ਰਾਜਦ ਮੁਖੀ ਲਾਲੂ ਯਾਦਵ ਨੇ ਆਪਣੇ ਪੁੱਤਰ ਤੇਜ ਪ੍ਰਤਾਪ ਯਾਦਵ ਨੂੰ ਪਾਰਟੀ ਤੋਂ 6 ਸਾਲ ਲਈ ਕੱਢ ਦਿੱਤਾ ਹੈ। ਉਨ੍ਹਾਂ ਨੇ ਬੀਤੇ ਦਿਨੀਂ ਆਪਣੇ ਰਿਲੇਸ਼ਨਸ਼ਿਪ ਦਾ ਐਲਾਨ ਕੀਤਾ ਸੀ। ਤੇਜਪ੍ਰਤਾਪ ਯਾਦਵ ਨੇ ਆਪਣੀ ਅਨੁਸ਼ਕਾ ਯਾਦਵ ਨਾਂ ਦੀ ਗਰਲਫ੍ਰੈਂਡ ਨਾਲ ਤਸਵੀਰ ਸ਼ੇਅਰ ਕੀਤੀ ਸੀ। ਬਾਅਦ ਵਿਚ ਉਨ੍ਹਾਂ ਨੇ ਕਈ ਵਾਰ ਆਪਣੇ ਸੋਸ਼ਲ ਮੀਡੀਆ ਪੋਸਟ ਰਿਵਾਈਜ ਕੀਤਾ ਤੇ ਬਾਅਦ ਵਿਚ ਕਿਹਾ ਕਿ ਉਨ੍ਹਾਂ ਦਾ ਸੋਸ਼ਲ ਮੀਡੀਆ ਅਕਾਊਂਟ ਹੈਕ ਹੋ ਗਿਆ ਸੀ। ਹੁਣ ਕਾਰਵਾਈ ਕਰਦੇ ਹੋਏ ਰਾਜਦ ਮੁਖੀ ਨੇ ਕਿਹਾ ਕਿ ਆਪਣੇ ਨਿੱਜੀ ਜੀਵਨ ਦਾ ਭਲਾ-ਬੁਰਾ ਤੇ ਗੁਣ-ਦੋਸ਼ ਦੇਖਣ ਵਿਚ ਉਹ ਖੁਦ ਸਮਰੱਥ ਹਨ। ਉਸ ਨਾਲ ਜੋ ਵੀ ਲੋਕ ਸਬੰਧ ਰੱਖਣਗੇ ਉਹ ਖੁਦ ਫੈਸਲਾ ਲੈਣ।
ਪੁੱਤ ਦੀ ਵੀਡੀਓ ਵਾਇਰਲ ਹੋਣ ‘ਤੇ ਲਾਲੂ ਪ੍ਰਸਾਦ ਯਾਦਵ ਨੇ ਐਕਸ਼ਨ ਲਿਆ। ਲਾਲੂ ਯਾਦਵ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਕੇ ਲਿਖਿਆ- “ਵੱਡੇ ਪੁੱਤਰ ਦੀਆਂ ਗਤੀਵਿਧੀਆਂ ਤੇ ਗੈਰ-ਜ਼ਿੰਮੇਵਾਰਾਨਾ ਵਿਵਹਾਰ ਸਾਡੇ ਪਰਿਵਾਰਕ ਕਦਰਾਂ-ਕੀਮਤਾਂ ਤੇ ਪਰੰਪਰਾਵਾਂ ਦੇ ਅਨੁਸਾਰ ਨਹੀਂ ਹੈ, ਇਸ ਲਈ ਮੈਂ ਉਸਨੂੰ ਪਾਰਟੀ ਤੇ ਪਰਿਵਾਰ ਤੋਂ ਦੂਰ ਕਰਦਾ ਹਾਂ” ਹੁਣ ਤੋਂ ਪਾਰਟੀ ਤੇ ਪਰਿਵਾਰ ਵਿਚ ਉਸ ਦੀ ਕਿਸੇ ਵੀ ਪ੍ਰਕਾਰ ਦੀ ਕੋਈ ਭੂਮਿਕਾ ਨਹੀਂ ਰਹੇਗੀ। ਉਸ ਨੂੰ ਪਾਰਟੀ ਤੋਂ 6 ਸਾਲ ਲਈ ਕੱਢਿਆ ਜਾਂਦਾ ਹੈ।
ਇਹ ਵੀ ਪੜ੍ਹੋ : ਜਲੰਧਰ ‘ਚ ਤੇਜ਼ ਤੂਫਾਨ ਨੇ ਉਜਾੜਿਆ ਘਰ, ਤਿਰੰਗੇ ਦਾ ਪੋਲ ਡਿੱ.ਗ/ਣ ਕਾਰਨ ਨੌਜਵਾਨ ਦੀ ਗਈ ਜਾ/ਨ
ਲਾਲੂ ਯਾਦਵ ਤੋਂ ਇਲਾਵਾ ਤੇਜਪ੍ਰਤਾਪ ਦੇ ਛੋਟੇ ਭਰਾ ਤੇਜਸਵੀ ਯਾਦਵ ਨੇ ਵੀ ਕਿਹਾ ਕਿ ਤੇਜ ਪ੍ਰਤਾਪ ਆਪਣੇ ਨਿੱਜੀ ਜੀਵਨ ਦਾ ਫੈਸਲਾ ਲੈਣ ਲਈ ਆਜ਼ਾਦ ਹਨ। ਉਨ੍ਹਾਂ ਕਿਹਾ ਕਿ ਉਹ ਪਾਰਟੀ ਪ੍ਰਧਾਨ ਲਾਲੂ ਯਾਦਵ ਦੇ ਫੈਸਲੇ ਦੇ ਸਮਰਥਨ ਵਿਚ ਹਨ। ਉਨ੍ਹਾਂ ਨੇ ਤੇਜਪ੍ਰਤਾਪ ਬਾਰੇ ਕਿਹਾ ਕਿ ਉਹ ਬਾਲਗ ਹਨ ਤੇ ਆਪਣਾ ਫੈਸਲਾ ਖੁਦ ਲੈ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -:
























