ਪੰਜਾਬ ‘ਚ ਕੋਰੋਨਾ ਦੇ ਮਾਮਲਿਆਂ ਨੂੰ ਬ੍ਰੇਕ ਲੱਗਦੀ ਨਜ਼ਰ ਆ ਰਹੀ ਹੈ। ਰਾਹਤ ਵਾਲੀ ਗੱਲ ਇਹ ਹੈ ਕਿ ਇਸ ਦੇ ਨਵੇਂ ਮਾਮਲੇ ਇੱਕ ਹਜ਼ਾਰ ਤੋਂ ਘੱਟ ਸਾਹਮਣੇ ਆਏ ਹਨ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 979 ਮਾਮਲੇ ਦਰਜ ਕੀਤੇ ਗਏ, ਜਦਕਿ 56 ਮਰੀਜ਼ਾਂ ਨੇ ਦਮ ਤੋੜਿਆ।
ਉਥੇ ਹੀ ਰਾਹਤ ਵਾਲੀ ਗੱਲ ਇਹ ਰਹੀ ਕਿ ਸੂਬੇ ਵਿੱਚ 2135 ਲੋਕਾਂ ਨੂੰ ਠੀਕ ਹੋਣ ‘ਤੇ ਹਸਪਤਾਲੋਂ ਛੁੱਟੀ ਦੇ ਘਰ ਭੇਜਿਆ ਗਿਆ। ਤਿੰਨ ਮਰੀਜ਼ਾਂ ਨੂੰ ਲੁਧਿਆਣੇ ਤੋਂ ਵੈਂਟੀਲੇਟਰ ‘ਤੇ ਰੱਖਿਆ ਗਿਆ।
ਦੱਸਣਯੋਗ ਹੈ ਕਿ ਹੁਣ ਤੱਕ ਪੰਜਾਬ ਤੋਂ ਕੋਰੋਨਾ ਦੇ 585986 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 555245 ਠੀਕ ਹੋ ਕੇ ਘਰਾਂ ਨੂੰ ਪਰਤ ਚੁੱਕੇ ਹਨ, ਜਦਕਿ 15306 ਮਾਮਲੇ ਅਜੇ ਵੀ ਐਕਟਿਵ ਹਨ। ਹੁਣ ਤੱਕ ਸੂਬੇ ਵਿੱਚ ਕੋਰੋਨਾ ਨਾਲ 15435 ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ, ਜਦਕਿ 2716 ਲੋਕ ਆਕਸੀਜਨ ਸੁਪੋਰਟ ‘ਤੇ ਹਨ। ਉਥੇ ਹੀ 625 ਮਰੀਜ਼ਾਂ ਦੀ ਹਾਲਤ ਗੰਭੀਰ ਹੈ ਅਤੇ 197 ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।
ਇਹ ਵੀ ਪੜ੍ਹੋ : ਕੋਰੋਨਾ ਦੀ ਤੀਜੀ ਲਹਿਰ ਦੀ ਤਿਆਰੀ : PGI ਚੰਡੀਗੜ੍ਹ ਸ਼ੁਰੂ ਕਰੇਗਾ ਬੱਚਿਆਂ ‘ਤੇ ਸੀਰੋ ਸਰਵੇਅ