ਰਣਜੀ ਟਰਾਫੀ 2024 ਦੇ ਗਰੁੱਪ ਡੀ ਵਿੱਚ ਮੱਧ ਪ੍ਰਦੇਸ਼ ਅਤੇ ਬੜੌਦਾ ਵਿਚਾਲੇ ਮੈਚ ਖੇਡਿਆ ਗਿਆ। ਇਸ ਮੈਚ ਵਿੱਚ ਸਭ ਤੋਂ ਵੱਧ ਸੁਰਖੀਆਂ ਬਟੋਰਨ ਵਾਲੇ ਖਿਡਾਰੀ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਕੁਲਵੰਤ ਖੇਜਰੋਲੀਆ ਸਨ। ਕੁਲਵੰਤ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਇਸ ਦੇ ਨਾਲ ਹੀ ਉਸ ਨੇ MP ਲਈ ਮੈਚ ਜਿੱਤਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ। ਇਸ ਸਮੇਂ ਹਰ ਪਾਸੇ ਖਜਰੋਲੀਆ ਦੀ ਚਰਚਾ ਹੋ ਰਹੀ ਹੈ।
ਗੇਂਦਬਾਜ਼ ਕੁਲਵੰਤ ਖੇਜਰੋਲੀਆ ਨੇ ਬੜੌਦਾ ਖਿਲਾਫ ਲਗਾਤਾਰ ਚਾਰ ਗੇਂਦਾਂ ‘ਤੇ ਚਾਰ ਵਿਕਟਾਂ ਲੈ ਕੇ ਪੰਜ ਵਿਕਟਾਂ ਲਈਆਂ ਅਤੇ ਮੱਧ ਪ੍ਰਦੇਸ਼ ਨੇ ਇੰਦੌਰ ‘ਚ ਬੜੌਦਾ ਨੂੰ 52 ਦੌੜਾਂ ਨਾਲ ਹਰਾ ਦਿੱਤਾ ਤੇ ਜਿੱਤ ਹਾਸਿਲ ਕੀਤੀ। ਖੇਜਰੋਲੀਆ ਰਣਜੀ ਟਰਾਫੀ ਦੇ ਇਤਿਹਾਸ ਵਿੱਚ ਚਾਰ ਗੇਂਦਾਂ ਵਿੱਚ ਚਾਰ ਵਿਕਟਾਂ ਲੈਣ ਵਾਲੇ ਤੀਜੇ ਗੇਂਦਬਾਜ਼ ਬਣ ਗਏ ਹਨ। ਮੱਧ ਪ੍ਰਦੇਸ਼ ਨੇ ਬੜੌਦਾ ਨੂੰ 98.3 ਓਵਰਾਂ ਵਿੱਚ 270 ਦੌੜਾਂ ’ਤੇ ਆਊਟ ਕਰਕੇ ਵੱਡੀ ਜਿੱਤ ਦਰਜ ਕੀਤੀ ਅਤੇ ਅੰਕ ਸੂਚੀ ਵਿੱਚ ਸਿਖਰ ’ਤੇ ਰਿਹਾ।
ਇਹ ਵੀ ਪੜ੍ਹੋ : ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 2 ਨ.ਸ਼ਾ ਤਸਕਰਾਂ ਨੂੰ 2 ਕਿੱਲੋ ਹੈ.ਰੋਇ.ਨ ਸਣੇ ਕੀਤਾ ਕਾਬੂ
ਖੇਜਰੋਲੀਆ ਨੇ ਪਹਿਲੀ ਪਾਰੀ ‘ਚ 2 ਵਿਕਟਾਂ ਲਈਆਂ ਸਨ। ਇਸ ਨਾਲ ਉਸ ਨੇ ਪੂਰੇ ਮੈਚ ‘ਚ 7 ਵਿਕਟਾਂ ਹਾਸਲ ਕੀਤੀਆਂ। ਖੇਜਰੋਲੀਆ ਨੇ ਹੈਟ੍ਰਿਕ ਲਈ ਹੈ। ਪਰ ਚਾਰ ਗੇਂਦਾਂ ‘ਤੇ ਚਾਰ ਵਿਕਟਾਂ ਲੈ ਕੇ ਉਸ ਨੇ ਆਪਣਾ ਨਾਂ ਇਨ੍ਹਾਂ ਸ਼ਾਨਦਾਰ ਖਿਡਾਰੀਆਂ ਦੀ ਸੂਚੀ ‘ਚ ਸ਼ਾਮਲ ਕਰ ਲਿਆ। ਜੰਮੂ-ਕਸ਼ਮੀਰ ਦੇ ਮੁਹੰਮਦ ਮੁਦੱਸਿਰ ਅਤੇ ਦਿੱਲੀ ਦੇ ਸ਼ੰਕਰ ਸੈਣੀ ਨੇ ਰਣਜੀ ਟਰਾਫੀ ‘ਚ 4 ਗੇਂਦਾਂ ‘ਤੇ 4 ਵਿਕਟਾਂ ਲੈਣ ਦਾ ਕਾਰਨਾਮਾ ਕੀਤਾ ਹੈ। ਸੈਣੀ ਨੇ 1995 ਅਤੇ ਮੁਦੱਸਿਰ ਨੇ 2015 ਵਿੱਚ ਅਜਿਹਾ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ –