ਅੰਮ੍ਰਿਤਸਰ ਦੇ ਕਚਿਹਰੀ ਚੌਕ ‘ਤੇ ਇਕ ਨੌਜਵਾਨ ਪੁਲ ਤੋਂ ਛਾਲ ਮਾਰ ਦਿੱਤੀ। ਨੌਜਵਾਨ ਦੇ ਛਾਲ ਮਾਰਨ ਦਾ ਰਾਹਗੀਰ ਨੇ ਵੀਡੀਓ ਬਣਾ ਲਿਆ। ਉਹ ਲਗਭਗ 2 ਮਿੰਟ ਤੱਕ ਪੁਲ ਦੀ ਸਲੈਬ ਤੋਂ ਲਟਕਦਾ ਰਿਹਾ ਫਿਰ ਛਾਲ ਮਾਰ ਦਿੱਤੀ। ਹੇਠਾਂ ਲੋਕ ਉਸ ਨੂੰ ਫੜਨ ਲਈ ਖੜ੍ਹੇ ਰਹੇ। ਲੋਕਾਂ ਨੇ ਉਸ ਨੂੰ ਸਮਝਾਇਆ ਵੀ ਪਰ ਉਹ ਨਹੀਂ ਮੰਨਿਆ।
ਮੌਕੇ ‘ਤੇ ਮੌਜੂਦ ਲੋਕਾਂ ਮੁਤਾਬਕ ਨੌਜਵਾਨ ਕੁਝ ਦੇਰ ਤੱਕ ਪੁਲ ‘ਤੇ ਖੜ੍ਹਾ ਰਿਹਾ ਤੇ ਫਿਰ ਅਚਾਨਕ ਹੇਠਾਂ ਛਾਲ ਮਾਰ ਦਿੱਤੀ। ਘਟਨਾ ਮਗਰੋਂ ਰਾਹਗੀਰਾਂ ਨੇ ਪੁਲਿਸ ਤੇ ਐਂਬੂਲੈਂਸ ਨੂੰ ਸੂਚਨਾ ਕੀਤੀ। ਸੂਚਨਾ ਮਿਲਦੇ ਹੀ ਅੰਮ੍ਰਿਤਸਰ ਪੁਲਿਸ ਤੇ ਫਾਇਰ ਬ੍ਰਿਗੇਡ ਦੀ ਟੀਮ ਮੌਕੇ ‘ਤੇ ਪਹੁੰਚੀ। ਨੌਜਵਾਨ ਨੂੰ ਤੁਰੰਤ ਨੇੜਲੇ ਹਸਪਤਾਲ ਭਰਤੀ ਕਰਵਾਇਆ ਗਿਆ ਜਿਥੇ ਡਾਕਟਰਾਂ ਦੀ ਟੀਮ ਉਸ ਦਾ ਇਲਾਜ ਕਰ ਰਹੀ ਹੈ।
ਇਹ ਵੀ ਪੜ੍ਹੋ : ਵਿਧਾਨ ਸਭਾ ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ, ਪੰਜਾਬ ਦੇ ਬਕਾਇਆ ਫੰਡਾਂ ਸਣੇ ਚੁੱਕੇ ਕਈ ਮੁੱਦੇ
ਨੌਜਵਾਨ ਦੀ ਪਛਾਣ ਜਸਪਾਲ ਸਿੰਘ ਵਾਸੀ ਚੱਬੇਵਾਲ ਜ਼ਿਲ੍ਹਾ ਹੁਸ਼ਿਆਰਪੁਰ ਵਜੋਂ ਹੋਈ ਹੈ। ਜਸਪਾਲ ਨਸ਼ਾ ਕਰਨ ਦਾ ਆਦੀ ਹੈ। 2 ਮਹੀਨੇ ਤੋਂ ਉਹ ਮਾਹਿਲਪੁਰ ਵਿਚ ਕੰਮ ਕਰ ਰਿਹਾ ਸੀ।ਉਹ ਘਰ ਨਹੀਂ ਆਇਆ ਸੀ। ਪਿਤਾ ਨੇ ਦੱਸਿਆ ਕਿ ਉਸ ਨੂੰ ਇਕ ਸਾਲ ਪਹਿਲਾਂ ਆਟੋ ਰਿਕਸ਼ਾ ਲੈ ਕੇ ਦਿੱਤਾ ਸੀ। ਉਸ ਨੇ ਉਂਝ ਵੀ ਸਾਰਿਆਂ ਨੂੰ ਪ੍ਰੇਸ਼ਾਨ ਕਰਕੇ ਰੱਖਿਆ ਸੀ, ਉਹ ਅੰਮ੍ਰਿਤਸਰ ਕਿਵੇਂ ਪਹੁੰਚਿਆ, ਇਸ ਬਾਰੇ ਕੁਝ ਨਹੀਂ ਪਤਾ।
ਵੀਡੀਓ ਲਈ ਕਲਿੱਕ ਕਰੋ -:
























