ਪੰਜਾਬ ਵਿਚ ਪਰਾਲੀ ਦਾ ਪ੍ਰਬੰਧਨ ਸਰਕਾਰ ਲਈ ਵੱਡੀ ਚੁਣੌਤੀ ਬਣ ਗਿਆ ਹੈ। ਸੂਬੇ ਵਿਚ ਲਗਾਤਾਰ ਪ੍ਰਦੂਸ਼ਣ ਦਾ ਵੱਧ ਰਿਹਾ ਹੈ। ਪਰਾਲੀ ਸੀਜਨ ਦੌਰਾਨ ਏਅਰ ਕੁਆਲਟੀ ਇੰਡੈਕਸ 400 ਦੇ ਪੱਧਰ ਨੂੰ ਛੂਹਣ ਲੱਗਾ ਹੈ। ਇਸ ਵਾਰ ਵੀ ਬਠਿੰਡਾਤੇ ਮੰਡੀ ਗੋਬਿੰਦਗੜ੍ਹ ਵਰਗੇ ਸ਼ਹਿਰਾਂ ਦਾ ਏਕਿਊਆਈ ਲਗਾਤਾਰ 350 ਦੇ ਉਪਰ ਰਿਹਾ। ਪਰਾਲੀ ਸਾੜਨ ਦੇ ਮਾਮਲਿਆਂ ਵਿਚ ਭਾਵੇਂ ਪਿਛਲੇ ਸਾਲਾਂ ਦੇ ਮੁਕਾਬਲੇ ਕਮੀ ਆਈ ਹੈ ਪਰ ਇਸ ਦੀ ਰਫਤਾਰ ਕਾਫੀ ਹੌਲੀ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਦਾ ਕਹਿਣਾ ਹੈ ਕਿ 2022 ਦੀ ਤੁਲਨਾ ਵਿਚ ਇਸ ਸਾਲ ਲਗਭਗ 30 ਫੀਸਦੀ ਪਰਾਲੀ ਘੱਟ ਸੜੀ ਹੈ ਤੇ ਉਮੀਦ ਹੈ ਕਿ ਆਉਣ ਵਾਲੇਸਮੇਂ ਵਿਚ ਵੀ ਪਰਾਲੀ ਸਾੜਨ ਦੇ ਮਾਮਲੇ ਹੋਰ ਘੱਟ ਹੋਣਗੇ।
ਵਾਤਾਵਰਣ ਮਾਹਿਰਾਂ ਦਾ ਮੰਨਣਾ ਹੈ ਕਿ ਪਰਾਲੀ ਸਾੜਨ ਦੇ ਰੁਝਾਨ ‘ਤੇ ਪੂਰੀ ਤਰ੍ਹਾਂ ਤੋਂ ਕਾਬੂ ਪਾ ਕੇ ਹੀ ਸਮੱਸਿਆ ਦਾ ਹੱਲ ਕੀਤਾ ਜਾ ਸਕਦਾ ਹੈ। ਇਸ ਵਾਰ ਵੀ ਪਰਾਲੀ ਸਾੜਨ ਦੀਆਂ 36663 ਘਟਨਾਵਾਂ ਦਰਜ ਕੀਤੀਆਂ ਗਈਆਂ। ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਲਈ ਮਸ਼ੀਨਾਂ ਮੁਹੱਈਆ ਕਰਾਈਆਂ ਗਈਆਂਸਨ ਇਸ ਦੇ ਬਾਵਜੂਦ ਘਟਨਾਵਾਂ ਵਿਚ ਓਨੀ ਕਮੀ ਨਹੀਂ ਆ ਸਕੀ, ਜਿੰਨੀ ਉਮੀਦ ਸੀ।
ਪੰਜਾਬ ਵਿਚ ਸਾਲ2016 ਵਿਚ ਪਰਾਲੀ ਸਾੜਨ ਦੇ 81042 ਮਾਮਲੇ ਰਿਪੋਰਟ ਹੋਏ ਜਦੋਂ ਕਿ 2017ਵਿਚ 45384 ਤੇ 2018 ਵਿਚ ਇਸ ਦੀ ਗਿਣਤੀ 50590 ਰਹੀ। ਇਸੇ ਤਰ੍ਹਾਂ ਤੋਂ ਸਾਲ 2019 ਵਿਚ ਪਰਾਲੀ ਸਾੜਨ ਦੇ 55210 ਮਾਮਲੇ, 2020 ਵਿਚ 76590 ਮਾਮਲੇ, 2021 ‘ਚ 71304 ਮਾਮਲੇ, 2022 ‘ਚ 49922 ਮਾਮਲੇ ਤੇ ਮੌਜੂਦਾ ਸੀਜਨ ਵਿਚ ਸਾਲ 2023 ‘ਚ 36663 ਮਾਮਲੇ ਰਿਪੋਰਟ ਕੀਤੇ ਗਏ।
ਇਹ ਵੀ ਪੜ੍ਹੋ : ਚੀਨ ‘ਚ ਫੈਲੇ ਸਵਾਈਨ ਫਲੂ ਦੇ ਬਾਅਦ ਪੰਜਾਬ ‘ਚ ਵੀ ਅਲਰਟ, ਸਿਹਤ ਮੰਤਰੀ ਵੱਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਸਲਾਹ
ਭਾਵੇਂ ਪਰਾਲੀ ਸਾੜਨ ਦੇ ਮਾਮਲੇ ਘੱਟ ਰਹੇ ਪਰ ਏਕਿਊਆਈ ਪੱਧਰ ਦਾ ਵਧਣਾ ਖਤਰੇ ਦੀ ਘੰਟੀ ਹੈ। ਇਸ ਵਾਰ ਪੰਜਾਬ ਸਰਕਾਰ ਨੂੰ ਪ੍ਰਦੂਸ਼ਣ ਦੇ ਮੁੱਦੇ ‘ਤੇ ਸੁਪਰੀਮ ਕੋਰਟ ਤੋਂ ਦੋ ਵਾਰ ਫਟਕਾਰ ਪਈ। ਲਗਾਤਾਰ ਪੰਜਾਬ ਪਰਾਲੀ ਸਾੜਨ ਦੇ ਮਸਲੇ ਨੂੰ ਲੈ ਕੇ ਕੇਂਦਰ ਤੇ ਦਿੱਲੀ ਸਰਕਾਰ ਦੇ ਨਿਸ਼ਾਨੇ ‘ਤੇ ਬਣਿਆ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ : –