ਅਮਰੀਕਾ-ਇਜ਼ਰਾਈਲ ਤੇ ਈਰਾਨ ਵਿਚ ਚੱਲ ਰਹੀ ਜੰਗ ਦਾ ਅਸਰ ਪੰਜਾਬ ‘ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਇਥੇ ਗੈਸ ਸਿਲੰਡਰ ਲਈ ਲੋਕਾਂ ਨੂੰ ਕਈ ਘੰਟਿਆਂ ਤੱਕ ਲਾਈਨਾਂ ਵਿਚ ਲੱਗਣਾ ਪੈ ਰਿਹਾ ਹੈ। 2 ਦਿਨ ਪਹਿਲਾਂ ਸਿਰਫ ਕਮਰਸ਼ੀਅਲ ਸਿਲੰਡਰਾਂ ਦੀ ਡਲਿਵਰੀ ਬੰਦ ਹੋਈ ਸੀ ਪਰ ਹੁਣ ਘਰੇਲੂ ਗੈਸ ਵੀ ਨਹੀਂ ਮਿਲ ਰਹੀ।
LPG ਸੰਕਟ ਵਿਚਾਲੇ ਇਕ ਮੰਦਭਾਗੀ ਖਬਰ ਬਰਨਾਲਾ ਤੋਂ ਸਾਹਮਣੇ ਆਈ ਹੈ। ਇਥੇ ਸਿਲੰਡਰ ਲੈਣ ਲਈ ਲਾਈਨ ‘ਚ ਖੜ੍ਹੇ ਸ਼ਖਸ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਦਿਲ ਦਾ ਦੌਰਾ ਪੈਣ ਕਾਰਨ ਵਿਅਕਤੀ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਪਿੰਡ ਸਹਿਣਾ ਦੇ ਭੂਸ਼ਨ ਕੁਮਾਰ ਵਜੋਂ ਹੋਈ ਹੈ ਤੇ ਉਹ ਸਵੇਰ ਤੋਂ ਹੀ ਗੈਸ ਏਜੰਸੀ ਬਾਹਰ ਲਾਈਨ ‘ਚ ਖੜ੍ਹਾ ਸੀ। ਉਸ ਦਾ ਨੰਬਰ 25ਵਾਂ ਸੀ। ਉਹ ਦੋ ਘੰਟੇ ਲਾਈਨ ਵਿਚ ਖੜ੍ਹਾ ਰਿਹਾ ਤੇ ਫਿਰ ਅਚਾਨਕ ਡਿੱਗ ਗਿਆ।
ਇਹ ਵੀ ਪੜ੍ਹੋ : CM ਮਾਨ ਨੇ ਪ੍ਰੋਗ੍ਰੈਸਿਵ ਪੰਜਾਬ ਇਨਵੈਸਟਰਸ ਸਮਿਟ ਦਾ ਕੀਤਾ ਉਦਘਾਟਨ, ਕਈ ਦੇਸ਼ਾਂ ਦੇ ਉੱਦਮੀ ਸ਼ਾਮਲ
ਪ੍ਰਸ਼ਾਸਨ ਦਾ ਦਾਅਵਾ ਹੈ ਕਿ ਘਰੇਲੂ ਸਿਲੰਡਰਾਂ ਦੀ ਕਮੀ ਨਹੀਂ ਹੈ ਪਰ ਫਿਰ ਵੀ ਲੋਕਾਂ ਨੂੰ ਘਰਾਂ ਵਿਚ ਸਪਲਾਈ ਨਹੀਂ ਮਿਲ ਰਹੀ ਹੈ। ਆਨਲਾਈਨ ਬੁਕਿੰਗ ਦੀਆਂ ਇੰਨੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਕਿ ਸਰਵਰ ਹੀ ਠੱਪ ਹੋ ਗਏ। ਬੁਕਿੰਗ ਕੰਫਰਮੇਸ਼ਨ ਲਈ ਵਨ ਟਾਈਮ ਪਾਸਵਰਡ (OTP) ਵੀ ਨਹੀਂ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -:
























