ਲੁਧਿਆਣਾ ਵਿਚ ਹੋਲੀ ਮੌਕੇ ਪੁਲਿਸ ਵੱਲੋਂ ਥਾਂ-ਥਾਂ ‘ਤੇ ਸਪੈਸ਼ਲ ਨਾਕੇ ਲਗਾਏ ਗਏ ਹਨ ਤਾਂ ਜੋ ਹੁੱਲੜਬਾਜ਼ੀ ਨੂੰ ਰੋਕਿਆ ਜਾ ਸਕੇ। ਇਸ ਤਹਿਤ ਪੁਲਿਸ ਵੱਲੋਂ ਸਖਤੀ ਦਿਖਾਈ ਗਈ ਹੈ। ਏਐੱਸਆਈ ਰਣਜੋਧ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਣਯੋਗ ਕਮਿਸ਼ਨਰ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਸ਼ਰਾਰਤੀ ਅਨਸਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ।
ਇਸੇ ਤਹਿਤ ਸਵੇਰੇ ਲਗਭਗ 7.30 ਵਜੇ ਤੋਂ ਟ੍ਰੈਫਿਕ ਪੁਲਿਸ ਮੁਸਤੈਦ ਹੈ। ਕਾਰਵਾਈ ਵਿਚ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਕੀਤੀ ਜਾ ਰਹੀ। ਹੁੱਲੜਬਾਜ਼ਾਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਤੇ ਹੁਣ ਤੱਕ ਟ੍ਰੈਫਿਕ ਪੁਲਿਸ ਵੱਲੋਂ 11 ਚਾਲਾਨ ਕੱਟੇ ਜਾ ਚੁੱਕੇ ਹਨ।
ASI ਨੇ ਦੱਸਿਆ ਕਿ ਜੇਕਰ ਚਾਲਕ ਕੋਲ ਡਾਕੂਮੈਂਟ ਪੂਰੇ ਦਿੰਦੇ ਹਨ ਤਾਂ ਠੀਕ ਹੈ ਨਹੀਂ ਤਾਂ ਦਸਤਾਵੇਜ਼ ਪੂਰੇ ਨਾ ਹੋਣ ‘ਤੇ ਗੱਡੀ ਬਾਊਂਡ ਕਰ ਦਿੱਤੀ ਜਾਂਦੀ ਹੈ। ਅੱਜ ਜ਼ਿਆਦਾਤਰ ਡ੍ਰਿੰਕ ਐਂਡ ਡਰਾਈਵ ਦੇ ਚਾਲਾਨ ਜ਼ਿਆਦਾ ਕੱਟੇ ਗਏ ਹਨ।
ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਰਾਮ ਨਾਲ ਹੋਲੀ ਦਾ ਤਿਓਹਾਰ ਮਨਾਓ। ਪਰਿਵਾਰ ਵਿਚ ਬੈਠ ਕੇ ਇੰਜੁਆਏ ਕਰੋ। ਹੁਲੜਬਾਜ਼ੀ ਨਾ ਕਰੋ ਤਾਂ ਜੋ ਕਿਸੇ ਨੂੰ ਸੱਟ ਨਾ ਲੱਗੇ। ਅਜਿਹੀ ਗਲਤੀ ਨਾ ਕਰੋ ਜਿਸ ਨਾਲ ਕਿਸੇ ਦਾ ਜਾਂ ਆਪਣਾ ਨੁਕਸਾਨ ਹੋਵੇ। ਹੋਲੀ ਖੇਡਦੇ ਸਮੇਂ ਦੂਜੇ ਲੋਕਾਂ ਦੇ ਜੀਵਨ ਦਾ ਵੀ ਧਿਆਨ ਰੱਖੋ।
ਵੀਡੀਓ ਲਈ ਕਲਿੱਕ ਕਰੋ -: