18ਵੀਂ ਲੋਕ ਸਭਾ ਲਈ ਚੋਣ ਕਮਿਸ਼ਨ ਨੇ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਦੇਸ਼ ਬਰ ਵਿਚ ਲੋਕ ਸਭਾ 2024 ਦੀਆਂ ਚੋਣਾਂ 7 ਪੜਾਵਾਂ ਵਿਚ ਹੋਣਗੀਆਂ। ਚੋਣਾਂ ਤੋਂ ਪਹਿਲਾਂ ਸਰਕਾਰ ਵੋਟਰ ਲਿਸਟ ਵਿਚ ਨਾਂ ਜੁੜਵਾਉਣ ਲਈ ਪੂਰੀਆਂ ਕੋਸ਼ਿਸ਼ਾਂ ਕਰ ਰਹੀ ਹੈ। ਉਂਝ ਵੀ ਵੋਟਰ ਲਿਸਟ ਵਿਚ ਨਾਂ ਜੁੜਵਾਉਣਾ ਹੁਣ ਬਹੁਤ ਹੀ ਆਸਾਨ ਹੋ ਗਿਆ ਹੈ। ਜੇਕਰ ਤੁਹਾਡੀ ਉਮਰ 18 ਸਾਲ ਜਾਂ ਇਸ ਤੋਂ ਵੱਧ ਹੋ ਗਈ ਹੈ ਤਾਂ ਤੁਸੀਂ ਘਰ ਬੈਠੇ ਹੀ ਵੋਟਰ ਲਿਸਟ ਵਿਚ ਆਪਣਾ ਨਾਂ ਜੁੜਵਾ ਸਕਦੇ ਹੋ।
ਵੋਟਰ ਕਾਰਡ ਆਨਲਾਈਨ ਅਪਲਾਈ ਕਰਨ ਲਈ https://voters.eci.gov.in/ ‘ਤੇ ਖੱਬੇ ਵਿਚ ਸਭ ਤੋਂ ਪਹਿਲਾਂ ਦਿਖ ਰਹੇ form6 ਦੇ ਆਪਸ਼ਨ ‘ਤੇ ਕਲਿੱਕ ਕਰੋ। ਇਸ ਦੇ ਬਾਅਦ ਮੋਬਾਈਲ ਨੰਬਰ ਦੇ ਨਾਲ ਆਪਣੀ ਆਈਡੀ ਤੇ ਲਾਗਇਨ ਕਰੋ।
ਲਾਗਇਨ ਕਰਨ ਦੇ ਬਾਅਦ ਫਿਰ ਤੋਂ ਫਾਰਮ-6 ਦੇ ਆਪਸ਼ਨ ‘ਤੇ ਕਲਿੱਕ ਕਰੋ। ਉਸ ਦੇ ਬਾਅਦ ਆਪਣੇ ਸੂਬੇ, ਜ਼ਿਲ੍ਹੇ ਤੇ ਸ਼ਹਿਰ ਦੀ ਚੋਣ ਕਰੋ। ਤੁਸੀਂ ਜ਼ਰੂਰੀ ਜਾਣਕਾਰੀ ਜਿਵੇਂ ਮੋਬਾਈਲ ਨੰਬਰ, ਪਤਾ, ਵਿਧਾਨ ਸਭਾ ਖੇਤਰ ਭਰੋ। ਇਸ ਦੇ ਬਾਅਦ ਆਪਣੇ ਮਾਤਾ-ਪਿਤਾ ਜਾਂ ਪੇਰੈਂਟਸ ਦੀ ਵੋਟਰ ਆਈਡੀ ਨੰਬਰ ਤੇ ਨਾਂ ਪਾਓ।
ਇਸ ਦੇ ਬਾਅਦ ਆਧਾਰ ਨੰਬਰ, ਜਨਮ ਤਰੀਕ ਪਾਓ ਤੇ ਆਧਾਰ ਕਾਰਡ ਦੀ ਫੋਟੋ, ਜਨਮ ਸਰਟੀਫਿਕੇਟ ਦੀ ਕਾਪੀ ਅਪਲੋਡ ਕਰੋ। ਅਖੀਰ ਵਿਚ ਕੈਪਚਾ ਕੋਡ ਪਾਓ ਤੇ ਫਾਰਮ ਨੂੰ ਸਬਮਿਟ ਕਰੋ।
ਇਹ ਵੀ ਪੜ੍ਹੋ : ਵੱਡੀ ਖਬਰ : MP ਰਵਨੀਤ ਬਿੱਟੂ ਸਣੇ 100 ਅਣਪਛਾਤੇ ਵਿਅਕਤੀਆਂ ‘ਤੇ FIR ਹੋਈ ਦਰਜ
ਫਾਰਮ ਸਬਮਿਟ ਕਰਨ ਦੇ ਲਗਭਗ 1 ਮਹੀਨੇ ਦੇ ਅੰਦਰ ਹੀ ਤੁਹਾਡੇ ਘਰ ‘ਤੇ ਵੋਟਰ ਕਾਰਡ ਪਹੁੰਚ ਜਾਵੇਗਾ। ਸਬਮਿਟ ਕਰਨ ਦੇ ਬਾਅਦ ਤੁਹਾਨੂੰ ਰਸੀਦ ਵਜੋਂ ਇਕ ਨੰਬਰ ਮਿਲੇਗਾ ਜਿਸ ਦੀ ਮਦਦ ਨਾਲ ਤੁਸੀਂ ਇਕ ਹਫਤੇ ਬਾਅਦ ਕਦੇ ਵੀ ਆਪਣੇ ਵੋਟਰ ਫਾਰਮ ਦੀ ਸਥਿਤੀ ਚੈੱਕ ਕਰ ਸਕੋਗੇ। ਜੇਕਰ ਤੁਹਾਨੂੰ ਫਾਰਮ ਰਿਜੈਕਟ ਹੁੰਦਾ ਹੈ ਤਾਂ ਵੀ ਇਸ ਦੀ ਜਾਣਕਾਰੀ ਇਸੇ ਨੰਬਰ ਤੋਂ ਮਿਲ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: