ਮਨਦੀਪ ਕੁਮਾਰ ਦੇ ਪਰਿਵਾਰ ਨੇ ਹੁਣ ਮਨਦੀਪ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਮਨਦੀਪ ਕੁਮਾਰ ਜੋ ਕਿ ਰੂਸ-ਯੂਕਰੇਨ ਜੰਗ ਦੇ ਵਿਚ ਮਾਰਿਆ ਗਿਆ ਸੀ ਤੇ ਹੁਣ ਪਰਿਵਾਰ ਵੱਲੋਂ ਉਸ ਦਾ ਸਸਕਾਰ ਨਾ ਕੀਤੇ ਜਾਣ ਦੀ ਗੱਲ ਕਹੀ ਗਈ ਹੈ। ਉਨ੍ਹਾਂ ਵੱਲੋਂ ਟ੍ਰੈਵਲ ਏਜੰਟ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ ਹੈ।
ਪਰਿਵਾਰ ਦਾ ਕਹਿਣਾ ਹੈ ਕਿ ਜਿਸ ਟ੍ਰੈਵਲ ਏਜੰਟ ਨੇ ਮਨਦੀਪ ਨੂੰ ਰੂਸ ਭੇਜਿਆ ਸੀ ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਹੀ ਅਸੀਂ ਮਨਦੀਪ ਦਾ ਸਸਕਾਰ ਕਰਾਂਗੇ। ਇਸ ਦੇ ਨਾਲ ਹੀ ਪਰਿਵਾਰ ਨੇ ਪਰਿਵਾਰ ਨੇ ਪੁਲਿਸ ‘ਤੇ ਕਾਰਵਾਈ ਨਾ ਕਰਨ ਦਾ ਇਲਜ਼ਾਮ ਵੀ ਲਗਾਇਆ ਹੈ ਤੇ ਨਾਲ ਹੀ ਪਰਿਵਾਰ ਨੇ ਪੁਲਿਸ ਨੂੰ ਦੋ ਦਿਨਾਂ ਦਾ ਅਲਟੀਮੇਟਮ ਦਿੱਤਾ ਹੈ।
ਇਹ ਵੀ ਪੜ੍ਹੋ : ‘ਆਪ’ ਸਰਪੰਚ ਦਾ ਕ.ਤ/ਲ ਕਰਨ ਵਾਲੇ ਸ਼ੂਟਰਾਂ ਦੀ ਹੋਈ ਪਛਾਣ. ਬੇਖੌਫ ਤਰੀਕੇ ਨਾਲ ਬ.ਦ/ਮਾਸ਼ਾਂ ਨੇ ਵਾਰ/ਦਾਤ ਨੂੰ ਦਿੱਤਾ ਅੰਜਾਮ
ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਹੀ ਮਨਦੀਪ ਕੁਮਾਰ ਦੀ ਦੇਹ ਭਾਰਤ ਪਹੁੰਚੀ ਸੀ। ਕਈ ਦਿਨਾਂ ਤੋਂ ਮਨਦੀਪ ਕੁਮਾਰ ਲਾਪਤਾ ਸੀ। ਕਾਰਵਾਈ ਨਾ ਕਰਨ ‘ਤੇ ਪਰਿਵਾਰ ਵੱਲੋਂ ਰੋਡ ਜਾਮ ਕੀਤਾ ਜਾਵੇਗਾ। ਮਨਦੀਪ ਕੁਮਾਰ ਜਲੰਧਰ ਦੇ ਗੁਰਾਇਆ ਦਾ ਰਹਿਣ ਵਾਲਾ ਸੀ ਤੇ ਟ੍ਰੈਵਲ ਏਜੰਟ ਨੇ ਝਾਂਸਾ ਦੇ ਕੇ ਉਸ ਨੂੰ ਬਾਹਰ ਭੇਜਿਆ ਸੀਜਿਥੇ ਉਸ ਨੂੰ ਰੂਸ ਵਿਚ ਜ਼ਬਰਦਸਤੀ ਭਰਤੀ ਕਰ ਦਿੱਤਾ ਜਾਂਦਾ ਹੈ ਪਰ ਹੁਣ ਦੋ ਦਿਨ ਪਹਿਲਾਂ ਉਸ ਦੀ ਦੇਹ ਪਹੁੰਚਣ ‘ਤੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਵੀਡੀਓ ਲਈ ਕਲਿੱਕ ਕਰੋ -:
























