ਦਿੱਲੀ ਵਿਧਾਨ ਸਭਾ ਵਿਚ ਬਜਟ ਸੈਸ਼ਨ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਮੈਂ ਸਭ ਤੋਂ ਪਹਿਲਾਂ ਆਪਣੇ ਛੋਟੇ ਭਰਾ ਮਨੀਸ਼ ਸਿਸੋਦੀਆ ਨੂੰ ਯਾਦ ਕਰਨਾ ਚਾਹਾਂਗਾ। ਉਨ੍ਹਾਂ ਕਿਹਾ ਕਿ ਅੱਜ ਤੋਂ ਇਕ ਸਾਲ ਪਹਿਲਾਂ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਮਨੀਸ਼ ਖਿਲਾਫ ਬਿਲਕੁਲ ਝੂਠਾ ਕੇਸ ਹੈ। ਅੱਜ ਅਸੀਂ ਦੁਖ ਨਹੀਂ ਮਨਾਵਾਂਗੇ ਤੇ ਮੈਨੂੰ ਉਨ੍ਹਾਂ ‘ਤੇ ਮਾਣ ਹੈ। ਉਨ੍ਹਾਂ ਤੋਂ ਅਸੀਂ ਪ੍ਰੇਰਣਾ ਲਵਾਂਗੇ। ਉਨ੍ਹਾਂ ਨੇ ਸਾਰੇ ਵਿਧਾਇਕਾਂ ਨੂੰ ਖੜ੍ਹੇ ਹੋ ਕੇ ਮਨੀਸ਼ ਸਿਸੋਦੀਆ ਨੂੰ ਸੈਲਿਊਟ ਕਰਨ ਲਈ ਕਿਹਾ।
ਕੇਜਰੀਵਾਲ ਨੇ ਕਿਹਾ ਕਿ ਸਿਸੋਦੀਆ ਨੇ ਦਿੱਲੀ ਵਿਚ ਸਿੱਖਿਆ ਵਿਚ ਬਹੁਤ ਚੰਗਾ ਕੰਮ ਕੀਤਾ ਹੈ। 4 ਤੋਂ 5 ਲੱਖ ਬੱਚੇ ਨਿੱਜੀ ਤੋਂ ਸਰਕਾਰੀ ਸਕੂਲ ਵਿਚ ਆਏ ਹਨ ਜਦੋਂ ਕਿ ਗੁਜਰਾਤ ਵਿਚ 6000, ਅਸਮ ਵਿਚ 4500 ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ। ਦਿੱਲੀ ਮਾਡਲ ਅੱਜ ਦੇਸ਼ ਨੂੰ ਇਕ ਦਿਸ਼ਾ ਦਿਖਾ ਰਿਹਾ ਹੈ।
ਇਹ ਵੀ ਪੜ੍ਹੋ : ਏਸ਼ੀਆ ਕੱਪ ‘ਚ ਪੰਜਾਬੀ ਖਿਡਾਰੀਆਂ ਨੇ ਗੱਡਿਆ ਝੰਡਾ, ਪ੍ਰਨੀਤ ਕੌਰ ਤੇ ਸਿਮਰਨਜੀਤ ਕੌਰ ਨੇ ਤੀਰਅੰਦਾਜ਼ੀ ‘ਚ ਜਿੱਤੇ 5 ਤਮਗੇ
CM ਕੇਜਰੀਵਾਲ ਨੇ ਕਿਹਾ ਕਿ ਸਿੱਖਿਆ ਵਿਚ ਅਸੀਂ ਜਿੰਨਾ ਨਿਵੇਸ਼ ਕੀਤਾ, 4 ਤੋਂ 5 ਲੱਖ ਬੱਚਿਆਂ ਨੇ ਪ੍ਰਾਈਵੇਟ ਤੋਂ ਸਰਕਾਰੀ ਸਕੂਲਾਂ ਵਿਚ ਦਾਖਲਾ ਲਿਆ। ਅੱਜ ਗਰੀਬਾਂ ਦੇ ਬੱਚਿਆਂ ਨੂੰ ਅਸੀਂ ਇੰਨੀ ਚੰਗੀ ਸਿੱਖਿਆ ਦੇ ਦਿੱਤੀ ਤਾਂ ਪੂਰੇ ਦੇਸ਼ ਵਿਚ ਵੀ ਦੇ ਸਕਦੇ ਹਾਂ। ਦੇਸ਼ ਦੇ 10 ਲੱਖ ਸਕੂਲਾਂ ਵਿਚ 17 ਕਰੋੜ ਬੱਚੇ ਪੜ੍ਹਦੇ ਹਨ। ਸਾਰੇ ਸਕੂਲ ਬੇਹਤਰ ਹੋ ਸਕਦੇ ਹਨ ਤੇ ਗਰੀਬੀ ਦੂਰ ਹੋ ਸਕਦੀ ਹੈ। ਅੱਜ ਮੈਂ ਦੇਸ਼ ਲਈ ਇਹ ਮਾਡਲ ਦੇ ਰਿਹਾ ਹਾਂ।
ਵੀਡੀਓ ਲਈ ਕਲਿੱਕ ਕਰੋ –