Major incident in Patti : ਜ਼ਿਲ੍ਹਾ ਤਰਨਤਾਰਨ ਦੇ ਪੱਟੀ ਹਲਕੇ ਦੇ ਪਿੰਡ ਚੀਮਾਂ ਵਿਚ ਜ਼ਮੀਨੀ ਵਿਵਾਦ ਨੇ ਉਸ ਵੇਲੇ ਖੂਨੀ ਰੂਪ ਧਾਰਨ ਕਰ ਲਿਆ ਜਦੋਂ ਜ਼ਮੀਨ ਦੇ ਇੱਕ ਟੁੱਕੜੇ ਨੂੰ ਲੈਕੇ ਦੋਵਾਂ ਧਿਰਾਂ ਵਿਚ ਗੋਲੀਆਂ ਚੱਲੀਆਂ ਜਿਸ ਨਾਲ ਦੋਵਾਂ ਧਿਰਾਂ ਦੇ 8 ਲੋਕ ਜ਼ਖਮੀ ਹੋ ਗਏ। ਇਨ੍ਹਾਂ ਦਾ ਇਲਾਜ ਵੱਖ-ਵੱਖ ਹਸਪਤਾਲਾਂ ਵਿਚ ਚੱਲ ਰਿਹਾ ਹੈ।
ਇਸ ਸੰਬੰਧੀ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਧਾਰਾ ਸਿੰਘ ਦੇ ਪਰਿਵਾਰਕ ਮੈਂਬਰਾਂ ਸਲਵਿੰਦਰ ਸਿੰਘ ਅਤੇ ਅੰਗਰੇਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੁਝ ਜ਼ਮੀਨ ਖਰੀਦੀ ਸੀ ਅਤੇ ਉਸਦੇ ਨਾਲ ਲੱਗਦੀ ਜ਼ਮੀਨ ਸੁਰਜੀਤ ਸਿੰਘ ਪੁੱਤਰ ਚਰਨ ਸਿੰਘ ਨੇ ਖਰੀਦੀ ਸੀ।
ਇਹ ਵੀ ਪੜ੍ਹੋ : ਕੋਰੋਨਾ ਨੂੰ ਹਰਾਉਣ ਲਈ ਪਿੰਡ ਵਾਲੇ ਹੋਏ ਮੁਸ਼ਤੈਦ- ਖੁਦ ਹੀ ਲਾਇਆ ਲੌਕਡਾਊਨ, ਚੁੱਕੇ ਹੋਰ ਵੀ ਵੱਡੇ ਕਦਮ
ਜ਼ਮੀਨ ਦੀ ਵੰਡ ਨੂੰ ਲੈ ਕੇ ਉਸ ਦਾ ਕੁਝ ਵਿਵਾਦ ਦੋਵਾਂ ਧਿਰਾਂ ਵਿੱਚ ਸੀ ਜਿਸਦਾ ਫੈਸਲਾ ਥਾਣਾ ਮੁੱਖੀ ਸਦਰ ਪੱਟੀ ਵਿੱਚ ਰੱਖਿਆ ਗਿਆ ਸੀ ਪਰ ਧਾਰਾ ਸਿੰਘ ਆਪਣੀ ਖਰੀਦ ਕੀਤੀ ਜ਼ਮੀਨ ਵਾਅ ਰਿਹਾ ਸੀ, ਜਿਸਦਾ ਵਿਰੋਧ ਕਰਨ ਲਈ ਜਦ ਸੁਰਜੀਤ ਸਿੰਘ ਖੇਤ ਵਿਚ ਪੁੱਜਾ ਤਾਂ ਦੋਹਾਂ ਧਿਰਾਂ ਵਿਚ ਤਕਰਾਰ ਹੋ ਗਈ ਅਤੇ ਨੌਬਤ ਗੋਲੀਆਂ ਚੱਲਣ ਤੱਕ ਪੁੱਜ ਗਈ।
ਇਸ ਵਿੱਚ ਧਾਰਾ ਸਿੰਘ ਅਤੇ ਉਸ ਦੇ ਪਰਿਵਾਰ ਤਿੰਨ ਲੋਕ ਗੋਲੀਆਂ ਲੱਗਣ ਨਾਲ ਜ਼ਖਮੀ ਹੋ ਗਏ, ਜਿੰਨ੍ਹਾਂ ਵਿਚ ਧਾਰਾ ਸਿੰਘ ਦੀ ਹਾਲਤ ਕਾਫੀ ਨਾਜ਼ੁਕ ਬਣੀ ਹੋਈ ਹੈ, ਉਥੇ ਹੀ ਸੁਰਜੀਤ ਸਿੰਘ ਦੇ ਪੰਜ ਲੋਕ ਗੋਲੀਆਂ ਅਤੇ ਸ਼ਰੇ ਲੱਗਣ ਨਾਲ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ ਇੱਕ ਵਿਅਕਤੀ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਅਤੇ ਇੱਕ ਵਿਅਕਤੀ ਦੇ ਦਿਮਾਗ ਵਿਚ ਗੋਲੀ ਲੱਗੀ ਜਿਸ ਦਾ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ : ਹਰਿਆਣਾ ‘ਚ ਪਿੰਡ ਵਾਲਿਆਂ ਨੇ ਲਿਆ ਵੱਡਾ ਫੈਸਲਾ, ਲੌਕਡਾਊਨ ਦੇ ਬਾਵਜੂਦ ਖੋਲ੍ਹਣਗੇ ਦੁਕਾਨਾਂ
ਥਾਣਾ ਸਦਰ ਪੱਟੀ ਦੇ ਐੱਸਐੱਚਓ ਹਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਮਾਮਲੇ ਵਿਚ ਦੋਵਾਂ ਧਿਰਾਂ ਦੇ 16 ਵਿਆਕਤੀ ਨੂੰ ਨਾਮਜ਼ਦ ਕਰ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਵਿਚ 42 ਅਣਪਛਾਤੇ ਲੋਕ ਵੀ ਸ਼ਾਮਿਲ ਹਨ।