ਪੰਜਾਬ ਸਰਕਾਰ ਨੇ ਬੇਸ਼ੱਕ ਚਾਇਨਾ ਡੋਰ ‘ਤੇ ਪਾਬੰਦੀ ਲਾਈ ਹੋਈ ਹੈ ਪਰ ਫਿਰ ਵੀ ਕੁਝ ਲੋਕ ਬਾਜ਼ ਨਹੀਂ ਆਉਂਦੇ ਅਤੇ ਧੜੱਲੇ ਨਾਲ ਇਹ ਡ੍ਰੈਗਨ ਡੋਰ ਵੇਚ ਰਹੇ ਹਨ। ਫਿਰੋਜ਼ਪੁਰ ਪੁਲਿਸ ਨੇ ਅੱਜ ਬਸੰਤ ਤਿਉਹਾਰ ‘ਤੇ ਵੇਚਣ ਵਾਸਤੇ ਇਕੱਠੀ ਕਰਕੇ ਰੱਖੀ ਵੱਡੀ ਗਿਣਤੀ ਵਿੱਚ ਮਾਰੂ ਡ੍ਰੈਗਨ ਡੋਰ ਬਰਾਮਦ ਕੀਤੀ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ ‘ਤੇ ਕਰੀਬ 6 ਹਜ਼ਾਰ ਗੱਟੂ ਚਾਇਨਾ ਡੋਰ ਦੇ ਬਰਾਮਦ ਕਰਕੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਤਾਂਜੋ ਇਸ ਕਾਰੋਬਾਰ ‘ਚ ਸ਼ਾਮਲ ਕਾਰੋਬਾਰੀਆਂ ਦੀ ਪਛਾਣ ਕੀਤੀ ਜਾ ਸਕੇ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਫੜੇ ਗਏ ਕਾਰੋਬਾਰੀ ਬਸੰਤ ਨੂੰ ਸਮੇਂ ਤੋਂ ਪਹਿਲਾਂ ਸਟੋਰ ਕਰਦੇ ਹਨ। ਇਸ ਸਮੇਂ ਪੁਲਿਸ ਦਾ ਧਿਆਨ ਵੀ ਇਸ ਪਾਸੇ ਨਹੀਂ ਹੈ ਅਤੇ ਇਸ ਸਮੇਂ ਕੀਮਤਾਂ ਵਿਚ ਕਮੀ ਦੇ ਕਾਰਨ ਇਹ ਵੱਡੀ ਗਿਣਤੀ ਵਿੱਚ ਸਟੋਰ ਕਰਕੇ ਅੱਗੇ ਸਪਲਾਈ ਕਰਦੇ ਹਨ।
ਇਹ ਵੀ ਪੜ੍ਹੋ : ਅੰਮ੍ਰਿਤਸਰ ’ਚ ਹੁਣ ਸਿਰਫ ਐਤਵਾਰ ਲੱਗੇਗਾ ਕਰਫਿਊ, ਡੀਸੀ ਵਲੋਂ ਕੋਵਿਡ ਨੂੰ ਲੈ ਨਵੀਆਂ ਗਾਈਡਲਾਈਨਸ ਜਾਰੀ
ਇਕ ਸੂਚਨਾ ਦੇ ਦੇ ਅਧਾਰ ‘ਤੇ ਇਥੇ ਛਾਪਾ ਮਾਰਿਆ ਗਿਆ ਅਤੇ ਦੋਸ਼ੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 6 ਹਜ਼ਾਰ ਗੱਟੂ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂਜੋ ਇਨ੍ਹਾਂ ਨਾਲ ਹੋਰ ਕੌਣ ਲੋਕ ਸ਼ਾਮਲ ਹਨ, ਉਸ ਤੋਂ ਪਰਦਾ ਉਠ ਸਕੇ।