ਲੁਧਿਆਣਾ ‘ਚ ਕੋਰੋਨਾ ਦੇ ਬਲੈਕ ਫੰਗਸ ਦਾ ਕਹਿਰ ਜਾਰੀ ਹੈ। ਜਿਲ੍ਹੇ ਵਿਚ ਪਿਛਲੇ 24 ਘੰਟਿਆਂ ਦਰਮਿਆਨ ਕੋਰੋਨਾ ਦੇ 325 ਨਵੇਂ ਪਾਜੀਟਿਵ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿਚੋਂ 285 ਜਿਲ੍ਹਾ ਲੁਧਿਆਣਾ ਤੇ 40 ਬਾਹਰਲੇ ਰਾਜਾਂ ਨਾਲ ਸਬੰਧਤ ਹਨ।
ਲੁਧਿਆਣਾ ਦੇ ਕੁੱਲ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ 84622 ਤੇ ਬਾਹਰਲੇ ਰਾਜਾਂ ਦੇ ਕੁੱਲ ਕੋਰੋਨਾ ਪਾਜੀਟਿਵ ਕੇਸਾਂ ਦੀ ਗਿਣਤੀ 11051 ਹੋ ਗਈ ਹੈ। ਅੱਜ ਕੋਰੋਨਾ ਨਾਲ 8 ਮੌਤਾਂ ਦੀ ਪੁਸ਼ਟੀ ਹੋਈ ਜਿਨ੍ਹਾਂ ‘ਚੋਂ 5 ਜਿਲ੍ਹਾ ਲੁਧਿਆਣਾ ਨਾਲ ਤੇ ਸੰਗਰੂਰ, ਮਾਨਸਾ, ਹਰਿਆਣਾ ਤੋਂ 1-1 ਸਨ। ਸਿਵਲ ਸਰਜਨ ਡਾ. ਕਿਰਨ ਆਹਲੂਵਾਲੀਆ ਨੇ ਕੋਰੋਨਾ ਦੀ ਤਾਜ਼ਾ ਸਥਿਤੀ ਬਾਰੇ ਦੱਸਦਿਆਂ ਕਿਹਾ ਕਿ ਅੱਜ ਤੱਕ 79011 ਕੋਰੋਨਾ ਪਾਜੀਟਿਵ ਵਿਅਕਤੀ ਕੋਰੋਨਾ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ।
ਹੁਣ ਤੱਕ 1399080 ਸ਼ੱਕੀ ਵਿਅਕਤੀਆਂ ਦੇ ਸੈਂਪਲ ਲਏ ਜਾ ਚੁੱਕੇ ਹਨ ਜੋ ਕਿ ਆਰ. ਟੀ. ਪੀ. ਸੀ. ਆਰ.-885729, ਐਂਟੀਜਨ 496720 ਅਤੇ ਟਰੂਨੈਟ-16631 ਹਨ। ਕੋਰੋਨਾ ਨਾਲ ਕੁੱਲ ਮੋਤਾਂ ਦੀ ਗਿਣਤੀ 2007 ਤੱਕ ਜਾ ਪੁੱਜੀ ਹੈ। ਬਾਹਰਲੇ ਜਿਲ੍ਹਿਆਂ ਦੀ ਮੌਤਾਂ ਦੀ ਗਿਣਤੀ 995 ਹੈ। ਅੱਜ 221 ਵਿਅਕਤੀਆਂ ਨੂੰ ਹੋਮਕੁਆਰੰਟਾਈਨ ਕੀਤਾ ਗਿਆ। 6517 ਆਰ. ਟੀ ਪੀ. ਸੀ. ਆਰ. ਸੈਂਪਲ ਟੈਸਟ ਲਈ ਭੇਜੇ ਗਏ।
ਇਹ ਵੀ ਪੜ੍ਹੋ : ਕੈਪਟਨ ਨੇ ਲੁਧਿਆਣਾ ਵਿਖੇ CMC ਹਸਪਤਾਲ ‘ਚ PPF ਦੀ ਸਾਂਝੇਦਾਰੀ ਪਹਿਲ ਨਾਲ ਬੱਚਿਆਂ ਲਈ 50 ਬੈੱਡਾਂ ਦੇ ਕੋਵਿਡ ਵਾਰਡ ਦਾ ਵਰਚੂਅਲੀ ਕੀਤਾ ਉਦਘਾਟਨ