ਕਪਿਲ ਸ਼ਰਮਾ ਦੇ KAP’S ਕੈਫੇ ‘ਤੇ ਫਾਈਰਿੰਗ ਕਰਨ ਵਾਲਿਆਂ ‘ਤੇ ਕੈਨੇਡਾ ਸਰਕਾਰ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਫਾਇਰਿੰਗ ਕਰਨ ਵਾਲੇ 3 ਮੁਲਜ਼ਮਾਂ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਹੈ ਯਾਨੀ ਕੈਨੇਡਾ ਤੋਂ ਡਿਪੋਰਟ ਕਰਨ ਦਿੱਤਾ ਗਿਆ ਹੈ। ਉਨ੍ਹਾਂ ਵੱਲੋਂ 2 ਵਾਰ ਕਪਿਲ ਸ਼ਰਮਾ ਦੇ ਕੈਫੇ ‘ਤੇ ਫਾਇਰਿੰਗ ਕੀਤੀ ਗਈ ਸੀ। ਕੈਨੇਡਾ ਸਰਕਾਰ ਨੇ 3 ਗੈਂਗ ਮੈਂਬਰਾਂ ਨੂੰ ਡਿਪੋਰਟ ਕੀਤਾ ਹੈ। ਹਾਲਾਂਕਿ ਡਿਪੋਰਟ ਕੀਤੇ ਮੁਲਜ਼ਮਾਂ ਦੀ ਪਹਿਚਾਣ ਜ਼ਾਹਿਰ ਨਹੀਂ ਕੀਤੀ ਗਈ।
ਕੈਫੇ ‘ਤੇ ਫਾਇਰਿੰਗ ਦੇ ਬਾਅਦ ਭਾਵੁਕ ਪੋਸਟ ਵੀ ਕਪਿਲ ਸ਼ਰਮਾ ਵੱਲੋਂ ਪਾਈ ਗਈ ਸੀ ਕਿ ਜਿਸ ਵਿਚ ਉਨ੍ਹਾਂ ਨੇ ਫਾਇਰਿੰਗ ਦਾ ਜ਼ਿਕਰ ਕੀਤਾ ਸੀ ਕਿ ਇਸ ਘਟਨਾਕ੍ਰਮ ਨੇ ਸਾਨੂੰ ਤੋੜ ਕੇ ਰੱਖ ਦਿੱਤਾ ਹੈ। ਇਨ੍ਹਾਂ ਗੈਂਗ ਮੈਂਬਰਾਂ ਵੱਲੋਂ ਸਰੀ ਲੋਅਰ ਮੇਨਲੈਂਡ ਤੇ ਫ੍ਰੇਜਰ ਰੈਲੀ ਵਿਚ ਵਾਰ-ਵਾਰ ਭਾਰਤੀ ਮੂਲ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਇਸ ਲਈ 3 ਗੈਂਗ ਮੈਂਬਰਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : SGPC ਨੇ ਆਨੰਦਪੁਰ ਸਾਹਿਬ ‘ਚ ਕੀਰਤਨ ਦਰਬਾਰ ਲਈ ਪੰਜਾਬ ਸਰਕਾਰ ਦੇ ਪ੍ਰਸਤਾਵ ਨੂੰ ਕੀਤਾ ਰੱਦ
ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਗੈਂਗ ਦੇ 3 ਮੈਂਬਰਾਂ ਨੂੰ ਦੇਸ਼ ਨਿਕਾਲਾ ਦਿੱਤਾ ਹੈ ਜੋ ਕਪਿਲ ਸਣੇ ਕਈ ਹੋਰ ਪੰਜਾਬੀ ਮੂਲ ਦੇ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾ ਰਹੇ ਸੀ।
ਵੀਡੀਓ ਲਈ ਕਲਿੱਕ ਕਰੋ -:
























