ਕੇਐੱਲ ਰਾਹੁਲ ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ ਵਿਚ ਭਾਰਤੀ ਟੀਮ ਦੀ ਕਪਤਾਨੀ ਕਰਨਗੇ। BCCI ਨੇ 3 ਮੈਚਾਂ ਦੀ ਵਨਡੇ ਸੀਰੀਜ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕੀਤਾ ਹੈ। ਸ਼ੁਭਮਨ ਗਿਲ ਗਰਦਨ ਦੀ ਸੱਟ ਤੋਂ ਰਿਕਵਰ ਨਹੀਂ ਹੋ ਪਾਏ ਹਨ। ਇਸ ਲਈ ਉਹ ਇਸ ਟੀਮ ਦਾ ਹਿੱਸਾ ਨਹੀਂ ਹਨ। ਆਸਟ੍ਰੇਲੀਆ ਖਿਲਾਫ ਵਨਡੇ ਸੀਰੀਜ ਮਿਸ ਕਰਨ ਵਾਲੇ ਰਵਿੰਦਰ ਜਡੇਜਾ ਦੀ 50-ਓਵਰ ਫਾਰਮੇਟ ਵਿਚ ਵਾਪਸੀ ਹੋਈ ਹੈ।
ਚੋਣ ਕਮੇਟੀ ਨੇ ਕੇਐੱਲ ਰਾਹੁਲ ਨੂੰ ਤਿੰਨ ਮੈਚਾਂ ਦੀ ਇਸ ਸੀਰੀਜ ਲਈ ਟੀਮ ਇੰਡੀਆ ਦੀ ਕਪਤਾਨੀ ਸੌਂਪੀ ਹੈ। ਹਾਲਾਂਕਿ ਰਿਸ਼ਭ ਪੰਤ ਵੀ 15 ਮੈਂਬਰੀ ਟੀਮ ਇੰਡੀਆ ਦਾ ਹਿੱਸਾ ਹਨ। ਸਟਾਰ ਤੇਜ ਗੇਂਦਬਾਜ਼ ਮੁਹੰਮਦ ਸਿਰਾਜ ਤੇ ਜਸਪ੍ਰੀਤ ਬੁਮਰਾਹ ਨੂੰ ਦੱਖਣੀ ਅਫਰੀਕਾ ਵਨਡੇ ਸੀਰੀਜ ਵਿਚ ਰੈਸਟ ਦਿੱਤਾ ਗਿਆ ਹੈ।
15 ਮੈਂਬਰੀ ਟੀਮ ਵਿਚ ਕਪਤਾਨ ਕੇਐੱਲ ਰਾਹੁਲ, ਰਿਸ਼ਭ ਪੰਤ ਤੇ ਧਰੁਵ ਜੁਰੇਲ ਵਜੋਂ 3 ਵਿਕਟ ਕੀਪਰ ਬੱਲੇਬਾਜ਼ ਸਨ। ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ ਤੇ ਕੁਲਦੀਪ ਯਾਦਰ ਵਜੋਂ ਸਪਿਨ ਦੇ ਤਿੰਨ ਬਦਲ ਹਨ। ਦੂਜੇ ਪਾਸੇ ਮਿਸਟਰੀ ਸਪਿਨਰ ਵਰੁਣ ਚੱਕਰਵਰਤੀ ਨੂੰ ਜਗ੍ਹਾ ਨਹੀਂ ਮਿਲੀ ਹੈ। ਪ੍ਰਸਿੱਧ ਕ੍ਰਿਸ਼ਨਾ, ਹਰਸ਼ਿਤ ਰਾਣਾ ਤੇ ਅਰਸ਼ਦੀਪ ਸਿੰਘ ਦੇ ਨਾਲ ਨਿਤੀਸ਼ ਕੁਮਾਰ ਰੈੱਡੀ ਵਜੋਂ ਤੇਜ਼ ਗੇਂਦਬਾਜ਼ੀ ਦੇ ਤਿੰਨ ਆਪਸ਼ਨ ਹਨ।
ਇਹ ਵੀ ਪੜ੍ਹੋ : ਸੰਗਰੂਰ ਦੇ ਦਿੜ੍ਹਬਾ ‘ਚ BMW ਗੱਡੀ ਨੂੰ ਲੱਗੀ ਅੱ/ਗ, ਗੱਡੀ ‘ਚ ਸਵਾਰ 2 ਨੌਜਵਾਨਾਂ ਦੀ ਮੌ/ਤ, 3 ਗੰਭੀਰ ਜ਼ਖਮੀ
ਦੱਖਣੀ ਅਫਰੀਕਾ ਖਿਲਾਫ ਵਨਡੇ ਸੀਰੀਜ ਲਈ 15 ਮੈਂਬਰੀ ਟੀਮ ਇੰਡੀਆ-ਰੋਹਿਤ ਸ਼ਰਮਾ, ਵਿਰਾਟ ਕੋਹਲੀ, ਯਸ਼ਸਵੀ ਜਾਇਸਵਾਲ, ਤਿਲਕ ਵਰਮਾ, ਕੇਐੱਲ ਰਾਹੁਲ, ਰਿਸ਼ਭ ਪੰਤ, ਵਾਸ਼ਿੰਗਟਨ ਸੁੰਦਰ, ਰਵਿੰਦਰ ਜਡੇਜਾ, ਕੁਲਦੀਪ ਯਾਦਵ, ਨਿਤੀਸ਼ ਕੁਮਾਰ ਰੈੱਡੀ, ਰਿਤੂਰਾਜ ਗਾਇਕਵਾੜ, ਹਰਸ਼ਿਤ ਰਾਣਾ, ਧਰੁਵ ਜੁਰੇਲ, ਪ੍ਰਸਿਧ ਕ੍ਰਿਸ਼ਨਾ ਤੇ ਅਰਸ਼ਦੀਪ ਸਿੰਘ। ਭਾਰਤ ਤੇ ਦੱਖਣੀ ਅਫਰੀਕਾ ਦਾ ਪਹਿਲਾ ਮੈਚ 30 ਨਵੰਬਰ ਨੂੰ ਰਾਂਚੀ, ਦੂਜਾ ਵਨਡੇ ਮੈਚ 3 ਦਸੰਬਰ ਨੂੰ ਰਾਏਪੁਰ ਤੇ ਤੀਜਾ ਵਨਡੇ ਮੈਚ 6 ਦਸੰਬਰ ਨੂੰ ਵਿਸ਼ਾਖਾਨਾਪਟਨਮ ਵਿਚ ਖੇਡਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























