ਫਿਰੋਜ਼ਪੁਰ ਦੇ ਕਸਬਾ ਮਮਦੋਟ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਹੈ। ਮਮਦੋਟ ਪੁਲਿਸ ਵੱਲੋਂ 45 ਹਜਾਰ ਪਾਬੰਦੀਸ਼ੁਦਾ ਨਸ਼ੀਲੇ ਕੈਪਸੂਲਾਂ ਸਣੇ ਪੰਜ ਮੁਲਜ਼ਮਾਂ ਨੂੰ ਇੱਕ ਕਾਰ ਸਣੇ ਗ੍ਰਫਤਾਰ ਕੀਤਾ ਹੈ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਿਹਾਤੀ ਕਰਨ ਸ਼ਰਮਾ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕ ਪੰਜਾਬ ਦੇ ਬਾਹਰੋਂ ਨਸ਼ੇ ਦੀ ਵੱਡੀ ਖੇਪ ਲਿਆ ਕੇ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਪਲਾਈ ਕਰਦੇ ਹਨ ਗੁਪਤ ਸੂਚਨਾ ਦੇ ਅਧਾਰ ਤੇ ਜਦ ਮਮਦੋਟ ਪੁਲਿਸ ਵੱਲੋਂ ਨਾਕਾਬੰਦੀ ਕੀਤੀ ਗਈ ਤਾਂ ਇੱਕ ਸ਼ੱਕੀ ਕਾਰ ਦਿਖਾਈ ਦਿੱਤੀ ਜਦ ਉਸਨੂੰ ਪਿੱਛਾ ਕਰਕੇ ਰੋਕਿਆ ਗਿਆ ਤਾਂ ਉਸ ਵਿੱਚ ਸਵਾਰ ਪੰਜ ਵਿਅਕਤੀਆਂ ਕੋਲੋਂ ਤਲਾਸ਼ੀ ਦੌਰਾਨ ਨਸ਼ੀਲੇ ਕੈਪਸੂਲਾਂ ਦੀ ਵੱਡੀ ਖੇਪ ਬਰਾਮਦ ਹੋਈ ਅਤੇ ਕਾਰ ਦੀ ਡਿੱਕੀ ਵਿੱਚ ਰੱਖੇ ਹੋਏ 45 ਹਜਾਰ ਪ੍ਰੈਗਾ ਬੈਲੀਨ ਪ੍ਰਤੀਬੰਧਤ ਨਸ਼ੇ ਦੇ ਕੈਪਸੂਲ ਬਰਾਮਦ ਹੋਏ ਪੁਲਿਸ ਵੱਲੋਂ ਆਰੋਪੀਆਂ ਨੂੰ ਗ੍ਰਫਤਾਰ ਕਰਕੇ ਉਹਨਾਂ ਖਿਲਾਫ ਅਲੱਗ ਅਲੱਗ ਧਾਰਾਵਾਂ ਵਿੱਚ ਮੁਕਦਮਾ ਦਰਜ ਕੀਤਾ ਗਿਆ ਹੈ।
ਉੱਥੇ ਇਹ ਵੀ ਖੁਲਾਸਾ ਹੋਇਆ ਹੈ ਕਿ ਇਹ ਨਸ਼ੇ ਦਾ ਕਾਰੋਬਾਰ ਕਿਸਾਨੀ ਕਾਰਡ ਦੀ ਆੜ ਹੇਠਾਂ ਕਰਦੇ ਸਨ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਡੀਐਸਪੀ ਦਿਹਾਤੀ ਨੇ ਦੱਸਿਆ ਕਿ ਫੜੇ ਗਏ ਆਰੋਪੀਆਂ ਕੋਲੋਂ ਕਿਸਾਨੀ ਜਥੇਬੰਦੀਆਂ ਦੀ ਕਾਰਡ ਵੀ ਬਰਾਮਦ ਹੋਏ ਹਨ ਜਦ ਇਹਨਾਂ ਕੋਲੋਂ ਪੁੱਛਦਾ ਕੀਤੀ ਗਈ ਤਾਂ ਪਤਾ ਚੱਲਿਆ ਕੀ ਇਹ ਕਿਸਾਨੀ ਕਾਰਡ ਰਸਤੇ ਵਿੱਚ ਕਿਤੇ ਪੁਲਿਸ ਦਾ ਨਾਕਾ ਲੱਗਾ ਹੁੰਦਾ ਸੀ ਤਾਂ ਇਹ ਕਿਸਾਨੀ ਕਾਰਡ ਦਿਖਾ ਕੇ ਤਲਾਸ਼ੀ ਤੋਂ ਬਚ ਜਾਂਦੇ ਸਨ ਅਤੇ ਆਸਾਨੀ ਨਾਲ ਨਿਕਲ ਜਾਂਦੇ ਸੀ ਅਤੇ ਟੋਲ ਪਲਾਜਾ ਤੇ ਵੀ ਉਹਨਾਂ ਨੂੰ ਕੋਈ ਨਾ ਰੋਕੇ ਉਥੇ ਵੀ ਇਹ ਕਿਸਾਨੀ ਕਾਰਡ ਦਾ ਇਸਤੇਮਾਲ ਕਰਦੇ ਸਨ।
ਇਹ ਵੀ ਪੜ੍ਹੋ : ਨਹਿਰ ‘ਚੋਂ ਪਾਣੀ ਭਰਨ ਗਿਆ ਨੌਜਵਾਨ ਹੋਇਆ ਲਾਪਤਾ, ਕੰਢੇ ‘ਤੇ ਪਈਆਂ ਮਿਲੀਆਂ ਚੱਪਲਾਂ
ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹਨਾਂ ਵਿੱਚੋਂ ਕੁਝ ਆਰੋਪੀ ਮੈਡੀਕਲ ਸਟੋਰ ਦਾ ਕੰਮ ਵੀ ਕਰਦੇ ਹਨ ਅਤੇ ਉਹ ਵੱਡੀ ਮਾਤਰਾ ਵਿੱਚ ਬਾਹਰ ਤੋਂ ਕੈਪਸੂਲ ਲਿਆ ਕੇ ਆਪਣੇ ਮੈਡੀਕਲ ਸਟੋਰ ਤੇ ਵੇਚਣ ਦਾ ਕੰਮ ਕਰਦੇ ਸੀ। ਪੁਲਿਸ ਹੁਣ ਬੈਕਵਰਡ ਅਤੇ ਫਾਰਵਰਡ ਲਿੰਕ ਖੰਗਾਲ ਰਹੀ ਹੈ ਅਤੇ ਜਿਹੜੀਆਂ ਕੰਪਨੀਆਂ ਪਾਸੋਂ ਇਹ ਨਸ਼ੇ ਦੇ ਪ੍ਰਤੀਬੰਧਿਤ ਕੈਪਸੂਲ ਖਰੀਦ ਕੇ ਲਿਆਂਦੇ ਸਨ ਅਤੇ ਅੱਗੇ ਜਿੱਥੇ ਜਿੱਥੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਮੈਡੀਕਲ ਸਟੋਰਾਂ ਜਾਂ ਦੁਕਾਨਾਂ ਤੇ ਵੇਚਦੇ ਸਨ ਉਹਨਾਂ ਦੀ ਵੀ ਪਛਾਣ ਕੀਤੀ ਜਾ ਰਹੀ ਹੈ ਜਲਦ ਹੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -:
























