ਮਹਾਂ ਸ਼ਿਵਰਾਤਰੀ ਦੇ ਪਵਿੱਤਰ ਤਿਓਹਾਰ ਮੌਕੇ ਮੰਗਲਵਾਰ ਨੂੰ ਓਕਾਰੇਸ਼ਵਰ ਮੰਦਿਰ ਉਖੀਮਠ ਵਿੱਚ ਬਾਬਾ ਕੇਦਾਰਨਾਥ ਦੇ ਕਪਾਟ ਖੋਲ੍ਹਣ ਦੀ ਤਾਰੀਕ ਤੈਅ ਹੋ ਗਈ ਹੈ। ਕੇਦਾਰਨਾਥ ਮੰਦਿਰ ਦੇ ਕਪਾਟ 6 ਮਈ ਨੂੰ ਸਵੇਰੇ 6.25 ਵਜੇ ਖੁੱਲ੍ਹਣਗੇ । ਬਦਰੀਨਾਥ ਮੰਦਰ 8 ਮਈ ਨੂੰ ਖੁੱਲ੍ਹੇਗਾ । ਕੇਦਾਰਨਾਥ ਧਾਮ ਨੂੰ 12 ਜਯੋਤਿਰਲਿੰਗਾਂ ਵਿੱਚੋਂ ਵਿਸ਼ੇਸ਼ ਮੰਨਿਆ ਜਾਂਦਾ ਹੈ। ਕੇਦਾਰਨਾਥ ਧਾਮ ਬਹੁਤ ਪ੍ਰਾਚੀਨ ਹੈ। ਮੰਨਿਆ ਜਾਂਦਾ ਹੈ ਕਿ ਇਸ ਜਯੋਤਿਰਲਿੰਗ ਦਾ ਨਿਰਮਾਣ ਮਹਾਭਾਰਤ ਦੇ ਯੁੱਧ ਤੋਂ ਬਾਅਦ ਪਾਂਡਵਾਂ ਨੇ ਕੀਤਾ ਸੀ।
ਦੱਸ ਦੇਈਏ ਕਿ ਬਦਰੀਨਾਥ ਧਾਮ ਦੇ ਕਪਾਟ ਐਤਵਾਰ 8 ਮਈ ਨੂੰ ਸਵੇਰੇ 6.15 ਵਜੇ ਖੁੱਲ੍ਹਣਗੇ । ਬਦਰੀਨਾਥ ਧਾਮ ਦੇ ਦਰਵਾਜ਼ੇ ਖੋਲ੍ਹਣ ਦੀ ਤਾਰੀਕ ਦਾ ਐਲਾਨ ਹੁੰਦੇ ਹੀ ਉੱਤਰਾਖੰਡ ਚਾਰਧਾਮ ਯਾਤਰਾ 2022 ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਬਦਰੀਨਾਥ ਧਾਮ ਦੇ ਕਪਾਟ ਖੋਲ੍ਹਣ ਅਤੇ ਬੰਦ ਹੋਣ ਦੀ ਇੱਕ ਵਿਸ਼ੇਸ਼ ਪ੍ਰਕਿਰਿਆ ਹੈ। ਬਦਰੀਨਾਥ ਧਾਮ ਦੇ ਕਪਾਟ ਖੁੱਲ੍ਹਣ ਦੀ ਤਾਰੀਕ ਬਸੰਤ ਪੰਚਮੀ ‘ਤੇ ਟਿਹਰੀ ਜ਼ਿਲ੍ਹੇ ਦੇ ਨਰਿੰਦਰਨਗਰ ਸਥਿਤ ਰਾਜਦਰਬਾਰ ਵਿੱਚ ਤੈਅ ਹੁੰਦੀ ਹੈ। ਇਸ ਦੇ ਨਾਲ ਹੀ ਬਦਰੀਨਾਥ ਧਾਮ ਦੇ ਕਪਾਟ ਬੰਦ ਹੋਣ ਦੀ ਤਾਰੀਕ ਦੁਸਹਿਰੇ ‘ਤੇ ਪੂਰਾ-ਅਰਚਨਾ ਤੇ ਪੰਚਾਂਗ ਗਣਨਾ ਤੋਂ ਬਾਅਦ ਤੈਅ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ: ਯੂਕਰੇਨ ਨਾਲ ਜੰਗ ਵਿਚਾਲੇ ਰੂਸ ਦਾ ਵੱਡਾ ਕਦਮ, 36 ਤੋਂ ਵੱਧ ਦੇਸ਼ਾਂ ਲਈ ਬੰਦ ਕੀਤਾ ਆਪਣਾ ਏਅਰਸਪੇਸ
ਗੌਰਤਲਬ ਹੈ ਕਿ ਬਦਰੀਨਾਥ ਧਾਮ ਦੇ ਕਪਾਟ ਬੀਤੇ ਸਾਲ 20 ਨਵੰਬਰ ਨੂੰ ਵਿਧੀ-ਵਿਧਾਨ ਨਾਲ ਸ਼ੀਤਕਾਲ ਦੇ ਲਈ ਬੰਦ ਕਰ ਦਿੱਤੇ ਗਏ ਸਨ। ਕਪਾਟ ਬੰਦ ਹੋਣ ਦੇ ਮੌਕੇ ‘ਤੇ ਰਿਕਾਰਡ 4366 ਸ਼ਰਧਾਲੂ ਬਦਰੀਨਾਥ ਧਾਮ ਵਿੱਚ ਮੌਜੂਦ ਰਹੇ।
ਵੀਡੀਓ ਲਈ ਕਲਿੱਕ ਕਰੋ -: