ਰਿਸ਼ਵਤ ਲੈਣ ਦੇ ਮਾਮਲੇ ਵਿਚ ਚੰਡੀਗੜ੍ਹ ਸੀਬੀਆਈ ਵੱਲੋਂ ਗ੍ਰਿਫਤਾਰ ਪੰਜਾਬ ਦੇ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਹਨ। ਭੁੱਲਰ ਦਾ ਵਿਚੌਲੀਆ ਕ੍ਰਿਸ਼ਨੂੰ ਨੂੰ ਹੁਣ 9 ਦਿਨ ਤੱਕ ਸੀਬੀਆਈ ਦੀ ਹਿਰਾਸਤ ਵਿਚ ਰੱਖਿਆ ਜਾਵੇਗਾ। ਇਸ ਦੌਰਾਨ ਸੀਬੀਆਈ ਉਸ ਤੋਂ ਕਈ ਸਵਾਲ ਕਰੇਗੀ ਤੇ ਕ੍ਰਿਸ਼ਨੂੰ ਨੂੰ ਮਿਲਣ ਵਾਲੇ ਸਾਰੇ ਵਿਅਕਤੀਆਂ ‘ਤੇ ਸੀਬੀਆਈ ਵੱਲੋਂ ਨਜ਼ਰ ਰੱਖੀ ਾਜ ਰਹੀ ਹੈ।
ਕ੍ਰਿਸ਼ਨੂੰ ਕਿੰਨੇ ਲੋਕਾਂ ਦੇ ਨਾਲ ਸਾਬਕਾ DIG ਭੁੱਲਰ ਲਈ ਵਿਚੌਲੀਆ ਬਣਿਆ, ਉਹ ਭੁੱਲਰ ਦੀ ਕਿੰਨੀ ਪ੍ਰਾਪਰਟੀ ਬਾਰੇ ਜਾਣਦਾ ਹੈ, ਕਿਵੇਂ ਉਸ ਨੇ ਸ਼ਿਕਾਇਤਕਰਤਾ ਬੱਤਾ ਤੇ ਭੁੱਲਰ ਵਿਚ ਭੂਮਿਕਾ ਨਿਭਾਈ, ਇਨ੍ਹਾਂ ਸਾਰੇ ਬਾਰੇ ਸਵਾਲ-ਜਵਾਬ ਕੀਤੇ ਜਾ ਸਕਦੇ ਹਨ। ਇਸ ਤੋਂ ਪਹਿਲਾਂ ਸੀਬੀਆਈ ਵੱਲੋਂ ਸਾਬਕਾ DIG ਭੁੱਲਰ ਦੇ ਪਰਿਵਾਰ ਵਾਲਿਆਂ ਤੋਂ 23 ਅਕਤੂਬਰ ਨੂੰ ਸਵਾਲ ਜਵਾਬ ਕੀਤੇ ਗਏ ਸਨ।
ਸੂਤਰਾਂ ਤੋਂ ਪਤਾ ਲੱਗਾ ਹੈ ਕਿ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਮੁਲਜ਼ਮ ਵਿਚੌਲੀਏ ਕ੍ਰਿਸ਼ਨੂੰ ਤੋਂ ਪੰਜਾਬ ਦੇ ਦੋ ਡੀਐੱਸਪੀ ਵਿਚੋਂ ਇਕ ਨੇ ਮੁਲਾਕਾਤ ਕੀਤੀ ਤੇ ਕ੍ਰਿਸ਼ਨੂੰ ਨਾਲ ਗੱਲਬਾਤ ਵੀ ਕੀਤੀ। ਇਸ ਤੋਂ ਇਲਾਵਾ ਦੂਜੇ ਡੀਐੱਸਪੀ ਨੇ ਵੀ ਮਿਲਣ ਦੀ ਕੋਸ਼ਿਸ਼ ਕੀਤੀ ਪਰ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ।
ਇਹ ਵੀ ਪੜ੍ਹੋ : ਬ.ਦ.ਮਾ/ਸ਼ ਜੱ/ਗੂ ਭ/ਗ.ਵਾਨ/ਪੁ/ਰੀਆ ਨੂੰ ਲਿਆਂਦਾ ਗਿਆ ਪੰਜਾਬ, ਅੱਜ ਬਟਾਲਾ ਕੋਰਟ ‘ਚ ਕੀਤਾ ਜਾਵੇਗਾ ਪੇਸ਼
ਇਸ ਤੋਂ ਇਲਾਵਾ ਇਹ ਵੀ ਪਤਾ ਲੱਗਾ ਹੈ ਕਿ ਜੇਲ੍ਹ ਅੰਦਰ ਸਾਬਕਾ ਡੀਆਈਜੀ ਹਰਚਰਨ ਭੁੱਲਰ ਨੇ ਵੀ ਵਿਚੌਲੀਏ ਨਾਲ 3 ਤੋਂ 4 ਵਾਰ ਮਿਲਣ ਦੀ ਕੋਸ਼ਿਸ਼ ਕੀਤੀ ਸੀ ਪਰ ਸੀਬੀਆਈ ਵੱਲੋਂ ਪਹਿਲਾਂ ਹੀ ਜੇਲ੍ਹ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਗਏ ਸਨ ਕਿ ਉਨ੍ਹਾਂ ਨੂੰ ਜੇਲ੍ਹ ਅੰਦਰ ਆਪਸ ਵਿਚ ਮਿਲਣ ਨਾ ਦਿੱਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -:
























