ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਇਕ ਹੋਰ ਕਬੱਡੀ ਖਿਡਾਰੀ ਦੀ ਮੌਤ ਹੋ ਗਈ। ਬਿੱਟੂ ਬਲਿਆਲ ਇਸ ਦੁਨੀਆ ਵਿਚ ਨਹੀਂ ਰਿਹਾ। ਚੱਲਦੇ ਮੈਚ ‘ਚ ਬਿੱਟੂ ਬਲਿਆਲ ਦੇ ਸਾਹ ਨਿਕਲ ਗਏ। ਬਿੱਟੂ ਬਲਿਆਲ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
ਦੱਸ ਦੇਈਏ ਕਿ ਬਿੱਟੂ ਬਲਿਆਲ ਜ਼ਿੰਦਗੀ ਨਾਲ ਲੰਬਾ ਸੰਘਰਸ਼ ਕਰਨ ਵਾਲਾ ਇਨਸਾਨ ਸੀ। ਉਹ ਕਾਫੀ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ। ਉਸ ਦੇ 3 ਸਟੰਟ ਪਏ ਸੀ। ਇਸੇ ਤਰ੍ਹਾਂ ਮੁਸੀਬਤਾਂ ਦਾ ਸਾਹਮਣਾ ਕਰਦਿਆਂ ਬਿੱਟੂ ਨੇ ਗਰਾਊਂਡ ਵਿਚ ਵਾਪਸੀ ਕੀਤੀ ਸੀ ਪਰ ਬੀਤੇ ਦਿਨੀਂ ਚੱਲਦੇ ਮੈਚ ਵਿਚ ਹਾਰਟ ਅਟੈਕ ਆਉਣ ਨਾਲ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਅਮਰੀਕਾ ਨੇ ਡਾਇਬਟੀਜ਼-ਮੋਟਾਪੇ ਦੇ ਮਰੀਜ਼ਾਂ ਨੂੰ ਵੀਜ਼ਾ ਦੇਣ ਤੋਂ ਕੀਤਾ ਇਨਕਾਰ, ਜਾਰੀ ਕੀਤੀਆਂ ਨਵੀਂ ਗਾਈਡਲਾਈਨਜ਼
ਜ਼ਿਕਰਯੋਗ ਹੈ ਕਿ 2007 ਵਿਚ ਬਿੱਟੂ ਬਲਿਆਲ ਦੇ ਭਰਾ ਦੀ ਮੌਤ ਹੋ ਗਈ ਸੀ। 2008 ਵਿਚ ਮਾਤਾ ਜੀ ਉਸ ਨੂੰ ਹਮੇਸ਼ਾ ਲਈ ਛੱਡ ਗਏ। 2010 ਵਿਚ ਬਿੱਟੂ ਦਾ ਐਕਸੀਡੈਂਟ ਹੋ ਗਿਆ ਤੇ ਲੱਤ ਵਿਚ ਫਰੈਕਚਰ ਹੋਇਆ ਸੀ ਤੇ 2011 ਵਿਚ ਬਿੱਟੂ ਬਲਿਆਲ ਨੂੰ ਵੱਡਾ ਸਦਮਾ ਲੱਗਾ ਤੇ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਪਰ ਹੁਣ ਬਿੱਟੂ ਬਲਿਆਲ ਖੁਦ ਇਸ ਦੁਨੀਆ ‘ਚ ਨਹੀਂ ਰਿਹਾ। ਉਸ ਦੀ ਮੌਤ ਨਾਲ ਕਬੱਡੀ ਖੇਡ ਜਗਤ ਵਿਚ ਸੋਗ ਦਾ ਮਾਹੌਲ ਹੈ।
ਵੀਡੀਓ ਲਈ ਕਲਿੱਕ ਕਰੋ -:
























