kim jong un real: ਉੱਤਰ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਜਦੋਂ ਪਿਛਲੇ ਦਿਨਾਂ ਵਿੱਚ ਪਯੋਂਗਯਾਂਗ ਵਿੱਚ ਦਿਖਾਈ ਦਿੱਤੇ ਤਾਂ ਇਹ ਮੰਨਿਆ ਗਿਆ ਕਿ ਬਿਮਾਰੀ ਅਤੇ ਮੌਤ ਦੀ ਅਟਕਲਾਂ ਹੁਣ ਖਤਮ ਹੋ ਜਾਣਗੀਆਂ । ਹਾਲਾਂਕਿ, ਫਿਲਹਾਲ ਅਜਿਹਾ ਹੁੰਦਾ ਪ੍ਰਤੀਤ ਨਹੀਂ ਹੁੰਦਾ । ਕਿਮ ਦੀਆਂ ਫੋਟੋਆਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਬਹਿਸ ਛਿੜ ਗਈ ਹੈ । ਦਰਅਸਲ, ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੋ ਜਨਤਕ ਤੌਰ ‘ਤੇ ਦਿਖਾਈ ਦਿੱਤੇ ਉਹ ਕਿਮ ਨਹੀਂ ਬਲਕਿ ਉਸ ਦਾ ਹਮਸ਼ਕਲ ਸੀ । ਹਾਲਾਂਕਿ, ਇਨ੍ਹਾਂ ਦਾਅਵਿਆਂ ਵਿੱਚ ਕਿੰਨੀ ਕੁ ਸੱਚਾਈ ਹੈ ਇਹ ਕਹਿਣਾ ਮੁਸ਼ਕਿਲ ਹੈ ।
ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਜਾ ਰਹੀਆਂ ਫੋਟੋਆਂ ਨੂੰ ਟਵੀਟ ਕਰਦੇ ਹੋਏ ਬ੍ਰਿਟੇਨ ਦੀ ਸਾਬਕਾ ਸਾਂਸਦ ਲੁਈਸ ਮੇਨਸੈਚ ਨੇ ਦਾਅਵਾ ਕੀਤਾ ਹੈ ਕਿ ਇਹ ਸ਼ਖਸ ਜੋ ਨਜ਼ਰ ਆ ਰਿਹਾ ਰਿਹਾ ਹੈ ਉਹ ਕਿਮ ਨਹੀਂ ਹੈ । ਉਨ੍ਹਾਂ ਕਿਹਾ ਕਿ ਉੱਤਰੀ ਕੋਰੀਆ ਦੀ ਸਰਕਾਰ ਕਿਮ ਜੋਂਗ ਉਨ ਦੇ ਬੌਡੀ ਡਬਲ ਦੀ ਵਰਤੋਂ ਕਰਦੀ ਹੈ । ਇਸ ਨਾਲ ਸਬੰਧੀ ਲੁਈਸ ਨੇ ਟਵਿੱਟਰ ‘ਤੇ ਇਸ ਦੇ ਕੁਝ ਸਬੂਤ ਵੀ ਦਿੱਤੇ ਹਨ । ਲੁਈਸ ਨੇ ਕਿਮ ਜੋਂਗ ਉਨ ਦੇ ਦੰਦਾਂ, ਗੁੱਟ ਤੇ ਨਿਸ਼ਾਨ ਅਤੇ ਕੰਨ ਦੇ ਆਕਾਰ ਵਿਚ ਦਿਸ ਰਹੇ ਫਰਕ ਦੇ ਆਧਾਰ ‘ਤੇ ਇਹ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਕਿਮ ਜੋਂਗ ਦੇ ਬੌਡੀ ਡਬਲ ਦੀ ਵਰਤੋਂ ਕਰਦਾ ਹੈ । ਇਤਿਹਾਸ ਵਿਚ ਵੀ ਇਹ ਮੰਨਿਆ ਜਾਂਦਾ ਸੀ ਕਿ ਕੁਝ ਸ਼ਾਸਕ ਆਪਣੇ ਵਰਗੇ ਦਿਸਣ ਵਾਲੇ ਲੋਕਾਂ ਦੀ ਵਰਤੋਂ ਕਰਦੇ ਸਨ । ਹਾਲਾਂਕਿ ਇਸੇ ਵਿੱਚ ਵਿਚਾਲੇ ਇਨ੍ਹਾਂ ਫੋਟੋਆਂ ਨਾਲ ਛੇੜਛਾੜ ਦਾ ਦਾਅਵਾ ਵੀ ਕੀਤਾ ਜਾ ਰਿਹਾ ਹੈ ।
ਇਸ ਤੋਂ ਇਲਾਵਾ ਲੁਈਸ ਨੇ ਲਿਖਿਆ ਹੈ ਕਿ ਪ੍ਰੋਪਗੈਂਡਾ ਵੱਲੋਂ ਜਾਰੀ ਤਸਵੀਰਾਂ ਨੂੰ ਦੇਖੋਗੇ ਤਾਂ ਪਤਾ ਚੱਲੇਗਾ ਕਿ ਕਿਮ ਜੋਂਗ ਉਨ ਦੇ ਦੰਦਾਂ ਵਿੱਚ ਫਰਕ ਹੈ । ਇਹ ਇਕ ਆਦਮੀ ਨਹੀਂ ਹੋ ਸਕਦਾ । ਮੈਂ ਇਸ ‘ਤੇ ਕੋਈ ਬਹਿਸ ਨਹੀਂ ਕਰਨਾ ਚਾਹੁੰਦੀ ਪਰ ਤਸਵੀਰਾਂ ਵਿਚ ਦਿਖਾਈ ਦੇ ਰਹੇ ਦੋਵੇਂ ਕਿਮ ਇੱਕ ਨਹੀਂ ਹਨ । ਉਸਨੇ ਕਿਹਾ ਕਿ ਕਿਮ ਜੋਂਗ ਉਨ ਦੇ ਕੰਨਾਂ ਨੂੰ ਧਿਆਨ ਨਾਲ ਦੇਖੋ ਤਾਂ ਤੁਹਾਨੂੰ ਫਰਕ ਪਤਾ ਚੱਲੇਗਾ । ਇੱਕ ਤਸਵੀਰ ਵਿੱਚ ਉਨ੍ਹਾਂ ਦੇ ਕੰਨ ਸਿੱਧੇ ਹਨ ਜਦਕਿ ਇੱਕ ਹੋਰ ਤਸਵੀਰ ਵਿੱਚ ਕੰਨ ਥੋੜ੍ਹੇ ਟੇਢੇ ਹਨ ।
ਦੱਸ ਦੇਈਏ ਕਿ ਸਭ ਤੋਂ ਜ਼ਿਆਦਾ ਚਰਚਾ ਕਿਮ ਜੋਂਗ ਉਨ ਦੇ ਸੱਜੇ ਹੱਥ ਦੇ ਗੁੱਟ ਕੋਲ ਇੱਕ ਨਿਸ਼ਾਨ ਨੂੰ ਲੈ ਕੇ ਹੋ ਰਹੀ ਹੈ ਕਿ ਇਹ ਨਿਸ਼ਾਨ ਅਸਲੀ ਕਿਮ ਜੋਂਗ ਉਨ ਦੇ ਗੁੱਟ ‘ਤੇ ਨਹੀਂ ਸੀ । ਜਦਕਿ ਕੁਝ ਲੋਕ ਕਹਿ ਰਹੇ ਹਨ ਇਹ ਦਿਲ ਦੇ ਆਪਰੇਸ਼ਨ ਦੇ ਸਮੇਂ ਲੱਗੀ ਮੋਟੀ ਸੂਈ ਦਾ ਨਿਸ਼ਾਨ ਹੈ । ਦਿਲਚਸਪ ਗੱਲ ਇਹ ਹੈ ਕਿ ਸਿਰਫ ਕਿਮ ਹੀ ਨਹੀਂ ਸਗੋਂ ਉਹਨਾਂ ਦੀ ਭੈਣ ਕਿਮ ਯੋ ਜੋਂਗ ਨੂੰ ਲੈਕੇ ਵੀ ਅਜਿਹਾ ਹੀ ਦਾਅਵਾ ਕੀਤਾ ਗਿਆ ਹੈ । ਉਨ੍ਹਾਂ ਦੀ ਵੀ ਪੁਰਾਣੀ ਤਸਵੀਰ ਦੇ ਨਾਲ ਤੁਲਨਾ ਕਰਕੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਿਓਂਗਯਾਂਗ ਦੇ ਸਮਾਰੋਹ ਵਿੱਚ ਉਨ੍ਹਾਂ ਦੀ ਹਮਸ਼ਕਲ ਨੂੰ ਬਿਠਾਇਆ ਗਿਆ ਸੀ ।