Kapil Sharma has trouble: ਜਦੋਂ ਕ੍ਰੀਏਟਿਵ ਲੋਕਾਂ ਦੀ ਗੱਲ ਆਉਂਦੀ ਹੈ ਤਾਂ ਅਜਿਹੇ ਵਿੱਚ ਕਈ ਲੋਕ ਹਨ ਜੋ ਰਾਤ ਨੂੰ ਜਾਗਣਾ ਪਸੰਦ ਕਰਦੇ ਹਨ। ਸ਼ਾਇਦ ਇਸ ਲਈ ਕਿਉਂਕਿ ਰਾਤ ਨੂੰ ਖ਼ਾਮੋਸ਼ੀ ਵਿੱਚ ਉਹ ਆਪਣਾ ਰਚਨਾਤਮਕ ਕੰਮ ਜ਼ਿਆਦਾ ਵਧੀਆ ਢੰਗ ਨਾਲ ਕਰ ਸਕਦੇ ਹਨ। ਕੀ ਤੁਸੀਂ ਜਾਣਦੇ ਹੋ ਕਿ ਕਾਮੇਡੀ ਕਿੰਗ ਕਪਿਲ ਸ਼ਰਮਾ ਵੀ ਅਜਿਹੇ ਲੋਕਾਂ ਦੀ ਲਿਸਟ ਵਿੱਚ ਸ਼ਾਮਿਲ ਹਨ। ਕਪਿਲ ਸ਼ਰਮਾ ਨੇ ਵੀਰਵਾਰ ਨੂੰ ਸ੍ਰੀ ਸ੍ਰੀ ਰਵੀ ਸ਼ੰਕਰ ਦੇ ਨਾਲ ਟਵਿੱਟਰ ‘ਤੇ ਇੱਕ ਲਾਈਵ ਸੈਸ਼ਨ ਕੀਤਾ ਜਿਸ ਵਿੱਚ ਉਨ੍ਹਾਂ ਨੇ ਕਈ ਮਜੇਦਾਰ ਗੱਲਾਂ ਕੀਤੀਆਂ। ਇਸ ਸੈਸ਼ਨ ਵਿੱਚ ਕਪਿਲ ਸ਼ਰਮਾ ਨੇ ਲੱਗੇ ਹੱਥ ਇਹ ਵੀ ਪੁੱਛ ਲਿਆ ਕਿ ਉਨ੍ਹਾਂ ਨੂੰ ਰਾਤ ਨੂੰ ਜਾਗਣਾ ਵਧੀਆ ਲੱਗਦਾ ਹੈ ਤਾਂ ਕੀ ਇਸ ਵਿੱਚ ਕੁਝ ਗ਼ਲਤ ਹੈ। ਕਪਿਲ ਨੇ ਕਿਹਾ ਕਿ ਉਨ੍ਹਾਂ ਨੂੰ ਅਕਸ਼ੇ ਕੁਮਾਰ ਅਕਸਰ ਕਹਿੰਦੇ ਹਨ ਕਿ ਸਵੇਰੇ ਜਲਦੀ ਉੱਠਣਾ ਚਾਹੀਦਾ ਹੈ ਕਪਿਲ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਸਵੇਰੇ ਜਲਦੀ ਉੱਠਣਾ ਵਧੀਆ ਹੁੰਦਾ ਹੈ ਪਰ ਉਨ੍ਹਾਂ ਨੂੰ ਰਾਤ ਨੂੰ ਜਾਗਣਾ ਵਧੀਆ ਲੱਗਦਾ ਹੈ ਤਾਂ ਕੀ ਇਸ ਵਿੱਚ ਕੁਝ ਗ਼ਲਤ ਹੈ ?ਕਪਿਲ ਨੇ ਪੁੱਛਿਆ ਕਿ ਕੀ ਅਜਿਹਾ ਕੋਈ ਤਰੀਕਾ ਹੈ ਜਿਸ ਨਾਲ ਇਹ ਪ੍ਰਾਬਲਮ ਦੂਰ ਹੋ ਜਾਵੇ।
ਜਵਾਬ ਵਿੱਚ ਰਵੀਸ਼ੰਕਰ ਨੇ ਕਿਹਾ ਇਸ ਵਿੱਚ ਕੋਈ ਪ੍ਰਾਬਲਮ ਨਹੀਂ ਹੈ।ਸਾਰੇ ਲੋਕ ਜੋ ਰਚਨਾਤਮਕ ਕੰਮ ਕਰਦੇ ਹਨ ਉਨ੍ਹਾਂ ਨੂੰ ਰਾਤ ਵਿੱਚ ਜਾਗਣਾ ਵਧੀਆ ਲੱਗਦਾ ਹੈ। ਇਸ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਹੈ ਬੱਸ ਜਦੋਂ ਅੱਖ ਖੁੱਲ੍ਹੀ ਤਾਂ ਸਿੱਧੇ ਕੰਮ ਕਾਜ ਕਰਨ ਨਹੀਂ ਲੱਗਣਾ ਥੋੜਾ ਸਮਾਂ ਬੈਠ ਕੇ ਧਿਆਨ ਲਗਾਉਣ ਹੈ। ਕਪਿਲ ਸ਼ਰਮਾ ਨੇ ਇਸ ਸ਼ੋਅ ਵਿੱਚ ਰਵੀਸ਼ੰਕਰ ਤੋਂ ਕਈ ਮਜੇਦਾਰ ਸਵਾਲ ਵੀ ਪੁੱਛੇ ਜਿਨ੍ਹਾਂ ਨੂੰ ਸੁਣ ਕੇ ਗੁਰੂਦੇਵ ਆਪਣਾ ਹਾਸਾ ਨਾ ਰੋਕ ਸਕੇ। ਮਾਹਿਕਾ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਪਿਲ ਸ਼ਰਮਾ ਨੂੰ ਦੇਖਣਾ ਕਾਫੀ ਵਧੀਆ ਲੱਗਦਾ ਹੈ। ਮਹਿਕਾ ਨੇ ਕਪਿਲ ਦੇ ਸ਼ੋਅ ਦੀ ਤਾਰੀਫ ਕਰਦੇ ਹੋਏ ਕਿਹਾ ਕਪਿਲ ਨੇ ਆਪਣੇ ਬਲ ‘ਤੇ ਮਨਰੰਜਨ ਉਦਯੋਗ ਨੂੰ ਕਈ ਉੱਚਾਈਆਂ ‘ਤੇ ਪਹੁੰਚਾਇਆ ਹੈ। ਮਹਿਕਾਂ ਨੇ ਅੱਗੇ ਕਿਹਾ ਕਿ ਜੇਕਰ ਭਵਿੱਖ ਵਿੱਚ ਉਨ੍ਹਾਂ ਨੂੰ ਮੌਕਾ ਦਿੱਤਾ ਜਾਵੇ ਤਾਂ ਉਹ ਕਾਮੇਡੀਅਨ ਦੇ ਨਾਲ ਸਕਰੀਨ ‘ਤੇ ਕੰਮ ਕਰਨਾ ਪਸੰਦ ਕਰੇਗੀ। ਮਾਹਿਕਾ ਕਹਿੰਦੀ ਹੈ ਕਪਿਲ ਇੱਕ ਬਹੁਤ ਚੰਗੇ ਇਨਸਾਨ ਹਨ। ਮੈਂ ਉਨ੍ਹਾਂ ਨੂੰ ਜਾਣਿਆ ਹੈ। ਜੇਕਰ ਮੌਕਾ ਦਿੱਤਾ ਜਾਏ ਤਾਂ ਮੈਨੂੰ ਉਨ੍ਹਾਂ ਦੇ ਨਾਲ ਕੰਮ ਕਰਨਾ ਵਧੀਆ ਲੱਗੇਗਾ। ਮੈਨੂੰ ਉਨ੍ਹਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ।