ਅਮ੍ਰਿਤਸਰ ਦੇ ਮਜੀਠਾ ਵਿਚ ਨਕਲੀ ਸ਼ਰਾਬ ਕਾਂਡ ਦੇ ਮੁਲਜ਼ਮਾਂ ਦੀ ਜ਼ਿਲ੍ਹਾ ਕੋਰਟ ਵਿਚ ਪੇਸ਼ੀ ਹੋਈ। ਮਹਿਲਾ ਮੁਲਜ਼ਮਾਂ ਸਣੇ 11 ਜਣਿਆਂ ਦੀ ਕੋਰਟ ਵਿਚ ਪੇਸ਼ੀ ਹੋਈ। ਕੋਰਟ ਨੇ ਮਹਿਲਾ ਨੂੰ ਤਾਂ 14 ਦਿਨ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਜਦੋਂ ਕਿ ਬਾਕੀਆਂ ਨੂੰ 4 ਦਿਨਾਂ ਲਈ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਹੈ। ਸਾਰੇ ਮੁਲਜ਼ਮਾਂ ਦਾ ਅਜ ਰਿਮਾਂਡ ਖਤਮ ਹੋਣ ਦੇ ਬਾਅਦ ਅੰਮ੍ਰਿਤਸਰ ਕੋਰਟ ਵਿਚ ਪੇਸ਼ ਕੀਤਾ ਗਿਆ ਸੀ ਜਿਥੇ ਪੁਲਿਸ ਨੇ ਮੁਲਜ਼ਮਾਂ ਦਾ ਇਕ ਹਫਤੇ ਦਾ ਰਿਮਾਂਡ ਮੰਗਿਆ ਪਰ ਕੋਰਟ ਨੇ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਦੇ ਬਾਅਦ ਮੁਲਜ਼ਮਾਂ ਨੂੰ 4 ਦਿਨ ਲਈ ਪੁਲਿਸ ਰਿਮਾਂਡ ‘ਤੇ ਭੇਜਣ ਦਾ ਫੈਸਲਾ ਕੀਤਾ।
ਪੁਲਿਸ ਨੇ ਕੋਰਟ ਵਿਚ ਤਰਕ ਦਿੱਤਾ ਕਿ ਅਜੇ ਸਾਰੇ ਮੁਲਜ਼ਮਾਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਮੁਲਜ਼ਮਾਂ ਦੇ ਮੋਬਾਈਲਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਿਸ ਨਾਲ ਮੁਲਜ਼ਮਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਦਾ ਪਤਾ ਲੱਗ ਸਕੇ। ਇਸ ਤੋਂ ਇਲਾਵਾ ਲੁਧਿਆਣਾ ਤੇ ਦਿੱਲੀ ਦੇ ਸਪਲਾਇਰਾਂ ਦੇ ਰਿਕਾਰਡ ਵੀ ਖੰਗਾਲੇ ਜਾ ਰਹੇ ਹਨ। ਫਿਲਹਾਲ ਇਸ ਮਾਮਲੇ ਵਿਚ ਹੁਣ ਤੱਕ 16 ਮੁਲਜ਼ਮ ਹਿਰਾਸਤ ਵਿਚ ਹਨ ਜਦੋਂ ਕਿ 2 ਅਜੇ ਫਰਾਰ ਹਨ।
ਇਹ ਵੀ ਪੜ੍ਹੋ : ਆੜ੍ਹਤੀਏ ਤੋਂ ਤੰਗ ਆ ਕਿਸਾਨ ਨੇ ਮੁਕਾਏ ਆਪਣੇ ਹੀ ਸਾ/ਹ, 1 ਸਾਲ ਪਹਿਲਾਂ ਹੋਇਆ ਸੀ ਅਮਰਿੰਦਰ ਦਾ ਵਿਆਹ
ਜਾਂਚ ਵਿਚ ਸਾਹਮਣੇ ਆਇਆ ਕਿ ਲੁਧਿਆਣਾ ਦੇ ਸੁੱਖ ਇਨਕਲੇਵ ਸਥਿਤ ਸਾਹਿਲ ਕੈਮੀਕਲਸ ਦੇ ਮਾਲਕ ਪੰਕਜ ਕੁਮਾਰ ਉਰਫ ਸਾਹਿਲ ਤੇ ਅਰਵਿੰਦ ਕੁਮਾਰ ਤੋਂ ਮੁੱਖ ਮੁਲਜ਼ਮ ਸਾਹਿਬ ਸਿੰਘ ਨੇ 50 ਲੀਟਰ ਮੈਥਨਾਲ ਮੰਗਵਾਈ ਸੀ। ਪੰਕਜ ਤੇ ਅਰਵਿੰਦ ਨੇ ਪੁਲਿਸ ਨੂੰ ਦੱਸਿਆ ਕਿ ਮੁਲਜ਼ਮ ਨੇ ਇਹ ਮੈਥਨਾਲ ਸਾਬੁਣ ਬਣਾਉਣ ਦੇ ਨਾਂ ‘ਤੇ ਉਨ੍ਹਾਂ ਤੋਂ ਮੰਗੀ ਸੀ ਪਰ ਉਸ ਨੇ ਉਸ ਨੂੰ ਸ਼ਰਾਬ ਬਣਾਉਣ ਵਿਚ ਇਸਤੇਮਾਲ ਕੀਤੀ।
ਵੀਡੀਓ ਲਈ ਕਲਿੱਕ ਕਰੋ -:
























