Manpreet arrested by NIA : ਅੰਮ੍ਰਿਤਸਰ : ਹਿਜਬੁਲ ਮੁਜਾਹਿਦੀਨ ਨਾਲ ਜੁੜੇ ਨਾਰਕੋ ਅੱਤਵਾਦੀ ਮਾਮਲੇ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਦੇ ਅੜਿੱਕੇ ਚੜ੍ਹੇ ਮਨਪ੍ਰੀਤ ਸਿੰਘ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟ ਰਣਜੀਤ ਸਿੰਘ ਚੀਤਾ ਦੇ ਕਈ ਰਾਜ਼ਾ ਤੋਂ ਪਰਦਾਫਾਸ਼ ਕੀਤਾ ਹੈ। ਉਸਨੇ ਦੱਸਿਆ ਕਿ ਜਦੋਂ ਰਣਜੀਤ ਸਿੰਘ ਹਰਿਆਣਾ ਦੇ ਸਿਰਸਾ ਵਿੱਚ ਅੰਡਰਗ੍ਰਾਊਂਡ ਸੀ, ਤਾਂ ਉਹ ਉਸ ਨੂੰ ਮਿਲਦਾ ਸੀ। ਉਸਦੇ ਕਹਿਣ ’ਤੇ ਉਹ ਹੈਰੋਇਨ ਦੀ ਖੇਪ ਪਹੁੰਚਾਉਣ ਲਈ ਤਸਕਰਾਂ ਨਾਲ ਮੁਲਾਕਾਤ ਕਰਕੇ ਹੈਰੋਇਨ ਦੀ ਕੰਸਾਈਨਮੈਂਟ ਪਹੁੰਚਾਉਣ ਜਾਂਦਾ ਸੀ। ਇਸ ਨਾਲ ਮਿਲੇ ਪੈਸੇ ਦਾ ਇਸਤੇਮਾਲ ਚੀਤਾ ਟੈਰਰ ਫੰਡਿੰਗ ਲਈ ਕਰਦਾ ਸੀ। ਆਉਣ ਵਾਲੇ ਦਿਨਾਂ ਵਿੱਚ ਐਨਆਈਏ ਚੀਤਾ ਗਿਰੋਹ ਨਾਲ ਜੁੜੇ ਕੁਝ ਲੋਕਾਂ ਨੂੰ ਫੜ ਸਕਦੀ ਹੈ।
ਉਥੇ, ਐਨਆਈਏ ਦੀ ਟੀਮ ਮਨਜੀਤ ਸਿੰਘ ਦੇ ਬਟਾਲਾ (ਗੁਰਦਾਸਪੁਰ) ਵਿੱਚ ਸਥਿਤ ਇੱਕ ਪਿੰਡ ਤੇਜਾ ਖੁਰਦ ਪਹੁੰਚੀ। ਟੀਮ ਨੇ ਮੁਲਜ਼ਮ ਦਾ ਅਪਰਾਧਿਕ ਰਿਕਾਰਡ ਵੀ ਮੰਗਵਾਇਆ ਹੈ। ਅੰਮ੍ਰਿਤਸਰ ਵਿਚ ਉਸ ਦੀ ਕੋਠੀ ਦੇ ਮਾਲਕ ਮਹੇਸ਼ ਸ਼ਰਮਾ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਉਸ ਤੋਂ ਰੈਂਟ ਡੀਡ ਦੀ ਇੱਕ ਕਾਫੀ ਕਬਜ਼ੇ ਵਿੱਚ ਲਈ ਗਈ ਹੈ। ਜ਼ਿਕਰਯੋਗ ਹੈ ਕਿ ਐਨਆਈਏ ਦੀ ਟੀਮ ਨੇ ਵੀਰਵਾਰ ਨੂੰ ਮਨਪ੍ਰੀਤ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਸੀ। ਮੁਲਜ਼ਮਾਂ ਕੋਲੋਂ 20 ਲੱਖ ਰੁਪਏ ਦੀ ਨਗਦੀ, 130 ਕਾਰਤੂਸ ਅਤੇ ਹੈਰੋਇਨ ਪੈਕਿੰਗ ਲਿਫ਼ਾਫ਼ੇ ਬਰਾਮਦ ਕੀਤੇ ਗਏ ਸਨ।
ਤੁਹਾਨੂੰ ਦੱਸ ਦਈਏ ਕਿ ਮਈ 2018 ਵਿਚ, 534 ਕਿਲੋ ਹੈਰੋਇਨ ਮਾਮਲੇ ਵਿਚ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਦੇ ਏਜੰਟ ਰਣਜੀਤ ਸਿੰਘ ਚੀਤਾ ਨੇ ਆਪਣੇ ਗੁਰਗਿਆਂ ਨੂੰ ਸਾਰੇ ਪੰਜਾਬ ਵਿਚ ਫੈਲਾਇਆ ਸੀ। ਚੀਤਾ ਅੰਡਰਗ੍ਰਾਊਂਡ ਰਹਿੰਦੇ ਹੋਏ ਜੰਮੂ-ਕਸ਼ਮੀਰ ਵਿਚ ਕੰਮ ਕਰ ਰਹੇ ਹਿਜ਼ਬੁਲ ਮੁਜਾਹਿਦੀਨ ਦੇ ਕਮਾਂਡਰ ਨਾਇਕੂ ਲਈ ਡਰੱਗ ਮਨੀ ਇਕੱਠੀ ਕਰਕੇ ਭੇਜ ਰਿਹਾ ਸੀ। 20 ਅਪ੍ਰੈਲ ਨੂੰ ਚੀਤਾ ਨੇ ਨਾਇਕੂ ਦੇ ਇਸ਼ਾਰੇ ‘ਤੇ ਉਸ ਦੇ ਕਾਰਕੁੰਨ ਹਿਲਾਲ ਅਹਿਮਦ ਵਾਗਯੇ ਨੂੰ ਅਪ੍ਰੈਲ 2020 ਵਿੱਚ 32 ਲੱਖ ਦੀ ਫੰਡਿੰਗ ਕੀਤੀ ਸੀ। ਉਸਨੂੰ ਪੁਲਿਸ ਨੇ ਕਾਬੂ ਕਰ ਲਿਆ ਸੀ। ਵਾਗਏ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਿਸ ਨੇ ਰਣਜੀਤ ਸਿੰਘ ਚੀਤਾ ਨੂੰ ਵੀ ਹਰਿਆਣਾ ਦੇ ਸਿਰਸਾ ਤੋਂ ਗ੍ਰਿਫਤਾਰ ਕੀਤਾ ਸੀ।