ਡੇਨਮਾਰਕ ਤੋਂ ਅੰਮ੍ਰਿਤਸਰ ਆਉਂਦੇ ਹੋਏ 28 ਸਾਲ ਦੇ ਅਭਿਸ਼ੇਕ ਸਰਨਾ ਦੀ ਕਤਰ ਏਅਰਲਾਇੰਸ ਦੀ ਫਲਾਈਟ ਨੰਬਰ QR162 ਵਿੱਚ ਮੌਤ ਦੇ ਮਾਮਲੇ ਵਿੱਚ ਐਡਵੋਕੇਟ ਉੱਜਵਲ ਭਸੀਨ ਨੇ ਕਤਰ ਏਅਰਲਾਇੰਸ ਨੂੰ ਲੀਗਲ ਨੋਟਿਸ ਭੇਜਿਆ ਹੈ। ਨੋਟਿਸ ਵਿਚ ਜ਼ਰੂਰੀ ਜਾਣਕਾਰੀ ਅਤੇ ਮੁਵੱਕਿਲ ਲਈ ਹਰਜਾਨੇ ਦੀ ਮੰਗ ਕੀਤੀ ਗਈ ਹੈ। ਨੋਟਿਸ ਦਾ ਜਵਾਬ ਨਾ ਦੇਣ ’ਤੇ ਏਅਰਲਾਇੰਸ ਦੇ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਭਸੀਨ ਦਾ ਕਹਿਣਾ ਹੈ ਕਿ ਕਤਰ ਏਅਰਲਾਇੰਸ ਦੀ ਫਲਾਈਟ ਵਿੱਚ ਏਅਰ ਐਮਜੈਂਸੀ ਦੌਰਾਨ ਕਰੂ ਮੈਂਬਰਾਂ ਨੇ ਭਾਰੀ ਲਾਪਰਵਾਹੀ ਦਿਖਾਉਂਦੇ ਹੋਏ ਐਮਰਜੈਂਸੀ ਇਸਤਾਂਬੁਲ ਏਅਰਪੋਰਟ ‘ਤੇ ਫਲਾਈਟ ਨੂੰ ਨਾ ਰੋਕਦੇ ਹੋਏ 2 ਘੰਟੇ ਦਾ ਸਫਰ ਤੈਅ ਕੀਤਾ। ਕਰੂ ਮੈਂਬਰ ਨੇ ਯਾਤਰੀ ਦੀ ਜ਼ਿੰਦਗੀ ਨੂੰ ਖਤਰੇ ਵਿੱਚ ਪਾ ਦਿੱਤਾ। ਏਅਰਲਾਈਨਸ ਦੀ ਲਾਪਰਵਾਹੀ ਇਸ ਹੱਦ ਤਕ ਵੱਧ ਗਈ ਕਿ ਉਨ੍ਹਾਂ ਨੇ ਯਾਤਰੀ ਦੇ ਪਰਿਵਾਰ ਨਾਲ ਸੰਪਰਕ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਅਤੇ ਲਾਸ਼ ਨੂੰ ਐਂਬੇਸੀ ਦੇ ਹਵਾਲੇ ਕਰ ਦਿੱਤਾ।
ਇਹ ਵੀ ਪੜ੍ਹੋ : ਜਲੰਧਰ ਦੇ ਇਨ੍ਹਾਂ ਇਲਾਕਿਆਂ ਵਿੱਚ ਐਤਵਾਰ ਨੂੰ ਬਿਜਲੀ ਰਹੇਗੀ ਬੰਦ
ਐਂਬੇਸੀ ਦੇ ਅਧਿਕਾਰੀਆਂ ਵੱਲੋਂ ਪਰਿਵਾਰ ਨੂੰ ਦੱਸਿਆ ਗਿਆ ਕਿ ਜਿਸ ਸਮੇਂ ਏਅਰਲਾਇੰਸ ਨੇ ਮ੍ਰਿਤਕ ਦੇਹ ਨੂੰ ਸੌਂਪਿਆ, ਏਅਰਲਾਇੰਸ ਨੇ ਲਾਪਰਵਾਹੀ ਦਿਖਾਈ ਅਤੇ ਯਾਤਰੀ ਦਾ ਕੋਈ ਸਮਾਨ ਅਤੇ ਦਸਤਾਵੇਜ਼ ਨਹੀਂ ਸੌਂਪੇ। ਉਸ ਦੇ ਮੁਵੱਕਲ ਦੇ ਬੇਟੇ ਅਭਿਸ਼ੇਕ ਸਰਨਾ ਦੀ ਕੀਮਤੀ ਜਾਨ ਬਚ ਜਾਂਦੀ ਜੇ ਕਤਰ ਏਅਰਵੇਜ਼ ਦੇ ਕਰਮਚਾਰੀਆਂ ਦੀ ਲਾਪਰਵਾਹੀ ਨਾ ਦਿਖਾਈ ਹੁੰਦੀ। ਇਸ ਲਈ ਏਅਰਲਾਈਨਜ਼ ਮੇਰੇ ਗਾਹਕ ਨੂੰ ਮੁਆਵਜ਼ਾ ਦੇਣ ਲਈ ਜ਼ਿੰਮੇਵਾਰ ਹਨ।