ਆਮ ਲੋਕਾਂ ਨੂੰ ਮਹਿੰਗਾਈ ਦੇ ਮੋਰਚੇ ‘ਤੇ ਇਕ ਹੋਰ ਝਟਕਾ ਲੱਗਾ ਹੈ। LPG ਗੈਸ ਸਿਲੰਡਰਾਂ ਦੀਆਂ ਕੀਮਤਾਂ ਵਧ ਗਈਆਂ ਹਨ। ਘਰੇਲੂ ਗੈਸ ਸਿਲੰਡਰ ਤੇ ਉਜਵਲਾ ਯੋਜਨਾ ਤਹਿਤ ਮਿਲਣ ਵਾਲੇ ਸਿਲੰਡਰ ‘ਤੇ 50 ਰੁਪਏ ਪ੍ਰਤੀ ਸਿਲੰਡਰ ਦਾ ਵਾਧਾ ਕੀਤਾ ਗਿਆ ਹੈ। ਹੁਣ 803 ਰੁਪਏ ਦੀ ਥਾਂ 853 ਰੁਪਏ ‘ਚ LPG ਸਿਲੰਡਰ ਮਿਲੇਗਾ।
ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਨੇ LPG ਦੀ ਕੀਮਤ ਵਿਚ 50 ਰੁਪਏ ਪ੍ਰਤੀ ਸਿਲੰਡਰ ਦੇ ਵਾਧੇ ਦਾ ਐਲਾਨ ਕੀਤਾ। ਮੰਤਰੀ ਨੇ ਕਿਹਾ ਕਿ ਉਜਵਲਾ ਤੇ ਸਾਧਾਰਨ ਸ਼੍ਰੇਣੀ ਦੇ ਗਾਹਕਾਂ ਦੋਵਾਂ ਲਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਗਿਆ ਹੈ। ਨਵੀਆਂ ਕੀਮਤਾਂ ਅੱਜ ਤੋਂ ਲਾਗੂ ਹੋ ਜਾਣਗੀਆਂ।
ਆਮ ਖਪਤਕਾਰਾਂ ਲਈ 14.2 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 803 ਰੁਪਏ ਤੋਂ ਵਧ ਕੇ 853 ਰੁਪਏ ਹੋ ਜਾਵੇਗੀ ਅਤੇ ਉੱਜਵਲਾ ਸਕੀਮ ਤਹਿਤ ਖਪਤਕਾਰਾਂ ਲਈ 14.2 ਕਿਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ 503 ਰੁਪਏ ਤੋਂ ਵਧ ਕੇ 553 ਰੁਪਏ ਹੋ ਜਾਵੇਗੀ। PMUY ਲਾਭਪਾਤਰੀਆਂ ਨੂੰ 550 ਰੁਪਏ ‘ਚ ਸਿਲੰਡਰ ਮਿਲੇਗਾ।
ਇਹ ਵੀ ਪੜ੍ਹੋ : RTO ਦਫਤਰ ‘ਚ ਵਿਜੀਲੈਂਸ ਦੀ ਰੇਡ, ਖੰਗਾਲੇ ਜਾ ਰਹੇ ਦਸਤਾਵੇਜ਼, ਮੁਲਾਜ਼ਮਾਂ ਤੋਂ ਕੀਤੀ ਜਾ ਰਹੀ ਪੁੱਛਗਿਛ
ਕੇਂਦਰੀ ਪੈਟਰੋਲੀਅਮ ਮੰਤਰੀ ਨੇ ਕਿਹਾ ਕਿ ਆਇਲ ਮਾਰਕੀਟਿੰਗ ਕੰਪਨੀਆਂ ਨੂੰ ਲਾਗਤ ਤੋਂ ਘੱਟ ਕੀਮਤ ‘ਤੇ ਸਿਲੰਡਰ ਵੇਚਣ ਕਾਰਨ ਲਗਭਗ 41000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਘਾਟੇ ਨੂੰ ਘੱਟ ਕਰਨ ਲਈ ਕੀਮਤਾਂ ਵਧਾਉਣ ਦਾ ਫੈਸਲਾ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -:
