ਖਬਰ ਹੈ ਕਿ 9 ਮਈ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਪੂਰਨ ਸਥਿਤੀ ਦੌਰਾਨ ਹੋਏ ਡਰੋਨ ਹਮਲੇ ਵਿੱਚ ਖਾਈ ਫੇਮੇ ਕੀ ਵਿਖੇ ਇੱਕ ਘਰ ‘ਚ ਡਰੋਨ ਡਿੱਗਿਆ ਸੀ ਜਿਸ ਦੌਰਾਨ ਭਿਆਨਕ ਅੱਗ ਲੱਗ ਗਈ ਅਤੇ ਤਿੰਨ ਜਣੇ (ਪਤੀ ਪਤਨੀ ਅਤੇ ਉਨ੍ਹਾਂ ਦਾ ਪੁੱਤਰ) ਗੰਭੀਰ ਜ਼ਖਮੀ ਹੋ ਗਏ ਸਨ ਜਿਨਾਂ ਨੂੰ ਇਲਾਜ ਦੇ ਲਈ ਤੁਰੰਤ ਫਿਰੋਜ਼ਪੁਰ ਵਿਖੇ ਮੁਢਲੀ ਸਹਾਇਤਾ ਦੇਣ ਤੋਂ ਬਾਅਦ ਲੁਧਿਆਣਾ ਵਿਖੇ ਲਿਜਾਇਆ ਗਿਆ।
ਚੌਥੇ ਦਿਨ ਬਾਅਦ 13 ਮਈ ਸੁਖਵਿੰਦਰ ਕੌਰ (60) ਨੂੰ ਡੀਐਮਸੀ ਲੁਧਿਆਣਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਸੀ ਅਤੇ ਅੱਜ ਉਸ ਦੇ ਪਤੀ ਲਖਵਿੰਦਰ ਸਿੰਘ (65) ਦੀ ਮੌਤ ਵੀ ਹੋ ਗਈ ਹੈ ਹੈ।। ਦੱਸਿਆ ਜਾ ਰਿਹਾ ਕਿ ਲਖਵਿੰਦਰ ਸਿੰਘ ਵੀ ਲੁਧਿਆਣਾ ਵਿਖੇ ਡੀਐਮਸੀ ਲੁਧਿਆਣਾ ਵਿਖੇ ਜੇਰੇ ਇਲਾਜ ਸੀ ਅਤੇ ਗੰਭੀਰ ਝੁਲਸਣ ਕਰਕੇ ਹਾਲਤ ਵਿੱਚ ਲਗਾਤਾਰ ਸੁਧਾਰ ਨਹੀਂ ਹੋ ਰਿਹਾ ਸੀ ਜਿਸ ਦੀ ਦੇਰ ਰਾਤ 9 ਵਜੇ ਮੌਤ ਹੋ ਗਈ।
ਇਹ ਵੀ ਪੜ੍ਹੋ : ਮਹਿਲ ਕਲਾਂ ‘ਚ ਰੂ.ਹ ਕੰ.ਬਾ/ਊ ਵਾਰ.ਦਾ/ਤ, ਜ਼ਮੀਨੀ ਵਿਵਾਦ ਦੇ ਚੱਲਦਿਆਂ ਪੁੱਤ ਨੇ ਪਿਓ ਨੂੰ ਉਤਾਰਿਆ ਮੌ.ਤ ਦੇ ਘਾਟ
ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਮ੍ਰਿਤਕ ਦੇਹ ਨੂੰ ਅਜੇ ਘਰੇ ਨਹੀਂ ਲਿਆਂਦਾ ਜਾ ਸਕਿਆ ਅਤੇ ਪ੍ਰਸ਼ਾਸਨ ਵੱਲੋਂ ਸਹਿਯੋਗ ਨਾਲ ਕਾਰਵਾਈ ਕਰਕੇ ਮ੍ਰਿਤਕ ਲਾਸ਼ ਘਰ ਲਿਆਂਦੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -:
























