ਮਾਨਸਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੋਂ ਦਾ ਫੌਜੀ ਜਵਾਨ ਡਿਊਟੀ ਦੌਰਾਨ ਸ਼ਹੀਦ ਹੋ ਗਿਆ। ਮਿਲੀ ਜਾਣਕਾਰੀ ਮੁਤਾਬਕ ਦਿਲ ਦਾ ਦੌਰਾ ਪੈਣ ਕਰਕੇ ਫੌਜੀ ਜਵਾਨ ਨੇ ਸ਼ਹਾਦਤ ਦਾ ਜਾਮ ਪੀਤਾ। ਸ਼ਹੀਦ ਫੌਜੀ ਦਾ ਨਾਂ ਰਾਜਵੀਰ ਸਿੰਘ ਹੈ ਤੇ ਉਹ ਮਾਨਸਾ ਦੇ ਪਿੰਡ ਤਾਮਕੋਟ ਦਾ ਰਹਿਣ ਵਾਲਾ ਹੈ।
ਰਾਜਵੀਰ ਸਿੰਘ ਨੇ 2017 ਵਿੱਚ ਬੰਗਾਲ ਇੰਜੀਨੀਅਰਿੰਗ ਵਿੱਚ ਭਰਤੀ ਹੋਇਆ ਸੀ। ਇਸ ਦੌਰਾਨ ਰਾਜਵੀਰ ਸਿੰਘ ਦੇਸ਼ ਦੇ ਵੱਖ-ਵੱਖ ਥਾਵਾਂ ‘ਤੇ ਡਿਊਟੀ ਨਿਭਾਉਂਦੇ ਹੋਏ ਅਸਾਮ ਦੇ ਡਿਬਰੂਗੜ੍ਹ ਵਿੱਚ ਤਾਇਨਾਤ ਸੀ। ਜਿਥੇ ਬੀਤੇ ਦਿਨੀਂ ਪਰਿਵਾਰ ਵਾਲਿਆਂ ਨੂੰ ਖਬਰ ਮਿਲੀ ਕਿ ਰਾਜਵੀਰ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਜਾਨ ਚਲੀ ਗਈ ਹੈ। ਰਾਜਵੀਰ ਸਿੰਘ ਦੀ ਦੇਹ ਨੂੰ ਅੱਜ ਮਾਨਸਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਪੋਸਟਮਾਰਟਮ ਦੇ ਬਾਅਦ ਦੇਹ ਵਾਰਸਾਂ ਦੇ ਹਵਾਲਾ ਕਰ ਦਿੱਤੀ ਗਈ।
ਇਹ ਵੀ ਪੜ੍ਹੋ : ਅਰਸ਼ਦੀਪ ਕਲੇਰ ਨੂੰ ਮਿਲੀ ਧ.ਮ/ਕੀ ਮਾਮਲੇ ‘ਚ ਹਾਈਕੋਰਟ ਸਖਤ, ਕਿਹਾ-‘ਕਿਉਂ ਨਾ ਮਾਮਲਾ ਕੇਂਦਰੀ ਜਾਂਚ ਏਜੰਸੀਆਂ ਨੂੰ ਸੌਂਪਿਆ ਜਾਵੇ’
ਸ਼ਹੀਦ ਰਾਜਵੀਰ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਤਾਮਕੋਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਰਾਜਵੀਰ ਸਿੰਘ ਆਪਣੇ ਪਿੱਛੇ ਇਕ ਮਾਸੂਮ ਧੀ, ਪਤਨੀ ਤੇ ਮਾਪੇ ਛੱਡ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
























