Lunar eclipse will be tomorrow : ਜੋਤਿਸ਼ ਸ਼ਾਸਤਰ ਵਿੱਚ ਚੰਦਰ ਗ੍ਰਹਿਣ ਨੂੰ ਬਹੁਤ ਹੀ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਇਸ ਸਾਲ ਦਾ ਆਖਥਰੀ ਚੰਦਰ ਗ੍ਰਹਿਣ 30 ਨਵੰਬਰ ਨੂੰ ਦਿਨ ਸੋਮਵਾਰ ਨੂੰ ਕੱਤਕ ਮਹੀਨੇ ਦੇ ਸ਼ੁਕਲ ਪੱਖਰ ਦੀ ਪੁੰਨਿਆ ਨੂੰ ਲੱਗੇਗਾ। ਵਿਦਵਾਨਾਂ ਦਾ ਕਹਿਣਾ ਹੈ ਕਿ ਇਹ ਉਪਛਾਇਆ ਗ੍ਰਹਿਣ ਹੈ ਇਸ ਵਿੱਚ ਕਿਸੇ ਵਿਸ਼ੇਸ਼ ਗ੍ਰਹਿ ’ਤੇ ਸਿਰਫ ਚੰਦਰਮਾ ਦੀ ਪਰਛਾਵਾਂ ਆਉਂਦਾ ਹੈ। ਇਸ ਵਾਰ ਚੰਦਰ ਗ੍ਰਹਿਣ ਬ੍ਰਿਖ ਰਾਸ਼ੀ ਅਤੇ ਰੋਹਿਣੀ ਨਕਸ਼ੱਤਰ ਵਿੱਚ ਲੱਗੇਗਾ। ਮਾਹਰਾਂ ਦੀ ਮੰਨੀਏ ਤਾਂ ਭਾਰਤ, ਅਮੇਰਿਕਾ, ਆਸਟ੍ਰੇਲੀਆ, ਪ੍ਰਸ਼ਾਂਤ ਮਹਾਸਾਗਰ ਅਤੇ ਏਸ਼ੀਆ ਵਿੱਚ ਇਹ ਚੰਦਰ ਗ੍ਰਹਿਣ ਦਿਖਾਈ ਦੇ ਸਕਦਾ ਹੈ। 30 ਨਵੰਬਰ ਨੂੰ ਚੰਦਰ ਗ੍ਰਹਿਣ ਦਾ ਪਹਿਲਾ ਸਪਰਸ਼ ਦੁਪਹਿਰ 1.40 ’ਤੇ ਲੱਗਣ ਜਾ ਰਿਹਾ ਹੈ, ਜਦਕਿ ਗ੍ਰਹਿਣ ਦਾ ਆਖਰੀ ਸਪਰਸ਼ ਇਸੇ ਦਿਨ ਸ਼ਾਮ 5.22 ਮਿੰਟ ’ਤੇ ਦੱਸਿਆ ਜਾ ਰਿਹਾ ਹੈ ਅਤੇ ਚੰਦਰ ਗ੍ਰਹਿਣ ਦਾ ਪਰਮਗ੍ਰਾਸ ਦੁਪਹਿਰ 3.13 ’ਤੇ ਦੇਖਿਆ ਜਾ ਸਕਦਾ ਹੈ।
ਵਿਗਿਆਨ ਵਿੱਚ ਗ੍ਰਹਿਣ ਨੂੰ ਸਿਰਫ ਇੱਕ ਭੁਗੌਲਿਕ ਘਟਨਾ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ, ਜਦਕਿ ਜੋਤਿਸ਼ ਸ਼ਾਸਤਰ ਵਿੱਚ ਗ੍ਰਹਿਣ ਨੂੰ ਦੇਸ਼-ਦੁਨੀਆ ਵਿੱਚ ਹੋਣ ਵਾਲੇ ਇੱਕ ਵੱਡੇ ਬਦਲਾਅ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ। ਇਸ ਤੋਂ ਇਲਾਵਾ ਜੋਤਿਸ਼ ਸ਼ਾਸਤਰ ਦੇ ਵਿਦਵਾਨਾਂ ਦਾ ਮੰਨਣਾ ਹੈ ਕਿ ਚੰਦਰ ਗ੍ਰਹਿਣ ਦਾ ਅਸਰ ਮਨੁੱਖੀ ਜ਼ਿੰਦਗੀ ’ਤੇ ਪੈਂਦਾ ਹੈ। ਗ੍ਰਹਿਣ ਦੇ ਸੂਤਕ ਕਾਲ ਨੂੰ ਇੱਛਾਪੂਰਤੀ ਲਈ ਚੰਗਾ ਮੰਨਿਆ ਜਾਂਦਾ ਹੈ। ਕਹਿੰਦੇ ਹਨ ਕਿ ਗ੍ਰਹਿਣ ਦੌਰਾਨ ਇੱਛਾ ਪੂਰੀ ਕਰਨ ਲਈ ਕੀਤਾ ਗਿਆ ਮੰਤਰ ਜਾਪ ਬਹੁਤ ਛੇਤੀ ਸਫਲ ਹੋ ਸਕਦਾ ਹੈ।
ਕਹਿੰਦੇ ਹਨ ਕਿ ਚੰਦਰ ਗ੍ਰਹਿਣ ਦੌਰਾਨ ਵਿਸ਼ੇਸ਼ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਨਹੀਂ ਤਾਂ ਚੰਦਰ ਗਹਿਣ ਦੇ ਨਾਂਹਪੱਖੀ ਪ੍ਰਭਾਵ ਪੈ ਸਕਦੇ ਹਨ। ਚੰਦਰ ਗ੍ਰਹਿਣ ਵਿੱਚ ਇਸ ਗੱਲ ਦਾ ਖਾਸ ਖਿਆਲ ਰਖਣਾ ਚਾਹੀਦਾ ਹੈ ਕਿ ਕੋਈ ਵੀ ਵਿਅਕਤੀ ਚੰਦਰ ਗ੍ਰਹਿਣ ਦੇ ਸਮੇਂ ਚੰਦਰਮਾ ਵੱਲ ਨਾ ਦੇਖੇ ਅਤੇ ਨਾ ਹੀ ਚੰਦਰਮਾ ਦੀ ਰੋਸ਼ਨੀ ਵਿੱਚ ਬੈਠੇ। ਕਹਿੰਦੇ ਹਨ ਕਿ ਇਸ ਨਾਲ ਚੰਦਰ ਗ੍ਰਹਿਣ ਦੌਰਾਨ ਚੰਨ ਨੂੰ ਹੋਣ ਵਾਲੇ ਕਸ਼ਟ ਦਾ ਅਸਰ ਵਿਅਕਤੀ ਦੀ ਜ਼ਿੰਦਗੀ ’ਤੇ ਪੈ ਸਕਦਾ ਹੈ।
ਮਾਨਤਾ ਹੈ ਕਿ ਗ੍ਰਹਿਣ ਦੌਰਾਨ ਗਰਭਵਤੀ ਇਸਤਰੀਆਂ ਨੂੰ ਕਿਸੇ ਨੁਕੀਲੀ ਚੀਜ਼ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ, ਇਨ੍ਹਾਂ ਵਿੱਚ ਚਾਕੂ, ਕੈਂਚੀ, ਸੂਈ ਅਤੇ ਤਲਵਾਰ ਆਦਿ ਸ਼ਾਮਲ ਹਨ। ਨਾਲ ਹੀ ਇਸ ਦੌਰਾਨ ਸੌਣਾ, ਖਾਣਾ, ਪੀਣਾ, ਨਹਾਉਣਾ ਅਤੇ ਕਿਸੇ ਦੀ ਨਿੰਦਿਆ ਨਹੀਂ ਕਰਨੀ ਚਾਹੀਦੀ ਹੈ। ਜੋਤਿਸ਼ ਸ਼ਾਸਤਰ ਮੁਤਾਬਕ ਸੂਤਕ ਕਾਲ ਸ਼ੁਰੂ ਹੋਣ ਤੋਂ ਲੈ ਕੇ ਉਸ ਦਾ ਸਮਾਂ ਪੂਰਾ ਹੋਣ ਤੱਕ ਗਰਭਵਤੀ ਔਰਤਾਂ ਨੂੰ ਆਪਣੇ ਹੱਥ-ਪੈਰ ਬਿਨਾਂ ਮੋੜੇ, ਹੱਥ ਵਿੱਚ ਨਾਰੀਅਲ ਲੈ ਕੇ ਬੈਠਣਾ ਚਾਹੀਦਾ ਹੈ ਅਤੇ ਗ੍ਰਹਿਣ ਖਤਮ ਹੋਣ ਤੋਂ ਬਾਅਦ ਨਹਾ ਕੇ ਨਾਰੀਅਲ ਨੂੰ ਪਾਣੀ ਵਿੱਚ ਵਹਾ ਦੇਣਾ ਚਾਹੀਦਾ ਹੈ।