KZF terror module operated : ਚੰਡੀਗੜ੍ਹ : ਪੰਜਾਬ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦੇ ਹੋਏ ਖਾਲਿਸਤਾਨ ਜ਼ਿੰਦਾਬਾਦ ਫੋਰਸ (ਕੇਜੇਡਐਫ) ਦੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ ਜਿਸ ਵਿੱਚ ਮੱਖਣ ਸਿੰਘ ਗਿੱਲ ਉਰਫ ਅਮਲੀ ਅਤੇ ਦਵਿੰਦਰ ਸਿੰਘ ਉਰਫ ਹੈਪੀ ਦੋਵੇਂ ਅੱਤਵਾਦੀਆਂ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਜੱਟਾਂ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਦੋ ਆਧੁਨਿਕ ਹਥਿਆਰ ਅਤੇ ਅਸਲਾ ਬਰਾਮਦ ਕੀਤੇ ਹੈ, ਜਿਸ ਵਿੱਚ ਇੱਕ ਐਮਪੀ 5 ਸਬ-ਮਸ਼ੀਨ ਗਨ (ਦੋ ਮੈਗਜ਼ੀਨਾਂ ਅਤੇ 30 ਜੀਵ ਰਾਊਂਡਾਂ ਸਣੇ) ਅਤੇ ਇੱਕ 9 ਐਮਐਮ ਪਿਸਤੌਲ (ਦੋ ਮੈਗਜ਼ੀਨਾਂ ਅਤੇ 30 ਲਾਈਵ ਰਾਊਂਡ ਸਮੇਤ) ਤੋਂ ਇਲਾਵਾ ਇੱਕ ਚਿੱਟੀ ਰੰਗ ਦੀ ਈਟੀਓਸ ਕਾਰਸ, 4 ਮੋਬਾਈਲ ਫੋਨ ਅਤੇ ਇਕ ਇੰਟਰਨੈਟ ਡੋਂਗਲ ਸ਼ਾਮਲ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਦੱਸਿਆ ਕਿ ਮੁੱਢਲੀ ਪੜਤਾਲ ਮੱਖਣ ਉਰਫ ਅਮਲੀ ਨੇ ਖੁਲਾਸਾ ਕੀਤਾ ਕਿ ਉਹ ਕੈਨੇਡਾ ਦੇ ਰਹਿਣ ਵਾਲੇ ਹਰਪ੍ਰੀਤ ਸਿੰਘ ਨਾਲ ਸੰਪਰਕ ਵਿੱਚ ਸੀ ਜਿਸ ਨੇ ਉਨ੍ਹਾਂ ਨੂੰ ਅੱਤਵਾਦੀ ਕਤਲੇਆਮ ਲਈ ਪੰਜਾਬ ਵਿੱਚ ਅੱਤਵਾਦੀ ਮਾਡਿਊਲ ਵਧਾਉਣ ਲਈ ਉਕਸਾਇਆ ਸੀ। ਕੈਨੇਡਾ ਵਿੱਚ ਰਹਿਣ ਵਾਲਾ ਹਰਪ੍ਰੀਤ, ਇੱਕ ਕੇਜ਼ੈਡਐਫ ਦਾ ਸੰਚਾਲਕ ਹੈ। ਅਕਸਰ ਹੀ ਪਾਕਿਸਤਾਨ ਦਾ ਦੌਰਾ ਕਰਦਾ ਹੈ ਅਤੇ ਉਹ ਪਾਕਿ ਅਧਾਰਤ ਕੇਜ਼ੈੱਡਐਫ ਦੇ ਮੁਖੀ ਰਣਜੀਤ ਸਿੰਘ ਉਰਫ ਨੀਟਾ ਦਾ ਨੇੜਲਾ ਸਾਥੀ ਹੈ। ਮੁਲਜ਼ਮ ਨੇ ਹੋਰ ਖੁਲਾਸਾ ਕੀਤਾ ਕਿ ਉਪਰੋਕਤ ਹਥਿਆਰਾਂ ਅਤੇ ਗੋਲਾ ਬਾਰੂਦ ਦਾ ਪ੍ਰਬੰਧ ਰਣਜੀਤ ਨੀਟਾ ਨੇ ਆਪਣੇ ਸਾਥੀਆਂ ਰਾਹੀਂ ਕੀਤਾ ਸੀ। ਗੁਪਤਾ ਨੇ ਦੱਸਿਆ ਕਿ ਜਰਮਨੀ ਅਤੇ ਅਮਰੀਕਾ ਤੋਂ ਆਏ ਕਈ ਹੋਰ ਵਿਦੇਸ਼ੀ ਅਧਾਰਤ ਅੱਤਵਾਦੀ ਹੈਂਡਲਰ ਵੀ ਇਸ ਮਾਡਿਊਲ ਵਿੱਚ ਸ਼ਾਮਲ ਹੋਏ ਹਨ, ਜੋ ਵਿਦੇਸ਼ ਤੋਂ ਮੱਖਣ ਉਰਫ ਅਮਲੀ ਨੂੰ ਵੱਖ-ਵੱਖ ਮਨੀ ਟ੍ਰਾਂਸਫਰ ਸਰਵਿਸਿਜ਼ ਰਾਹੀਂ ਤਬਦੀਲ ਕਰਨ ਵਿੱਚ ਸ਼ਾਮਲ ਸਨ। .
ਡੀਜੀਪੀ ਨੇ ਅੱਗੇ ਖੁਲਾਸਾ ਕੀਤਾ ਕਿ ਮੱਖਣ ਸਿੰਘ ਉਰਫ ਅਮਲੀ ਇੱਕ ਕੱਟੜਪੰਥੀ ਖਾਲਿਸਤਾਨ ਦਾ ਅੱਤਵਾਦੀ ਸੀ ਜਿਸ ਨੂੰ ਪਹਿਲਾਂ ਪੰਜਾਬ ਪੁਲਿਸ ਨੇ ਹਥਿਆਰਾਂ ਦੀ ਸਮੱਗਲਿੰਗ ਦੀ ਅਤੇ ਭਾਰਤ ਵਿੱਚ ਅੱਤਵਾਦ ਸਬੰਧਿਤ ਵੱਖ-ਵੱਖ ਅਪਰਾਧਾਂ ਵਿੱਚ ਸ਼ਾਮਲ ਕਰਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਸੀ। ‘ਅਮਲੀ ਨੂੰ ਪਾਕਿਸਤਾਨ ਵਿੱਚ ਸਿਖਲਾਈ ਦਿੱਤੀ ਗਈ ਹੈ ਅਤੇ ਉਹ ਇਸ ਤੋਂ ਪਹਿਲਾਂ 1980 ਅਤੇ 1990 ਦੇ ਦਹਾਕਿਆਂ ਦੌਰਾਨ ਅਮਰੀਕਾ ਵਿੱਚ ਰਿਹਾ ਹੈ। ਉਹ ਪਾਕਿ ਅਧਾਰਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਮੁਖੀ, ਵਧਾਵਾ ਸਿੰਘ ਬੱਬਰ ਨਾਲ ਬਹੁਤ ਨੇੜਿਓਂ ਜੁੜਿਆ ਰਿਹਾ ਹੈ ਅਤੇ 14 ਸਾਲਾਂ ਤੋਂ ਉਸ ਨਾਲ ਪਾਕਿਸਤਾਨ ਵਿੱਚ ਰਿਹਾ। ਗੁਪਤਾ ਨੇ ਖੁਲਾਸਾ ਕੀਤਾ ਕਿ ਉਸ ’ਤੇ ਵੱਖ-ਵੱਖ ਅਪਰਾਧਿਕ ਧਾਰਾਵਾਂ ਅਤੇ ਗੈਰਕਾਨੂੰਨੀ ਗਤੀਵਿਧੀਆਂ (ਰੋਕਥਾਮ) ਸੋਧ ਐਕਟ ਅਧੀਨ ਮਾਹਿਲਪੁਰ, ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਲੀ ਪਿਛਲੇ ਸਮੇਂ ਵਿੱਚ ਕਈ ਅੱਤਵਾਦੀ ਅਤੇ ਹੋਰ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਰਿਹਾ ਸੀ। ਪਹਿਲਾਂ ਵੀ ਉਸਦੇ ਖਿਲਾਫ 7 ਕੇਸ ਦਰਜ ਕੀਤੇ ਗਏ ਸਨ।