kahanni actor sachin death:ਸਟਾਰ ਪਲੱਸ ਤੇ ਆਉਣ ਵਾਲੇ ਮਸ਼ਹੂਰ ਸੀਰੀਅਲ ਕਹਾਣੀ ਕਹਾਣੀ ਘਰ ਘਰ ਕੀ ਅਤੇ ਸੋਨੀ ਟੀਵੀ ਦੇ ਸ਼ੋਅ ਲੱਜਾ ਵਿੱਚ ਕੰਮ ਕਰ ਚੁੱਕੇ ਅਦਾਕਾਰਾ ਸਚਿਨ ਕੁਮਾਰ ਦਾ ਸ਼ੁਕਰਵਾਰ ਨੂੰ ਅੰਧੇਰੀ ਸਥਿਤ ਆਪਣੇ ਹੀ ਘਰ ਵਿੱਚ ਹਾਰਟ ਅਟੈਕ ਨਾਲ ਦੇਹਾਂਤ ਹੋ ਗਿਆ।ਸਚਿਨ ਕੁਮਾਰ ਰਿਸ਼ਤੇ ਵਿੱਚ ਅਕਸ਼ੇ ਕੁਮਾਰ ਦੇ ਕਜਨਸਨ। ਉਨ੍ਹਾਂ ਦੀ ਉਮਰ ਕੇਵਲ 42 ਸਾਲ ਦੀ ਸੀ।ਸਚਿਨ ਦੇ ਅਦਾਕਾਰ ਦੋਸਤ ਰਾਕੇਸ਼ ਪਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸਚਿਨ ਦੇ ਕਰੀਬੀਆਂ ਨਾਲ ਮੈਨੂੰ ਇਹ ਜਾਣਕਾਰੀ ਮਿਲੀ ਕਿ ਵੀਰਵਾਰ ਦੀ ਰਾਤ ਨੂੰ ਸਚਿਨਸੋਣ ਦੇ ਲਈ ਆਪਣੇ ਕਮਰੇ ਵਿੱਚ ਗਿਆ।ਤਾਂ ਅਗਲੀ ਸਵੇਰੇ ਉਸ ਨੇ ਕਾਫੀ ਦੇਰਤੱਕ ਦਰਵਾਜਾ ਨਹੀਂ ਖੋਲ੍ਹਿਆ। ਅਜਿਹੇ ਵਿੱਚ ਸਚਿਨ ਦੇ ਮਾਤਾ-ਪਿਤਾ ਨੇ ਚਾਭੀ ਦਾ ਇੰਤਜਾਮ ਕੀਤਾ ਅਤੇ ਦਰਵਾਜਾ ਖੋਲ੍ਹਣ ਤੇ ਦੇਖਿਆ ਕਿ ਸਚਿਨ ਦੀ ਲਾਸ਼ ਬੈੱਡ ਤੇ ਪਈ ਹੈ।ਦੱਸ ਦੇਈਏ ਕਿ ਸਚਿਨ ਕੁਮਾਰ ਨੇ ਕਈ ਸਾਲ ਪਹਿਲਾਂ ਅਦਾਕਾਰੀ ਵਿੱਚ ਖਾਸ ਸਫਲਤਾ ਨਾ ਮਿਲਣ ਤੋਂ ਬਾਅਦ ਪ੍ਰੋਫੈਸ਼ਨਲ ਤੌਰ ਤੇ ਫੋਟੋਗ੍ਰਾਫੀ ਸ਼ੁਰੂ ਕਰ ਦਿੱਤੀ ਸੀ ਜਿਸ ਨੂੰ ਲੈ ਕੇ ਉਹ ਕਾਫੀ ਖੁਸ਼ ਸਨ।
ਰਾਕੇਸ਼ ਪੋਲ ਨੇ ਸਚਿਨ ਕੁਮਾਰ ਨਾਲ ਆਪਣੀ ਦੋਸਤੀ ਨੂੰ ਯਾਦ ਕਰਦੇ ਹੋਏ ਮੀਡੀਆ ਨੂੰ ਕਿਹਾ ਕਿ ਸਚਿਨ ਅਤੇ ਮੇਰੀ ਦੋਸਤੀ ਦੋ ਦਹਾਕੇ ਤੋਂ ਵੱਧ ਪੁਰਾਣੀ ਹੈ ਅਸੀਂ ਕਹਿ ਸਕਦੇ ਹਾਂ ਕਿ ਅਦਾਕਾਰੀ ਦੀ ਦੁਨੀਆ ਵਿੱਚ ਇਕੱਠੇ ਨਾਲ-ਨਾਲ ਹੀ ਸੰਘਰਸ਼ ਦੀ ਸ਼ੁਰੂਆਤ ਕੀਤੀ ਸੀ।ਅਸੀਂ ਦੋਨੋਂ ਹਮੇਸ਼ਾ ਹੀ ਇੱਕ ਦੂਜੇ ਦੇ ਟੱਚ ਵਿੱਚ ਰਿਹਾ ਕਰਦੇ ਸੀ ਪਰ ਮੈਂ ਪਿਛਲੇ ਪੰਜ ਸਾਲਾਂ ਤੋਂ ਉਸ ਨੂੰ ਨਹੀਂ ਮਿਲ ਪਾਇਆ।ਅਸੀਂ ਹਮੇਸ਼ਾ ਇੱਕ ਦੂਜੇ ਨੂੰ ਮਿਲਣ ਦੀ ਪਲਾਨਿੰਗ ਕਰਦੇ ਸੀ ਅਤੇ ਫਿਰ ਕਿਸੇ ਨਾ ਕਿਸੀ ਵਜ੍ਹਾ ਤੋਂ ਸਾਡਾ ਮਿਲਣਾ ਰਹਿ ਜਾਂਦਾ ਸੀ।ਮੈਨੂਂ ਨਹੀਂ ਪਤਾ ਸੀ ਸਚਿਨ ਮੈਨੂੰ ਇਸ ਤਰ੍ਹਾਂ ਮਿਲਣ ਤੋਂ ਬਿਨ੍ਹਾਂ ਹੀ ਚਲਾ ਜਾਵੇਗਾ।ਰਾਕੇਸ਼ ਨੇ ਦੱਸਿਆ ਕਿ ਸਚਿਨ ਹਮੇਸ਼ਾ ਹੰਸਦਾ , ਅਤੇ ਪੋਜੀਟਿਵ ਕਿਸਮ ਦਾ ਅਤੇ ਦੂਜਿਆਂ ਦੀ ਮਦਦ ਕਰਨਾ ਵਾਲਾ ਸ਼ਖਸ ਸੀ।
ਰਾਕੇਸ਼ ਨੇ ਕਿਹਾ ਕਿ ਜਦੋਂ ਕਦੇ ਉਹ ਮੇਰੇ ਘਰ ਆਉਂਦਾ ਸੀ, ਉਹ ਮੇਰੇ ਲਈ ਖਾਣਾ ਬਣਾਇਆ ਕਰਦਾ ਸੀ।ਸੀਰੀਅਲ ਲੱਜਾ ਦੀ ਨਿਰਮਾਤਾ ਬੇਨਾਫਰ ਕੋਹਲੀ ਨੇ ਸਚਿਨ ਕੁਮਾਰ ਦੇ ਇੰਝ ਅਚਾਨਕ ਚਲੇ ਜਾਣ ਤੇ ਅਫਸੋਸ ਜਾਹਿਰ ਕਰਦੇ ਹੋਏ ਮੀਡੀਆ ਨੂੰ ਕਿਹਾ ਕਿ ਉਹ ਹਮੇਸ਼ਾ ਹੱਸਣ ਵਾਲਾ ਇੱਕ ਬੇਹੱਦ ਸਵੀਟ ਕਿਸਮ ਦਾ ਲੜਕਾ ਸੀ।