ਖੰਨਾ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਪ੍ਰਿਸਟੀਨ ਮਾਲ ਨੇੜੇ ਟਰੱਕ ਤੇ ਕਾਰ ਦੀ ਜ਼ੋਰਦਾਰ ਟੱਕਰ ਹੋ ਗਈ ਤੇ ਇਸ ਭਿਆਨਕ ਸੜਕ ਹਾਦਸੇ ‘ਚ ਬੈਂਕ ਮੈਨੇਜਰ ਦੀ ਮੌਤ ਹੋ ਗਈ। ਮ੍ਰਿਤਕ ਬੈਂਕ ਮੈਨੇਜਰ ਦੀ ਪਛਾਣ ਮਨਿਤ ਸ਼ਰਮਾ ਵਜੋਂ ਹੋਈ ਹੈ ਤੇ ਉਹ ਚੰਡੀਗੜ੍ਹ PGI ‘ਚ ਦਾਖਲ ਛੋਟੇ ਭਰਾ ਦੀ ਹਾਲਤ ਜਾਣਨ ਮਗਰੋਂ ਖੰਨਾ ਵਾਪਸ ਪਰਤ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਕ ਮਨਿਤ ਸ਼ਰਮਾ ਜੋ ਕਿ ਬੀਤੀ ਰਾਤ ਆਪਣੇ ਛੋਟੇ ਭਰਾ ਜੋ ਕਿ ਪੀਜੀਆਈ ਚੰਡੀਗੜ੍ਹ ਦਾਖਲ ਸੀ, ਕੋਲ ਰੁਕਣ ਮਗਰੋਂ ਸਵੇਰੇ ਉਥੋਂ ਨਿਕਲ ਪੈਂਦਾ ਹੈ ਤਾਂ ਜੋ ਉਹ ਸਵੇਰੇ ਡਿਊਟੀ ‘ਤੇ ਜਾ ਸਕੇ ਤੇ ਜਿਵੇਂ ਹੀ ਉਹ ਆਪਣੇ ਘਰ ਦੇ ਨੇੜੇ ਪਹੁੰਚਦਾ ਹੈ ਤਾਂ ਉਥੇ ਆ ਕੇ ਹਾਦਸਾ ਵਾਪਰ ਜਾਂਦਾ ਹੈ। ਮ੍ਰਿਤਕ ਆਪਣੇ ਪਿੱਛੇ ਪਤਨੀ, ਮਾਤਾ-ਪਿਤਾ ਤੇ 2 ਛੋਟੇ ਬੱਚੇ ਛੱਡ ਗਿਆ ਹੈ। ਘਰ ਪਹੁੰਚਣ ਤੋਂ ਮਹਿਜ਼ 2 ਕਿਲੋਮੀਟਰ ਪਹਿਲਾਂ ਮਨਿਤ ਸ਼ਰਮਾ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਉਸ ਦੇ ਮੌਕੇ ‘ਤੇ ਹੀ ਸਾਹ ਨਿਕਲ ਗਏ।
ਇਹ ਵੀ ਪੜ੍ਹੋ : ਪ੍ਰਵੀਨ ਪੀਨਾ ਬਣੇ ਮੋਗਾ ਦੇ ਨਵੇਂ ਮੇਅਰ, ਬਲਜੀਤ ਸਿੰਘ ਚੰਨੀ ਦੇ ਅਸਤੀਫ਼ੇ ਮਗਰੋਂ ਖਾਲੀ ਹੋਈ ਸੀ ਸੀਟ
ਪਰਿਵਾਰਕ ਮੈਂਬਰਾਂ ਵਿਚ ਸੋਗ ਦੀ ਲਹਿਰ ਹੈ। ਉਨ੍ਹਾਂ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕਾਰ ਦੀ ਟਰੱਕ ਨਾਲ ਹੋਈ ਹੈ ਤੇ ਉਹ ਮੌਕੇ ਤੋਂ ਫਰਾਰ ਹੋ ਗਿਆ ਹੈ। ਪੁਲਿਸ ਵੱਲੋਂ ਫਰਾਰ ਟਰੱਕ ਚਾਲਕ ਦੀ ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
























