ਖੇਲੋ ਇੰਡੀਆ ਦੇ ਐਥਲੀਟ ਲਈ ਵੱਡੀ ਖੁਸ਼ਖ਼ਬਰੀ ਹੈ। ਹੁਣ ਖੇਲੋ ਇੰਡੀਆ ਤਮਗਾ ਜੇਤੂ ਖਿਡਾਰੀ ਸਰਕਾਰੀ ਨੌਕਰੀਆਂ ਲਈ ਯੋਗ ਹੋਣਗੇ, ਜੋ ਖੇਡਾਂ ਨੂੰ ਇੱਕ ਵਿਹਾਰਕ ਕਰੀਅਰ ਵਿਕਲਪ ਵਿੱਚ ਬਦਲਣ ਵੱਲ ਇੱਕ ਵੱਡਾ ਕਦਮ ਹੋਵੇਗਾ। ਇਹ ਜਾਣਕਾਰੀ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਬੁਧਵਾਰ ਨੂੰ ਦਿੱਤੀ ਹੈ। ਇਸ ਸਬੰਧੀ ਕੇਂਦਰੀ ਖੇਡ ਮੰਤਰੀ ਨੇ ਐਕਸ (ਪਹਿਲਾ ਟਵਿੱਟਰ) ‘ਤੇ ਇੱਕ ਪੋਸਟ ਵੀ ਸਾਂਝਾ ਕੀਤਾ ਹੈ।
ਖੇਡ ਮੰਤਰੀ ਨੇ ਲਿਖਿਆ ਕਿ, “ਸਾਡੇ ਮਾਣਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇੱਕ ਮਜ਼ਬੂਤ ਖੇਡ ਵਾਤਾਵਰਣ ਨੂੰ ਬਣਾਉਣ, ਜ਼ਮੀਨੀ ਪੱਧਰ ‘ਤੇ ਪ੍ਰਤਿਭਾ ਦਾ ਪੋਸ਼ਣ ਕਰਨ ਅਤੇ ਖੇਡਾਂ ਨੂੰ ਇੱਕ ਆਕਰਸ਼ਕ ਅਤੇ ਵਿਵਹਾਰਕ ਕੈਰੀਅਰ ਵਿਕਲਪ ਵਿੱਚ ਬਦਲਣ ਦੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ, ਖੇਲੋ ਇੰਡੀਆ ਐਥਲੀਟ ਹੁਣ ਸਰਕਾਰੀ ਨੌਕਰੀਆਂ ਲਈ ਯੋਗ ਹੋਣਗੇ।”
ਇਹ ਵੀ ਪੜ੍ਹੋ : ਕਦੋਂ ਆਉਣਗੇ ਦਿੱਲੀ ਦੀਆਂ ਮਹਿਲਾਵਾਂ ਦੇ ਖਾਤੇ ‘ਚ 1000 ਰੁਪਏ? ਮੰਤਰੀ ਆਤਿਸ਼ੀ ਨੇ ਦਿੱਤੀ ਜਾਣਕਾਰੀ
ਮੰਤਰੀ ਨੇ ਅੱਗੇ ਕਿਹਾ, “ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ @DoPTGoI ਨੇ @IndiaSports ਨਾਲ ਸਲਾਹ ਕਰਕੇ, ਸਰਕਾਰੀ ਨੌਕਰੀਆਂ ਦੀ ਮੰਗ ਕਰਨ ਵਾਲੇ ਖਿਡਾਰੀਆਂ ਲਈ ਯੋਗਤਾ ਦੇ ਮਾਪਦੰਡਾਂ ਵਿੱਚ ਪ੍ਰਗਤੀਸ਼ੀਲ ਸੋਧਾਂ ਕੀਤੀਆਂ ਹਨ। ਖੇਡ ਮੰਤਰੀ ਦੇ ਅਨੁਸਾਰ, ਖੇਲੋ ਇੰਡੀਆ ਖੇਡਾਂ – ਯੂਥ, ਯੂਨੀਵਰਸਿਟੀ, ਪੈਰਾ ਅਤੇ ਵਿੰਟਰ ਦੇ ਤਮਗਾ ਜੇਤੂ ਸਰਕਾਰੀ ਨੌਕਰੀਆਂ ਲਈ ਯੋਗ ਹੋਣਗੇ।
“ਇਸ ਤੋਂ ਇਲਾਵਾ, ਵੱਖ-ਵੱਖ ਖੇਡਾਂ ਵਿੱਚ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਖੇਡਾਂ ਅਤੇ ਸਮਾਗਮਾਂ ਨੂੰ ਸਪਸ਼ਟ ਤੌਰ ‘ਤੇ ਪਰਿਭਾਸ਼ਿਤ ਕੀਤਾ ਗਿਆ ਹੈ। ਉਨ੍ਹਾਂ ਨੇ ਸਿੱਟਾ ਕੱਢਿਆ ਹੈ ਕਿ, “ਇਹ ਸੋਧੇ ਹੋਏ ਨਿਯਮ ਭਾਰਤ ਨੂੰ ਇੱਕ ਖੇਡ ਮਹਾਂਸ਼ਕਤੀ ਬਣਾਉਣ ਵਿੱਚ ਸਾਡੇ ਐਥਲੀਟਾਂ ਨੂੰ ਸਮਰਥਨ ਦੇਣ ਵਿੱਚ ਇੱਕ ਮਹੱਤਵਪੂਰਨ ਤਰੱਕੀ ਨੂੰ ਦਰਸਾਉਂਦੇ ਹਨ”।
ਵੀਡੀਓ ਲਈ ਕਲਿੱਕ ਕਰੋ -: