ਲੁਧਿਆਣਾ : ਕੋਰੋਨਾਵਾਇਰਸ ਤੀਜੀ ਲਹਿਰ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਹੁਣੇ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੋਰੋਨਾ ਦੀ ਤੀਜੀ ਲਹਿਰ ਵਿੱਚ ਆਕਸੀਜਨ ਦੀ ਘਾਟ ਨਾ ਹੋਵੇ।
ਸਿਵਲ ਹਸਪਤਾਲ ਵਿੱਚ ਦੂਜਾ ਆਕਸੀਜਨ ਪਲਾਂਟ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਡੀਸੀ ਵਰਿੰਦਰ ਸ਼ਰਮਾ ਨੇ ਸੋਮਵਾਰ ਨੂੰ ਸ਼ਹਿਰ ਦੇ 25 ਹਸਪਤਾਲਾਂ ਨੂੰ ਆਪਣੇ ਆਕਸੀਜਨ ਪਲਾਂਟ ਲਗਾਉਣ ਦੇ ਹੁਕਮ ਜਾਰੀ ਕੀਤੇ। ਹਸਪਤਾਲਾਂ ਦੇ ਮੈਡੀਕਲ ਸੁਪਰਡੈਂਟ ਨੂੰ ਭੇਜੇ ਇੱਕ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਕੋਰੋਨਾ ਦੇ ਇਲਾਜ ਲਈ ਸਰੋਤਾਂ ਨੂੰ ਜੁਟਾਉਣ ਵਿੱਚ ਹਸਪਤਾਲਾਂ ਨੂੰ ਪੂਰਾ ਸਹਿਯੋਗ ਦੇਵੇਗਾ। ਦੂਜੀ ਲਹਿਰ ਦੇ ਤਜ਼ਰਬੇ ਦੇ ਅਧਾਰ ’ਤੇ ਆਕਸੀਜਨ ਪਲਾਂਟ ਸਥਾਪਤ ਕਰਨਾ ਬਹੁਤ ਮਹੱਤਵਪੂਰਨ ਹੈ। ਹਵਾ ਤੋਂ ਆਕਸੀਜਨ ਜਜ਼ਬ ਕਰਨ ਵਾਲ ਪਲਾਂਟ ਲਗਾਉਣ ਨਾਲ ਲਿਕਵਿਡ ਆਕਸੀਜਨ ’ਤੇ ਨਿਰਭਰਤਾ ਘੱਟ ਹੋ ਜਾਏਗੀ।
ਇਹ ਵੀ ਪੜ੍ਹੋ : ਬਠਿੰਡਾ : ਸਾਬਕਾ ਅਕਾਲੀ ਵਿਧਾਇਕ ‘ਤੇ ਹਮਲੇ ਦੀ ਕੋਸ਼ਿਸ਼ ‘ਤੇ ਰੋਹ ‘ਚ ਆਇਆ ਯੂਥ ਅਕਾਲੀ ਦਲ, ਘੇਰਿਆ ਮਨਪ੍ਰੀਤ ਬਾਦਲ ਦਾ ਦਫਤਰ
ਡੀਐਮਸੀਐਚ, ਸੀਐਮਸੀਐਚ, ਐਸਪੀਐਸ, ਫੋਰਟਿਸ, ਦੀਪ, ਮੋਹਿੰਦੀ, ਅਸਥਾ ਕਿਡਨੀ ਸੈਂਟਰ, ਏਆਈਐਮਸੀ ਬੱਸੀ, ਅਰੋੜਾ ਨਿਊਰੋ, ਅਕਾਈ, ਸਿਵਲ, ਦੀਪਕ, ਗੁਰੂ ਤੇਗ ਬਹਾਦਰ ਹਸਪਤਾਲ, ਗੁਰੂ ਨਾਨਕ ਹਸਪਤਾਲ, ਖੰਨਾ ਵਿਚ ਜੈਨ, ਲੁਧਿਆਣਾ ਵਿਚ ਮੇਡੀਵੇਜ਼, ਮਾਹਲ, ਓਰੀਸਨ, ਪੰਚਮ , ਪ੍ਰੋਲਾਈਫ, ਰਘੁਨਾਥ, ਸ਼੍ਰੀ ਕ੍ਰਿਸ਼ਨ, ਸਿੱਧੂ, ਵਰਮਾ ਮਲਟੀ ਸਪੈਸ਼ਲਿਟੀ ਹਸਪਤਾਲ ਨੂੰ ਆਕਸੀਜਨ ਪਲਾਂਟ ਲਗਾਉਣ ਲਈ ਕਿਹਾ ਗਿਆ ਹੈ।