ਇਸ ਮੌਕੇ ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਸ. ਡੀ. ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ, ਐਸ. ਡੀ. ਐਮ ਭੁਲੱਥ (ਵਾਧੂ ਚਾਰਜ ਫਗਵਾੜਾ) ਸ. ਰਣਦੀਪ ਸਿੰਘ ਹੀਰ, ਜ਼ਿਲਾ ਮਾਲ ਅਫ਼ਸਰ ਸ੍ਰੀ ਪਰਮਜੀਤ ਸਿੰਘ ਸਹੋਤਾ, ਡੀ. ਐਸ. ਪੀ ਡਾ. ਮੁਕੇਸ਼, ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਲਾਲ ਕੁੰਡਲ, ਡਿਪਟੀ ਡਾਇਰੈਕਟਰ ਿਸ਼ੀ ਵਿਗਿਆਨ ਕੇਂਦਰ ਡਾ. ਜੁਗਰਾਜ ਸਿੰਘ, ਡਿਪਟੀ ਡਾਇਰੈਕਟਰ ਬਾਗਬਾਨੀ ਡਾ. ਨਰਿੰਦਰ ਸਿੰਘ ਮੱਲੀ, ਜ਼ਿਲਾ ਸਿਹਤ ਅਫ਼ਸਰ ਡਾ. ਕੁਲਜੀਤ ਸਿੰਘ, ਉੱਪ ਮੰਡਲ ਭੂਮੀ ਰੱਖਿਆ ਅਫ਼ਸਰ ਸ. ਮਨਪ੍ਰੀਤ ਸਿੰਘ, ਈ. ਓ ਸ੍ਰੀ ਆਦਰਸ਼ ਸ਼ਰਮਾ, ਵਣ ਰੇਂਜ ਅਫ਼ਸਰ ਸ. ਦਵਿੰਦਰ ਪਾਲ ਸਿੰਘ, ਮੁੱਖ ਕਾਰਜਕਾਰੀ ਅਫ਼ਸਰ ਮੱਛੀ ਪਾਲਕ ਵਿਕਾਸ ਏਜੰਸੀ ਸ. ਐਚ. ਐਸ ਬਾਵਾ, ਖੇਤੀਬਾੜੀ ਅਫ਼ਸਰ ਸ੍ਰੀ ਅਸ਼ਵਨੀ ਕੁਮਾਰ, ਸ. ਜਸਬੀਰ ਸਿੰਘ ਖਿੰਡਾ, ਸ੍ਰੀ ਜਸਵੰਤ ਰਾਏ, ਸ. ਗੁਰਪ੍ਰੀਤ ਸਿੰਘ, ਸ. ਪਰਮਜੀਤ ਸਿੰਘ, ਐਚ. ਪੀ. ਐਸ ਭਰੋਤ, ਸ. ਮਨਜੀਤ ਸਿੰਘ, ਸ. ਸੁਖਦੇਵ ਸਿੰਘ, ਸ. ਗੁਰਦੀਪ ਸਿੰਘ, ਸ. ਬਲਕਾਰ ਸਿੰਘ, ਸ੍ਰੀ ਵਿਸ਼ਾਲ ਕੌਸ਼ਲ, ਇੰਜ. ਜਗਦੀਸ਼ ਸਿੰਘ, ਸ. ਰੇਸ਼ਮ ਸਿੰਘ ਧੰਜੂ, ਸ. ਦਵਿੰਦਰ ਪਾਲ ਸਿੰਘ ਆਹੂਜਾ ਤੋਂ ਇਲਾਵਾ ਖੇਤੀਬਾੜੀ ਵਿਭਾਗ ਦਾ ਸਮੂਹ ਸਟਾਫ ਅਤੇ ਸਾਰੇ ਨੋਡਲ ਅਫ਼ਸਰ ਮੌਜੂਦ ਸਨ।
locust attack punjab: ਕਪੂਰਥਲਾ: ਟਿੱਡੀ ਦਲ ਦੇ ਸੰਭਾਵੀ ਹਮਲੇ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਦੀ ਅਗਵਾਈ ਹੇਠ ਅੱਜ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਨੋਡਲ ਅਫ਼ਸਰਾਂ ਨੂੰ ਜਾਣਕਾਰੀ ਦੇਣ ਲਈ ਕਾਂਜਲੀ ਰੋਡ ’ਤੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਜੈਵਿਕ ਵਿਭਿੰਨਤਾ ਪਾਰਕ ਵਿਖੇ ਵਿਸ਼ਾਲ ਮੋਕ ਡਰਿੱਲ ਕਰਵਾਈ ਗਈ। ਇਸ ਦੌਰਾਨ ਫਾਇਰ ਟੈਂਡਰ, ਆਵਾਜ਼ੀ ਯੰਤਰਾਂ ਅਤੇ ਸਪਰੇਅ ਆਦਿ ਦੇ ਪੂਰੇ ਸਾਜ਼ੋ-ਸਾਮਾਨ ਸਮੇਤ ਟਿੱਡੀ ਦਲ ਨਾਲ ਮੁਕਾਬਲੇ ਦਾ ਬਾਖੂਬੀ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗਾਂ ਦੇ ਸਮੂਹ ਅਧਿਕਾਰੀਆਂ ਨੂੰ ਆਪਣੀਆਂ ਡਿੳੂਟੀਆਂ ਅਨੁਸਾਰ ਕੰਮ ਕਰਨ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਟਿੱਡੀ ਦਲ ਦਾ ਹਮਲਾ ਸਾਡੇ ਲਈ ਇਕ ਚੁਨੌਤੀ ਹੈ, ਜਿਸ ਦਾ ਸਾਨੂੰ ਡੱਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਉਨਾਂ ਕਿਸਾਨਾਂ ਤੋਂ ਸਹਿਯੋਗ ਮੰਗਦਿਆਂ ਕਿਹਾ ਕਿ ਟਿੱਡੀ ਦਲ ਦੇ ਹਮਲੇ ਦੀ ਸੂਰਤ ਵਿਚ ਪਿੰਡਾਂ ਦੀਆਂ ਪੰਚਾਇਤਾਂ ਅਤੇ ਕਿਸਾਨਾਂ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ। ਉਨਾਂ ਸਮੂਹ ਪੰਚਾਇਤਾਂ ਨੂੰ ਟਿੱਡੀ ਦਲ ਦੇ ਹਮਲੇ ਸਮੇਂ ਸਪਰੇਅ ਕਰਨ ਲਈ ਮੋਟਰਾਂ ’ਤੇ ਪਾਣੀ ਦਾ ਭੰਡਾਰਨ ਕਰਨ ਅਤੇ ਟਰੈਕਟਰ ਵਾਲੇ ਸਪਰੇਅ ਪੰਪ ਤਿਆਰ ਰੱਖਣ ਲਈ ਕਿਹਾ। ਉਨਾਂ ਕਿਹਾ ਕਿ ਰਾਤ ਸਮੇਂ ਕੀਟਨਾਸ਼ਕਾਂ ਦੀ ਸਪਰੇਅ ਲਈ ਰੋਸ਼ਨੀ ਲਈ ਵੱਡੀਆਂ ਟਾਰਚਾਂ ਦੀ ਮਦਦ ਲਈ ਜਾਵੇ, ਕਿਉਂਕਿ ਟਿੱਡੀ ਦਲ ਦੀ ਰੋਕਥਾਮ ਰਾਤ ਨੂੰ ਕੀਤੀ ਜਾਣੀ ਹੈ ਅਤੇ ਵੁਸ ਸਮੇਂ ਸਰਚ ਲਾਈਟਾਂ ਅਤੇ ਪਾਣੀ ਆਦਿ ਦੀ ਜ਼ਰੂਰਤ ਪਵੇਗੀ। ਉਨਾਂ ਦੱਸਿਆ ਕਿ ਇਸ ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਕੀਟਨਾਸ਼ਕ ਦਵਾਈ ਦਾ ਪ੍ਰਬੰਧ ਕਰ ਲਿਆ ਗਿਆ ਹੈ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਡਾ. ਨਾਜਰ ਸਿੰਘ ਨੇ ਕਿਹਾ ਕਿ ਟਿੱਡੀ ਦਲ ਟਿੱਡੀਆਂ ਦਾ ਸਮੂਹ ਹੁੰਦਾ ਹੈ, ਜੋ ਦਿਨ ਵੇਲੇ ਉੱਡਦਾ ਹੈ ਅਤੇ ਰਾਤ ਨੂੰ ਦਰੱਖਤਾਂ, ਝਾੜੀਆਂ ’ਤੇ ਆਰਾਮ ਦਰਦਾ ਹੈ। ਉਨਾਂ ਦੱਸਿਆ ਕਿ ਇਕ ਝੁੰਡ ਡਵਚ ਲੱਖਾਂ ਦੀ ਗਿਣਤੀ ਵਿਚ ਟਿੱਡੀਆਂ ਹੁੰਦੀਆਂ ਹਨ ਅਤੇ ਇਹ ਟਿੱਡੀਆਂ ਇਕ ਦਿਨ ਵਿਚ 150 ਕਿਲੋਮੀਟਰ ਤੱਕ ਦਾ ਸਫਰ ਤੈਅ ਕਰ ਸਕਦੀਆਂ ਹਨ ਅਤੇ ਛੋਟਾ ਝੁੰਡ 2500 ਆਦਮੀਆਂ ਦਾ ਇਕ ਦਿਨ ਦਾ ਖਾਣਾ ਖ਼ਰਾਬ ਕਰ ਸਕਦਾ ਹੈ। ਉਨਾਂ ਦੱਸਿਆ ਕਿ ਟਿੱਡੀਆਂ ਸਾਡੀਆਂ ਫ਼ਸਲਾਂਅਤੇ ਹਰੇ ਮਾਦੇ ਦਾ ਨੁਕਸਾਨ ਕਰਦੀਆਂ ਹਨ। ਉਨਾਂ ਕਿਹਾ ਕਿ ਇਸ ਕੀੜੇ ਤੋਂ ਘਬਰਾਉਣ ਦੀ ਲੋੜ ਨਹੀਂ, ਬਲਕਿ ਇਸ ਨੂੰ ਸਮਝਦਾਰੀ ਨਾਲ ਨਸ਼ਟ ਕੀਤਾ ਜਾ ਸਕਦਾ ਹੈ ਅਤੇ ਹੋਣ ਵਾਲੇ ਨੁਕਸਾਨ ਨੂੰ ਘਟਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਢੋਲ, ਪੀਪੇ ਖੜਕਾ ਦੇ ਜਾਂ ਟਰੈਕਟਰਾਂ ’ਤੇ ਡੈਕ ਰਾਹੀਂ ਡਰਾਉਣੀਆਂ ਆਵਾਜ਼ਾਂ ਕੱਢ ਕੇ ਟਿੱਡੀਆਂ ਨੂੰ ਆਪਣੇ ਖੇਤਾਂ ਵਿਚੋਂ ਉਡਾਇਆ ਜਾਵੇ ਤਾਂ ਜੋ ਫ਼ਸਲ ਦਾ ਘੱਟ ਤੋਂ ਘੱਟ ਨੁਕਸਾਨ ਹੋਵੇ। ਉਨਾਂ ਕਿਸਾਨਾਂ ਨੂੰ ਟਿੱਡੀ ਦਲ ਦੇ ਹਮਲੇ ਦੀ ਸੂਰਤ ਵਿਚ ਤੁਰੰਤ ਖੇਤੀਬਾੜੀ, ਬਾਗਬਾਨੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕਿ੍ਰਸ਼ੀ ਵਿਗਿਆਨ ਕੇਂਦਰ ਜਾਂ ਹੋਰ ਖੇਤੀਬਾੜੀ ਨਾਲ ਸਬੰਧਤ ਵਿਭਾਗਾਂ ਦੇ ਮਾਹਿਰਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਤਾਂ ਜੋ ਸਮੇਂ ਸਿਰ ਵਿਉਂਤਬੰਦੀ ਕੀਤੀ ਜਾ ਸਕੇ।
ਹਰ ਵੇਲੇ Update ਰਹਿਣ ਲਈ ਸਾਨੂੰ Facebook 'ਤੇ like ਤੇ See first ਕਰੋ .