Kareena Kapoor And Taimur: ਕਰੀਨਾ ਕਪੂਰ ਖਾਨ ਨੇ ਹਾਲ ਹੀ ‘ਚ ਆਪਣੇ ਇੰਸਟਾਗ੍ਰਾਮ ਅਕਾਊਟ ਤੋਂ ਸੈਫ ਅਤੇ ਤੈਮੂਰ ਦੀ ਤਸਵੀਰ ਸ਼ੇਅਰ ਕੀਤੀ ਸੀ। ਹੱਥ ਵਿਚ ਕੈਚੀ ਲੈ ਸੈਫ ਕੇ ਇਕ ਪ੍ਰਫੈਸ਼ਨਲ ਹੇਅਰ ਸਟਾਈਲਿਸਟ ਦੀ ਤਰ੍ਹਾਂ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ, ਤੈਮੂਰ ਵੀ ਦਿਲਚਸਪੀ ਨਾਲ ਵਾਲ ਕਟਵਾਉਂਦੇ ਦਿਖਾਈ ਦੇ ਰਹੇ ਹਨ। ਇਸ ਤਸਵੀਰ ਨੂੰ ਸਾਂਝਾ ਕਰਦਿਆਂ ਕਰੀਨਾ ਲਿਖਦੀ ਹੈ, ‘ਕੀ ਕਿਸੇ ਨੇ ਹੇਅਰ ਕੱਟ ਕਰਵਾਉਣਾ ਹੈ। ਇਸ ਤਸਵੀਰ ਵਿੱਚ, ਬਹੁਤ ਸਾਰੇ ਲੋਕ ਕਮੈਂਟਸ ਕਰ ਰਹੇ ਹਨ। ਕੁਝ ਯੂਜ਼ਰਸ ਨੇ ਇਸ ਤਸਵੀਰ ਦੇ ਕੁਮੈਂਟਸ ਵਿੱਚ ਕਿਊਟ, ਸੁਪਰ ਕਿਊਟ ਜਹੇ ਕੁਮੈਂਟਸ ਕੀਤੇ ।
ਹਜ਼ਾਰਾਂ ਲੋਕ ਇਸ ਤਸਵੀਰ ਦੀ ਤਾਰੀਫ਼ ਕਰਦੇ ਨਜ਼ਰ ਆ ਰਹੇ ਹਨ। ਪਰ ਕੁਝ ਯੂਜ਼ਰਸ ਨੇ ਕਰੀਨਾ ਕਪੂਰ ਨੂੰ ਹਾਲ ਹੀ ਵਿੱਚ ਰਿਸ਼ੀ ਕਪੂਰ ਦੇ ਦਿਹਾਂਤ ਦੀ ਯਾਦ ਦਿਵਾਉਂਦੇ ਹੋਏ ਖ਼ਰੀਆਂ ਖੋਟੀਆਂ ਸੁਣਾਇਆ ਹਨ।ਕਰੀਨਾ ਕਪੂਰ ਦੀ ਇੰਸਟਾਗ੍ਰਾਮ ਪੋਸਟ ‘ਤੇ ਟਿੱਪਣੀ ਕਰਦੇ ਹੋਏ ਇੱਕ ਯੂਜ਼ਰ ਨੇ ਲਿਖਿਆ, “ਤੁਹਾਡੇ ਘਰ ਵਿੱਚ ਹਾਲ ਹੀ ਵਿੱਚ ਸੋਗ ਦੀ ਅਜਿਹੀ ਸਥਿਤੀ ਆਈ ਹੈ ਅਤੇ ਤੁਹਾਨੂੰ ਮਜ਼ਾਕ ਸੁਝ ਰਿਹਾ ਹੈ ? ਇਸ ਦੇ ਨਾਲ ਹੀ ਦੂਸਰੇ ਯੂਜ਼ਰ ਨੇ ਲਿਖਿਆ ਕਿ ਤੁਸੀ ਕਿਵੇਂ ਆਨੰਦ ਮਾਣ ਰਹੇ ਹੋ ਹੈ, ਅਜੇ ਤਾ 2 ਦਿਨ ਹੀ ਹੋਏ ਹਨ! ਤਸਵੀਰ ਦੀ ਟਿੱਪਣੀ ਵਿੱਚ, ਯੂਜ਼ਰ ਨੇ ਲਿਖਿਆ: ਕੀ ਤੁਹਾਨੂੰ ਕੋਈ ਗਮੀ ਨਹੀਂ ਹੈ? ਘੱਟੋ ਘੱਟ ਅਜਿਹੀ ਤਸਵੀਰ ਸਾਂਝੀ ਨਾ ਕਰੋ ।
ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਰਿਸ਼ੀ ਕਪੂਰ ਦਾ ਵੀਰਵਾਰ ਸਵੇਰੇ ਐੱਚ.ਐੱਨ. ਰਿਲਾਇੰਸ ਹਸਪਤਾਲ ਵਿੱਚ ਦਿਹਾਂਤ ਹੋ ਗਿਆ । 67 ਸਾਲਾ ਅਭਿਨੇਤਾ ਰਿਸ਼ੀ ਕਪੂਰ ਨੇ ਆਖਰੀ ਸਾਹ ਲਏ । ਜ਼ਿਕਰਯੋਗ ਹੈ ਕਿ ਰਿਸ਼ੀ ਕਪੂਰ ਕੈਂਸਰ ਪੀੜਤ ਸਨ, ਬੁੱਧਵਾਰ ਨੂੰ ਇਰਫ਼ਾਨ ਖਾਨ ਅਤੇ ਰਿਸ਼ੀ ਕਪੂਰ ਦੀ ਮੌਤ ਨਾਲ ਬਾਲੀਵੁੱਡ ਨੂੰ ਵੱਡਾ ਝਟਕਾ ਲੱਗਿਆ ਹੈ । ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਵੱਡੇ-ਵੱਡੇ ਰਾਜਨੇਤਾ ਅਤੇ ਬਾਲੀਵੁੱਡ ਹਸਤੀਆਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੀਆਂ ਹਨ ।ਜਾਣਕਾਰੀ ਮੁਤਾਬਕ ਰਿਸ਼ੀ ਕਪੂਰ ਲੰਬੇ ਸਮੇਂ ਤੋਂ ਕੈਂਸਰ ਨਾਲ ਪੀੜਤ ਸਨ ਤੇ ਕਰੀਬ ਸਾਲ ਭਰ ਉਨ੍ਹਾਂ ਦਾ ਨਿਊਯਾਰਕ ‘ਚ ਇਲਾਜ ਚੱਲਿਆ। ਰਿਸ਼ੀ ਕਪੂਰ ਦੇ ਦੇਹਾਂਤ ਦੀ ਖ਼ਬਰ ਸਭ ਤੋਂ ਪਹਿਲਾਂ ਅਮਿਤਾਬ ਬਚਨ ਨੇ ਦਿੱਤੀ ਸੀ ।