Khaki uniformed man : ਚੰਡੀਗੜ੍ਹ ਵਿੱਚ ਪੈਟਰੋਲ ਪੰਪ ‘ਤੇ ਕੈਸ਼ੀਅਰ ਦਾ ਕੰਮ ਕਰਨ ਵਾਲੇ ਇੱਕ ਮੁਲਾਜ਼ਮ ਤੋਂ ਖਾਕੀ ਵਰਦੀ ਵਾਲੇ ਨੇ ਲਿਫਟ ਮੰਗ ਕੇ ਡੇਢ ਲੱਖ ਰੁਪਏ ਉਡਾ ਕੇ ਰਫੂਚੱਕਰ ਹੋ ਗਿਆ। ਪੈਟਰੋਲ ਪੰਪ ਦੇ ਵਰਕਰ ਆਕਾਸ਼ ਨੇ ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਮਾਮਲੇ ਵਿੱਚ ਚੰਡੀਗੜ੍ਹ ਸੈਕਟਰ-26 ਥਾਣਾ ਪੁਲਿਸ ਨੇ ਸ਼ਿਕਾਇਤ ਦੇ ਅਧਾਰ ‘ਤੇ ਡੀਡੀਆਰ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆਕਾਸ਼ ਪੰਚਕੂਲਾ ਸੈਕਟਰ-7 ਵਿਚ ਮਲਿਕ ਰੰਜਨ ਦੇ ਘਰ ਸ਼ਾਮ 5 ਵਜੇ ਸੈਕਟਰ-34 ਵਿਖੇ ਸਥਿਤ ਪੈਟਰੋਲ ਪੰਪ ਤੋਂ ਹਿਸਾਬ ਕਰਕੇ ਸ਼ਾਮ ਨੂੰ ਪੰਪ ਮਾਲਿਕ ਰੰਜਨ ਦੇ ਘਰ ਪੰਚਕੂਲਾ ਸੈਕਟਰ-7 ਵਿੱਚ ਰੁਪਏ ਦੇਣ ਜਾਂਦਾ ਹੈ।
ਸੈਕਟਰ 26/7 ਚੌਕ ਵਿਖੇ ਪੱਗ ਪਹਿਨ ਕੇ ਖਾਕੀ ਵਰਦੀ ਵਾਲੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ। ਕਰਮਚਾਰੀਆਂ ਨੇ ਸਿਗਨਲ ‘ਤੇ ਖਾਕੀ ਵਰਦੀ ਵਾਲੇ ਨੂੰ ਦੇਖ ਕੇ ਰੋਕ ਲਿਆ। ਉਸ ਨੂੰ ਲੱਗਾ ਕਿ ਉਸ ਤੋਂ ਟ੍ਰੈਫਿਕ ਨਿਯਮ ਨੂੰ ਲੈ ਕੇ ਕੋਈ ਗਲਤੀ ਹੋ ਗਈ ਹੈ ਪਰ ਖਾਕੀ ਵਰਦੀ ਵਾਲੇ ਨੇ ਵਿਅਕਤੀ ਤੋਂ ਲਿਫਟ ਮੰਗੀ ਅਤੇ ਅੱਗੇ ਤੱਕ ਛੱਡਣ ਲਈ ਕਿਹਾ। ਅਚਾਨਕ ਸੈਕਟਰ-26 ਸਥਿਤ ਗ੍ਰੇਨ ਮਾਰਕੀਟ ਦੇ ਕੋਲ ਜਦੋਂ ਆਕਾਸ਼ ਪਹੁੰਚਿਆ ਤਾਂ ਟ੍ਰੈਫਿਕ ਕਾਰਨ ਉਸ ਨੇ ਬਾਈਕ ਹੌਲੀ ਕੀਤੀ। ਇੰਨੇ ਵਿੱਚ ਖਾਕੀ ਵਰਦੀ ਵਾਲਾ ਚਲਦੀ ਬਾਈਕ ਤੋਂ ਛਾਲ ਮਾਰ ਕੇ ਅੱਗੇ ਖੜ੍ਹੀ ਇੱਕ ਪਿਕਅਪ ਵਿੱਚ ਬੈਠ ਕੇ ਲਿਫਟ ਲੈ ਕੇ ਨਿਕਲ ਗਿਆ। ਪਿਕਅਪ ਸੈਕਟਰ-26 ਦੀ ਮੰਡੀ ਦੇ ਅੰਦਰ ਜਾ ਰਹੀ ਤਾਂ ਉਹ ਪਿਕਅਪ ਤੋਂ ਵੀ ਉਤਰ ਗਿਆ, ਜਿਸ ਤੋਂ ਬਾਅਦ ਉਹ ਸਾਹਮਣਿਓਂ ਆ ਰਹੀ ਇੱਕ ਬਾਈਕ ‘ਤੇ ਬੈਠ ਕੇ ਫਰਾਰ ਹੋ ਗਿਆ। ਆਕਾਸ਼ ਜਦੋਂ ਸੈਕਟਰ-7 ਸਥਿਤ ਪੰਚਕੂਲਾ ਆਪਣੇ ਮਾਲਕ ਦੇ ਘਰ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਬੈਗ ਵਿੱਚ ਰਖੇ ਡੇਢ ਲੱਖ ਰੁਪਏ ਗਾਇਬ ਹਨ। ਫਿਰ ਉਸ ਨੇ ਇਸ ਸਾਰੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ।
ਪੁਲਿਸ ਵੱਲੋਂ ਸੀਟੀਟੀਵੀ ਫੁਟੇਜ ਦੀ ਜਾਂਚ ਕਰਨ ‘ਤੇ ਸਾਹਮਣੇ ਆਇਆ ਕਿ ਖਾਕੀ ਵਰਦੀ ਵਾਲੇ ਨੇ ਕਿਸੇ ਨੂੰ ਫੋਨ ਕੀਤਾ ਜਿਸ ਤੋਂ ਬਾਅਦ ਇੱਕ ਬਾਈਕ ਆਈ ਅਤੇ ਉਹ ਉਥੇ ਬੈਠ ਕੇ ਫਰਾਰ ਹੋ ਗਿਆ। ਪੁਲਿਸ ਵਿਭਾਗ ਵੱਲੋਂ ਟ੍ਰੈਫਿਕ ਸਿਗਨਲ ‘ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਏ ਵਿਅਕਤੀ ਦੀ ਤਸਵੀਰ ਵਾਇਰਲ ਕਰ ਦਿੱਤੀ ਹੈ ਤਾਂਜੋ ਉਸ ਦੀ ਪਛਾਣ ਹੋ ਸਕੇ। ਖਾਕੀ ਵਰਦੀ ਵਾਲੇ ਨੇ ਮੂੰਹ ‘ਤੇ ਮਾਸਕ ਪਹਿਨਿਆ ਹੋਇਆ ਸੀ ਅਤੇ ਬਿਲਕੁਲ ਪੁਲਿਸ ਮੁਲਾਜ਼ਮ ਵਾਂਗ ਦਿਸ ਰਿਹਾ ਹੈ। ਪੁਲਿਸ ਦਾ ਕਹਿਣਾ ਹੈ ਕਿ ਛੇਤੀ ਹੀ ਮਾਮਲੇ ਨੂੰ ਸੁਲਝਾ ਲਿਆ ਜਾਵੇਗਾ