Kangna Ranaut Mothers Day: ਪੂਰੀ ਦੁਨੀਆ ਵਿੱਚ ਅੱਜ ਯਾਨੀ 10 ਮਈ ਨੂੰ ਮਦਰਸ ਡੇ ਮਨਾਇਆ ਜਾ ਰਿਹਾ ਹੈ। ਪਰ, ਕੋਰੋਨਾ ਵਾਇਰਸ ਦੇ ਸੰਕਟ ਦੇ ਵਿਚਕਾਰ ਪੂਰੇ ਭਾਰਤ ਵਿੱਚ ਲੌਕਡਾਊਨ ਚੱਲ ਰਿਹਾ ਹੈ। ਇਸੇ ਵਿੱਚ ਬੱਚੇ ਆਪਣੀ ਮਾਂ ਨੂੰ ਘਰ ਵਿੱਚ ਸਪੈਸ਼ਲ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸੈਲੇਬਸ ‘ਮਦਰਸ ਡੇ2020’ ਦੇ ਮੌਕੇ ‘ਤੇ ਆਪਣੀ ਮਾਂ ਦਾ ਵੀ ਧੰਨਵਾਦ ਕਰ ਰਹੇ ਹਨ। ਹਾਲ ਹੀ ਵਿੱਚ ਅਦਾਕਾਰਾ ਕੰਗਨਾ ਰਨੌਤ ਨੇ ਇਸ ਮੌਕੇ ‘ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਵਿੱਚ ਕੰਗਨਾ ਰਨੌਤ ਮਾਂ ਉੱਤੇ ਕਵਿਤਾ ਪੜ੍ਹਦੀ ਨਜ਼ਰ ਆ ਰਹੀ ਹੈ। ਅਦਾਕਾਰਾ ਨੇ ਇਹ ਕਵਿਤਾ ਆਪ ਲਿਖੀ ਹੈ। ਅਦਾਕਾਰ ਕੰਗਨਾ ਰਨੌਤ ਦੀ ਵੀਡੀਓ ਨੂੰ ਹੁਣ ਤੱਕ 51,000 ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੰਗਨਾ ਨੇ ਕੈਪਸ਼ਨ ਵਿੱਚ ਲਿਖਿਆ, “ਉਹ ਕਹਿੰਦਟ ਹਨ ਕਿ ਮਾਂ ਉਹ ਸਭ ਕੁਝ ਸਮਝ ਜਾਦੀ ਹੈ ਜੋ ਬੱਚੇ ਨਹੀਂ ਬੋਲ ਸਕਦਾ।
ਅੱਜ ਉਹਨਾਂ ਨੂੰ ਉੱਚੀ ਆਵਾਜ਼ ਵਿੱਚ ਦੱਸੋ। ਮਦਰਜ਼ ਡੇ ‘ਤੇ, ਆਪਣੇ ਦਿਲ ਦੀ ਗੱਲ ਕਰੋ ਅਤੇ ਇਸਨੂੰ ਆਪਣੀ ਮਾਂ ਵਾਸਤੇ ਵਿਸ਼ੇਸ਼ ਬਣਾਓ। ਕੰਗਨਾ ਰਨੌਤ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਤੇ ਵੀ ਕਾਫੀ ਕਮੈਂਟ ਕਰ ਰਹੇ ਹਨ। ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਖੂਬਸੂਰਤ ਕੰਗਨਾ ਆਪਣੇ ਚੁਲਬੁਲੇ ਮਿਜਾਜ ਤੇ ਆਪਣੇ ਸਪਸ਼ਟ ਬਿਆਨਾਂ ਨੂੰ ਲੈ ਕੇ ਚਰਚਾ ‘ਚ ਰਹਿੰਦੀ ਹੈ। ਜੀ ਹਾਂ ਥਿਏਟਰ ਡਾਇਰੈਕਟਰ ਅਰਵਿੰਦ ਗੌੜ ਤੋਂ ਟ੍ਰੇਨਿੰਗ ਲੈਣ ਤੋਂ ਬਾਅਦ ਕੰਗਨਾ ਨੇ ਸਾਲ 2006 ਦੀ ਥ੍ਰਿਲਰ ਫਿਲਮ ‘ਗੈਂਗਸਟਰ’ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ।
‘ਗੈਂਗਸਟਰ’ ਦੇ ਲਈ ਉਹਨਾਂ ਬੈਸਟ ਡੈਬਿਊ ਐਕਟਰਸ ਦੇ ਲਈ ਫਿਲਮਫੇਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਹਾਲ ਹੀ ‘ਚ ਕੰਗਨਾ ਨੇ ਇਸ ਖ਼ਾਸ ਦਿਨ ਨੂੰ ਫਿਲਮ ਇੰਡਸਟਰੀ ‘ਚ ਆਪਣੇ ਸੁਨਹਿਰੇ ਸਫ਼ਰ ਦੀ ਸ਼ੁਰੂਆਤ ਦੇ ਦਿਨਾਂ ‘ਚੋਂ ਇਕ ਦੱਸਿਆ ਹੈ। ਜ਼ਿਕਰਯੋਗ ਹੈ ਕਿ ਉਸ ਦੌਰ ‘ਚ ਕੰਗਨਾ ਕੋਲ ਇੰਨੇ ਘੱਟ ਪੈਸੇ ਸਨ ਕਿ ਉਹ ਇਸ ਫਿਲਮ ਲਈ ਮਿਲੇ ਬੈਸਟ ਐਕਟਰੈੱਸ ਦਾ ਐਵਾਰਡ ਲੈਣ ਜਾਣ ‘ਚ ਵੀ ਅਸਮਰੱਥ ਸੀ। ਕੰਗਨਾ ਨੇ ਇਸ ਫਿਲਮ ਨਾਲ ਜੁੜੀ ਆਪਣੀ ਇਕ ਲੁਕ ਦੀ ਤਸਵੀਰ ਜਨਤਕ ਕੀਤੀ ਹੈ ਜਿਸ ਨਾਲ ਉਸ ਨੇ ਲਿਖਿਆ ਕਿ ‘ਕੰਗਨਾ ਰਨੌਤ ਦੀ ਬਾਲੀਵੁੱਡ ਡੈਬਿਊ ਫਿਲਮ ‘ਗੈਂਗਸਟਰ’ ਦੀ ਰਿਲੀਜ਼ ਦੇ 14 ਸਾਲ ਪੂਰੇ ਹੋਣ ‘ਤੇ ਪੋਰਟਫੋਲੀਓ ਦੀ ਤਸਵੀਰ ਵੇਖੋ।