Majithia raised question on Delhi violence : ਗਣਤੰਤਰ ਦਿਵਸ ‘ਤੇ ਹੋਈ ਹਿੰਸਾ ਨੂੰ ਅੰਦੋਲਨ ਖਰਾਬ ਕਰਨ ਦੀ ਸਾਜ਼ਿਸ਼ ਕਰਾਰ ਦਿੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਬਿਕਰਮ ਮਜੀਠੀਆ ਨੇ ਕਿਹਾ ਕਿ ਲਗਭਗ 60 ਦਿਨਾਂ ਤੋਂ ਕਿਸਾਨਾਂ ਦਾ ਅੰਦੋਲਨ ਸ਼ਾਂਤੀ ਨਾਲ ਚੱਲ ਰਿਹਾ ਸੀ, ਜੋ ਕੇਂਦਰ ਸਰਕਾਰ ਨੂੰ ਪਸੰਦ ਨਹੀਂ ਆਇਆ। ਪਹਿਲਾਂ ਕਿਸਾਨਾਂ ਨੂੰ ਨਕਸਲੀ ਫਿਰ ਖਾਲਿਸਤਾਨੀ ਕਹਿ ਕੇ ਪ੍ਰਚਾਰਿਆ ਗਿਆ ਅਤੇ ਫਿਰ ਕਿਹਾ ਗਿਆ ਕਿ ਇਹ ਚਾਇਨਾ ਪਾਕਿਸਤਾਨ ਦਾ ਪ੍ਰਦਰਸ਼ਨ ਹੈ ਤਾਂ ਜਦੋਂ ਇਹ ਤਮਾਮ ਗੱਲਾਂ ਨਹੀਂ ਚੱਲੀਆਂ ਤਾਂ ਹੁਣ ਅੰਦੋਲਨ ਵਿੱਚ ਇੱਕ ਨਵਾਂ ਮੋੜ ਆ ਗਿਆ ਹੈ। ਮਜੀਠੀਆ ਨੇ ਲਾਲ ਕਿਲ੍ਹੇ ਦੀ ਸੁਰੱਖਿਆ ‘ਤੇ ਸਵਾਲ ਉਠਾਉਂਦਿਆਂ ਸਵਾਲ ਉਠਾਉਂਦਿਆਂ ਕਿਹਾ ਕਿ ਇਹ ਕੋਈ ਦੁਕਾਨ ਨਹੀਂ ਹੈ ਜਿਥੇ ਕੋਈ ਵੀ ਚਲਾ ਜਾਵੇ।
ਉਨ੍ਹਾਂ ਕਿਹਾ ਕਿ UAPA ਦੀ ਧਾਰਾ ਉਨ੍ਹਾਂ ਕਿਸਾਨਾਂ ਅਤੇ ਬੀਬੀਆਂ ‘ਤੇ ਵੀ ਲਗਾਈ ਗਈ ਹੈ, ਜੋ ਹਿੰਸਾ ਵਿੱਚ ਸ਼ਾਮਲ ਨਹੀਂ ਸਨ। ਮਜੀਠੀਆ ਨੇ ਵੀਡੀਓ, ਜਿਸ ਵਿੱਚ ਇੱਕ ਨੌਜਵਾਨ ਗੁਰਸਿੱਖ ਨੂੰ ਕੁੱਟਦਾ ਨਜ਼ਰ ਆ ਰਿਹਾ ਹੈ, ਦਿਖਾਉਂਦੇ ਹੋਏ ਕਿਹਾ ਕਿ ਜੇਕਰ ਕਿਸਾਨਾਂ ‘ਤੇ UAPA ਦੀ ਧਾਰਾ ਲੱਗੀ ਹੈ ਤਾਂ ਉਨ੍ਹਾਂ ਪੁਲਿਸ ਮੁਲਾਜ਼ਮਾਂ ‘ਤੇ ਵੀ ਲਗਾਉਣੀ ਚਾਹੀਦੀ ਹੈ ਜਿਹੜੇ ਗੁਰਸਿੱਖ ਮੁੰਡੇ ਨੂੰ ਚੁੱਕ ਕੇ ਲਿਜਾ ਰਹੇ ਹਨ। ਉਥੇ ਭਾਜਪਾ ਨੇਤਾਵਾਂ ਨੇ ਗੁੰਡਾਗਰਦੀ ਅਤੇ ਗਾਲ੍ਹਾਂ ਵੀ ਕੱਢੀਆਂ ਹਨ। ਇਸ ਨੌਜਵਾਨ ਦੀ ਕੋਈ ਗਲਤੀ ਨਹੀਂ ਸੀ। ਉਨ੍ਹਾਂ ਦਿੱਲੀ ਪੁਲਿਸ ਤੋਂ ਇਸ ਗੱਲ ਦਾ ਜਵਾਬ ਮੰਗਿਆ ਕਿ ਯੂਏਪੀਏ ਕੁੱਟ ਖਾ ਰਹੇ ਲੋਕਾਂ ‘ਤੇ ਲੱਗੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਕੇਸਾਂ ਅਤੇ ਕਕਾਰਾਂ ਦੀ ਬੇਅਦਬੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਕਾਲੀ ਆਗੂ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਹੁਣ ਪੰਜਾਬ ਵਿੱਚ ਵੀ ਇਨ੍ਹਾਂ ਪੁਲਿਸ ਵਾਲਿਆਂ ਖਿਲਾਫ ਮਾਮਲੇ ਦਰਜ ਹੋਣੇ ਚਾਹੀਦੇ ਹਨ।
ਮਜੀਠੀਆ ਨੇ ਕਿਹਾ ਕਿ 1984 ਵਿਚ ਕਾਂਗਰਸ ਨੇ ਸਿੱਖਾਂ ਦੀ ਬੇਅਦਬੀ ਕੀਤੀ ਤੇ ਹੁਣ ਭਾਜਪਾ ਤੇ ਪੁਲਿਸ ਵੀ ਉਹੀ ਕਰ ਰਹੀ ਹੈ। ਫਰਕ ਇੰਨਾ ਹੀ ਹੈ ਕਿ ਉਸ ਵੇਲੇ ਕਾਂਗਰਸ ਸੀ ਤੇ ਹੁਣ ਭਾਜਪਾ ਹੈ। ਦੇਸ਼ ਨੂੰ ਜੋ ਅੰਨ ਦਿੰਦਾ ਹੈ ਉਸ ਦੇ ਨਾਲ ਅਜਿਹਾ ਸਲੂਕ ਹੋ ਅੱਜ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸ਼ਾਂਤੀ ਨਾਲ ਅੰਦੋਲਨ ਕਰ ਰਹੇ ਕਿਸਾਨਾਂ ਦੇ ਪੱਖ ਵਿੱਚ ਹੈ ਪਰ ਜੋ ਹਿੰਸਾ ਦੇ ਪੱਖ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਤੇ ਲੱਖਾ ਸਿਧਾਣਾ ਵਰਗੇ ਲੋਕ, ਜੋ ਪੀਐਮ ਹਾਊਸ ਤੱਕ ਜਾ ਸਕੇ ਹਨ ਉਹ ਕੁਝ ਵੀ ਕਰ ਸਕਦੇ ਹਨ ਅਤੇ ਅਜੇ ਤੱਕ ਉਸ ’ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।