਂ ਨਾਲ ਭਿੜਨ ਲਈ ਕਾਊਂਟਰ ‘ਤੇ ਚੜ੍ਹ ਗਿਆ ਤੇ ਦੋਵੇਂ ਬਦਮਾਸ਼ ਘਬਰਾ ਗਏ ਤੇ ਬਾਹਰ ਵੱਲ ਭੱਜਣ ਲੱਗੇ। ਵਿਪਨ ਨੇ ਦੋਵਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਪਰ ਉਹ ਕਿਸੇ ਤਰ੍ਹਾਂ ਪਿੱਛਾ ਛੁਡਾ ਕੇ ਉਥੋਂ ਭੱਜ ਗਏ। ਘਟਨਾ ਮਗਰੋਂ ਬਾਜ਼ਾਰ ਦੇ ਹੋਰ ਵਪਾਰੀ ਡਰੇ ਹੋਏ ਹਨ। ਉਨ੍ਹਾਂ ਨੇ ਵਧਦੀਆਂ ਵਾਰਦਾਤਾਂ ਨੂੰ ਲੈ ਕੇ ਰੋਸ ਪ੍ਰਗਟਾਇਆ ਹੈ। ਵਪਾਰੀ ਤੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਇਲਾਕੇ ਕਾਫੀ ਭੀੜ ਵਾਲਾ ਹੈ, ਥਾਣਾ ਵੀ ਨੇੜੇ ਹੈ ਇਸ ਦੇ ਬਾਵਜੂਦ ਬਦਮਾਸ਼ਾਂ ਦੇ ਹੌਸਲੇ ਬੁਲੰਦ ਹਨ।
ਵੀਡੀਓ ਲਈ ਕਲਿੱਕ ਕਰੋ -:
























