ਕਰਨਾਟਕ ਵਿਚ ਹੁਣ ਬੱਚਿਆਂ ਦਾ ਸੋਸ਼ਲ ਮੀਡੀਆ ਬੈਨ ਹੋਣ ਜਾ ਰਿਹਾ ਹੈ। ਬੱਚੇ ਹੁਣ ਫੇਸਬੁੱਕ-ਇੰਸਟਾਗ੍ਰਾਮ ਨਹੀਂ ਚਲਾ ਸਕਣਗੇ। ਇਸ ਨੂੰ ਲੈ ਕੇ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ। ਕਰਟਨਾਕ ਦੇ ਮੁੱਖ ਮੰਤਰੀ ਸਿੱਧਰਮਈਆ ਨੇ ਕਿਹਾ ਕਿ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਬੈਨ ਕਰ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਕੂਲ, ਕਾਲਜ ਤੇ ਯੂਨੀਵਰਸਿਟੀ ਵਿਚ ਡਰੱਗ ਦੇ ਗਲਤ ਇਸਤੇਮਾਲ ਨੂੰ ਰੋਕਣ ਲਈ ਸਖਤ ਕਾਰਵਾਈ ਕੀਤੀ ਜਾਵੇਗੀ।
ਕਰਨਾਟਕ ਦੇ ਸੀਐੱਮ ਸਿੱਧਰਮਈਆ ਨੇ 2026-27 ਲਈ ਬੇਜਟ ਪੇਸ਼ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਬੱਚਿਆਂ ‘ਤੇ ਵਧਦੇ ਮੋਬਾਈਲ ਦੇ ਇਸਤੇਮਾਲ ਦੇ ਬੁਰੇ ਅਸਰ ਨੂੰ ਰੋਕਣ ਦੇ ਮਕਸਦ ਨਾਲ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਦਾ ਇਸਤੇਮਾਲ ਬੈਨ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ : ਜੀਂਦ : ਪੇਂਟ ਬਣਾਉਣ ਵਾਲੀ ਫੈਕਟਰੀ ‘ਚ ਹੋਇਆ ਬਲਾਸ/ਟ, 4 ਮਹਿਲਾਵਾਂ ਦੀ ਮੌ/ਤ, ਕਈ ਜ਼ਖਮੀ
ਉਨ੍ਹਾਂ ਕਿਹਾ ਕਿ ਸਕੂਲ, ਕਾਲਜ ਤੇ ਯੂਨੀਵਰਸਿਟੀ ਵਿਦਿਆਰਥੀਆਂ ਦੀ ਹੈਲਥ, ਕੈਰੇਕਟਰ ਤੇ ਭਵਿੱਖ ਨੂੰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਕੈਂਪਸ ਵਿਚ ਡਰੱਗ ਦੇ ਗਸਤ ਇਸਤੇਮਾਲ ਨੂੰ ਰੋਕਮ ਲਈ ਅਵੇਅਰਨੈਸ ਤੇ ਐਜੂਕੇਨਲ ਕੈਂਪੇਨ, ਸਖਤ ਡਿਸਪਲਿਨ ਤੇ ਕੌਂਸਲਿੰਗ ਸੈਂਟਰ ਬਣਾਉਣ ਵਰਗੇ ਸਖਤ ਕਦਮ ਵੀ ਚੁੱਕੇਗੀ।
ਵੀਡੀਓ ਲਈ ਕਲਿੱਕ ਕਰੋ -:
























