ਲੁਧਿਆਣਾ ਲਾਢੋਵਾਲ ਟੋਲ ਪਲਾਜ਼ਾ ‘ਤੇ 1 ਸਤੰਬਰ ਤੋਂ ਟੋਲ ਰੇਟਾਂ ‘ਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਨਾਲ ਜਨਤਾ ‘ਤੇ ਬੋਝ ਵਧੇਗਾ। ਲਾਢੋਵਾਲ ਟੋਲ ਪਲਾਜ਼ਾ ‘ਤੇ ਹਰ ਰੋਜ਼ ਹਜ਼ਾਰਾਂ ਲੋਕ ਆਉਂਦੇ-ਜਾਂਦੇ ਹਨ ਅਤੇ ਹੁਣ ਟੋਲ ਰੇਟ ਵਧਣ ਕਾਰਨ ਲੋਕਾਂ ਨੂੰ ਮੁੜ ਆਪਣੀ ਜੇਬ ਢਿੱਲੀ ਕਰਨੀ ਪਵੇਗੀ।
ਟੋਲ ਪਲਾਜ਼ਾ ਇੱਕ ਸਤੰਬਰ ਤੋਂ ਲਾਢੋਵਾਲ ਟੋਲ ਪਾਰ ਕਰਨ ਵਾਲੇ ਕਾਰ, ਜੀਪ ਵਾਹਨ ਚਾਲਕਾਂ ਨੂੰ ਪਹਿਲਾਂ ਨਾਲੋ 15 ਰੁਪਏ ਵੱਧ ਦੇਣੇ ਪੈਣਗੇ, ਬੱਸ ਤੇ ਟਰੱਕ ਨੂੰ ਪਹਿਲਾਂ ਨਾਲੋਂ 60 ਰੁਪਏ ਤੇ ਹੈਵੀ ਵਾਹਨਾਂ ਨੂੰ 95 ਰੁਪਏ ਵੱਧ ਦੇਣੇ ਪੇਣਗੇ।
ਜ਼ਿਕਰਯੋਗ ਹੈ ਕਿ ਸਿਕਸਲੇਨ ਪ੍ਰਾਜੈਕਟ ਸਾਲ 2009 ਤੋਂ ਸ਼ੁਰੂ ਹੋਇਆ ਸੀ ਅਤੇ 13 ਸਾਲ ਬੀਤ ਜਾਣ ’ਤੇ ਵੀ ਇਸ ਸਿਕਸਲੇਨ ਦਾ ਕੰਮ ਮੁਕੰਮਲ ਨਹੀਂ ਹੋ ਸਕਿਆ ਹੈ, ਜਿਸ ਕਾਰਨ ਵਾਹਨ ਚਾਲਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਵਧੇ ਰੇਟ ਸਬੰਧੀ ਜਦੋਂ ਲਾਢੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਸਰਫਰਾਜ਼ ਖਾਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਐਨ.ਐਚ.ਆਈ. ਨਿਯਮਾਂ ਮੁਤਾਬਕ ਹਰ ਸਾਲ ਪਹਿਲੀ ਸਤੰਬਰ ਨੂੰ ਟੋਲ ਦੀ ਦਰ ਵਧਾਈ ਜਾ ਰਹੀ ਹੈ ਅਤੇ ਸਿਕਸਲੇਨ ਪ੍ਰਾਜੈਕਟ ’ਤੇ ਵੀ ਕੰਮ ਚੱਲ ਰਿਹਾ ਹੈ।