ਕੁਝ ਦਿਨ ਪਹਿਲਾਂ ਮਾਧੋਪੁਰ ਹੈੱਡਵਰਕਸ ਦਾ ਗੇਟ ਟੁੱਟਣ ਸਮੇਂ ਉਥੋਂ ਦਾ ਮੁਲਾਜ਼ਮ ਪਾਣੀ ਵਿਚ ਰੁੜ੍ਹ ਗਿਆ ਸੀ ਜਿਸ ਦੀ ਕਿ ਦੇਹ ਹੁਣ ਬਰਾਮਦ ਕਰ ਲਈ ਗਈ ਹੈ। ਹਾਦਸੇ ਦੇ ਚਾਰ ਦਿਨਾਂ ਬਾਅਦ ਮੁਲਾਜ਼ਮ ਦੀ ਦੇਹ ਟੁੱਟੇ ਗੇਟ ਨਾਲ ਲਟਕਦੀ ਹੋਈ ਬਰਾਮਦ ਹੋਈ।
ਇਹ ਵੀ ਪੜ੍ਹੋ : ਹੜ੍ਹਾਂ ਦੇ ਸੰਕਟ ਵਿਚਾਲੇ CM ਮਾਨ ਨੇ ਕੇਂਦਰ ਨੂੰ ਲਿਖੀ ਚਿੱਠੀ, 60 ਹਜ਼ਾਰ ਕਰੋੜ ਦੇ ਬਕਾਇਆ ਫੰਡ ਦੀ ਕੀਤੀ ਮੰਗ
ਮੁਲਾਜ਼ਮ ਦੀ ਦੇਹ NDRF ਦੀਆਂ ਟੀਮਾਂ ਨੇ ਹੈਲੀਕਾਪਟਰ ਦੀ ਮਦਦ ਪਾਣੀ ‘ਚੋਂ ਕੱਢੀ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਰਾਵੀ ਦਰਿਆ ਵਿਚ ਆਏ ਵੱਡੇ ਹੜ੍ਹ ਕਾਰਨ ਮਾਧੋਪੁਰ ਹੈਡਵਰਕਸ ਦੇ ਸਾਰੇ ਗੇਟ ਖੋਲ੍ਹੇ ਗਏ ਸਨ। ਇਸ ਦੌਰਾਨ 2 ਤੋਂ 3 ਗੇਟ ਪਾਣੀ ਦੀ ਚਪੇਟ ਵਿੱਚ ਆ ਕੇ ਟੁੱਟ ਗਏ ਸਨ। ਉਨ੍ਹਾਂ ਗੇਟਾਂ ਉੱਪਰ ਕੰਮ ਕਰ ਰਿਹਾ ਸਿੰਚਾਈ ਵਿਭਾਗ ਦਾ ਕਰਮਚਾਰੀ ਵੀ ਪਾਣੀ ਵਿੱਚ ਰੁੜ ਗਿਆ ਸੀ, ਜਿਸਦੀ ਲਾਸ਼ ਹੁਣ ਬਰਾਮਦ ਕੀਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -:
























