ਪੰਜਾਬ ਵਿਚ ਜ਼ਹਿਰੀਲੀ ਸ਼ਰਾਬ ਮਾਮਲੇ ਵਿਚ ਕਈ ਵੱਡੇ ਖੁਲਾਸੇ ਹੋਏ ਹਨ। ਸ਼ਰਾਬ ਕਾਂਡ ਮਾਮਲੇ ਦੀ ਜਾਂਚ ਲਈ SIT ਕਮੇਟੀ ਦਾ ਗਠਨ ਕੀਤਾ ਗਿਆ ਹੈ ਜਿਸ ਦੀ ਅਗਵਾਈ ਏਡੀਜੀਪੀ ਗੁਰਿੰਦਰ ਸਿੰਘ ਢਿੱਲੋਂ ਵੱਲੋਂ ਕੀਤੀ ਗਈ ਹੈ।
ਇਸ ਸਬੰਧੀ ADGP ਢਿੱਲੋਂ ਨੇ ਕਈ ਅਹਿਮ ਖੁਲਾਸੇ ਕੀਤੇ ਹਨ। ਜਾਣਕਾਰੀ ਦਿੰਦਿਆਂ ਢਿੱਲੋਂ ਨੇ ਦੱਸਿਆ ਕਿ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਫੈਕਟਰੀ ਲਈ ਜੋ ਥਿੰਨਰ ਵਜੋਂ ਮੰਗਵਾਏ ਗਏ ਕੈਮੀਕਲ ਤੋਂ ਸ਼ਰਾਬ ਬਣਾਈ ਗਈ ਸੀ। ਜੇਲ੍ਹ ਵਿਚ ਬੰਦ ਦੋ ਵਿਅਕਤੀਆਂ ਵੱਲੋਂ ਇਹ ਸਾਰਾ ਪਲਾਨ ਬਣਾਇਆ ਗਿਆ ਸੀ। ਜੇਲ੍ਹ ਵਿਚ ਹੀ ਉਨ੍ਹਾਂ ਵੱਲੋਂ ਇਹ ਵਿਉਂਤਬੰਦੀ ਬਣਾ ਲਈ ਜਾਂਦੀ ਹੈ ਤੇ ਉਨ੍ਹਾਂ ਵੱਲੋਂ ਥਿੰਨਰ ਇਕ ਕੈਮੀਕਲ ਫੈਕਟਰੀ ਲਈ ਖਰੀਦਿਆ ਜਾਂਦਾ ਹੈ ਤੇ ਇਸ ਥਿੰਨਰ ਨਾਲ ਜ਼ਹਿਰੀਲੀ ਸ਼ਰਾਬ ਬਣਾਈ ਗਈ ਸੀ। SIT ਨੇ ਦੱਸਿਆ ਕਿ 10 ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ 8 ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਇਹ ਸਾਰੇ ਮੁਲਜ਼ਮ ਰਿਮਾਂਡ ਉਤੇ ਹਨ ਤੇ ਇਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।
ਸ਼ਰਾਬ ਬਣਾਉਣ ਲਈ ਥਿੰਨਰ ਨੂੰ ਖਰੀਦਣ ਵਾਸਤੇ ਆਨਲਾਈਨ ਟ੍ਰਾਂਜੈਕਸ਼ਨ ਦੀ ਵਰਤੋਂ ਕੀਤੀ ਗਈ। ਪੁਲਿਸ ਨੇ ਖੁਲਾਸਾ ਕੀਤਾ ਕਿ ਹੁਣ ਤੱਕ 14 ਦਾ ਪੋਸਟਮਾਰਟਮ ਹੋ ਚੁੱਕਾ ਹੈ ਤੇ 6 ਦਾ ਹੋਣਾ ਬਾਕੀ ਹੈ। ਪਰਿਵਾਰਕ ਮੈੰਬਰਾਂ ਨੂੰ ਦੇਹਾਂ ਸੌਂਪ ਦਿੱਤੀਆਂ ਜਾਣਗੀਆਂ। ਢਿੱਲੋਂ ਨੇ ਦੱਸਿਆ ਕਿ 8 ਦਾ ਰਿਮਾਂਡ ਲੈ ਲਿਆ ਗਿਆ ਹੈ। 2 ਦੀ ਭਾਲ ਜਾਰੀ ਹੈ।
ਇਹ ਵੀ ਪੜ੍ਹੋ : PSEB ਨੇ ਨਵੇਂ ਸੈਸ਼ਨ ‘ਚ 5ਵੀਂ, 8ਵੀਂ ਤੇ 12ਵੀਂ ‘ਚ ਦਾਖਲੇ ਲਈ ਜਾਰੀ ਕੀਤੇ ਹੁਕਮ, ਨਿਯਮ ਤੋੜਨ ‘ਤੇ ਹੋਵੇਗੀ ਕਾਰਵਾਈ
ਹੋਰ ਜਾਣਕਾਰੀ ਦਿੰਦਿਆਂ ADGP ਢਿੱਲੋਂ ਨੇ ਦੱਸਿਆ ਕਿ 40 ਬੋਤਲਾਂ ਅਜੇ ਤੱਕ ਵੀ ਗਾਇਬ ਹਨ। ਜੇਕਰ ਕਿਸੇ ਕੋਲ ਇਹ ਬੋਤਲਾਂ ਪਈਆਂ ਹਨ ਤਾਂ ਇਨ੍ਹਾਂ ਦਾ ਇਸਤੇਮਾਲ ਨਾ ਕੀਤਾ ਜਾਵੇ। ਢਿੱਲੋਂ ਨੇ ਦੱਸਿਆ ਮੁਲਜ਼ਮਾਂ ਨੇ ਕਿਸੇ ਹੋਰ ਸੂਬੇ ਦੇ ਮਾਰਕੇ ਨੂੰ ਕਾਪੀ ਕੀਤਾ ਤੇ ਪ੍ਰਿੰਟਰ ਨਾਲ ਪ੍ਰਿੰਟ ਕੀਤਾ ਤੇ ਬੋਤਲਾਂ ਉਤੇ ਲਗਾ ਦਿੱਤਾ ਤੇ 280 ਦੀ ਬੋਤਲ 140 ਰੁਪਏ ਵਿਚ ਵੇਚੀ ਗਈ। ਇਹ ਬੋਤਲ ਉਨ੍ਹਾਂ ਮਜ਼ਦੂਰਾਂ ਨੂੰ ਵੇਚੀ ਗਈ ਜੋ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਹਨ। 40 ਦੇ ਕਰੀਬ ਵਿਅਕਤੀ ਅਜੇ ਵੀ ਜ਼ੇਰੇ-ਇਲਾਜ ਹਨ। ਇਸ ਪੂਰੇ ਮਾਮਲੇ ਨਾਲ ਐਕਸਾਈਜ਼ ਵਿਭਾਗ ਨੂੰ ਵੀ ਨਾਲ ਜੋੜਿਆ ਗਿਆ ਹੈ ਤਾਂ ਜੋ ਮਾਮਲੇ ਦੀ ਸੱਚਾਈ ਸਾਰਿਆਂ ਦੇ ਸਾਹਮਣੇ ਆ ਸਕੇ।
ਵੀਡੀਓ ਲਈ ਕਲਿੱਕ ਕਰੋ -: