Mansa police arrest accomplice : ਮਾਨਸਾ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਉਨ੍ਹਾਂ ਨੇ ਇੰਟਰਨੈਸ਼ਨਲ ਸਮੱਗਲਰ ਜਗਦੀਸ਼ ਭੋਲਾ ਦੇ ਸਾਥੀ ਹਰਪ੍ਰੀਤ ਸਿੰਘ ਉਰਫ ਰੌਕੀ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਪਿਛਲੇ 6 ਸਾਲਾਂ ਤੋਂ ਇਸ ਮੁਲਜ਼ਮ ਦੀ ਭਾਲ ਵਿੱਚ ਸੀ। ਦੱਸਣਯੋਗ ਹੈ ਕਿ ਪੁਲਿਸ ਨੇ ਹਰਪ੍ਰੀਤ ਸਿੰਘ ਕੋਲੋਂ 10 ਕਿੱਲੋ ਪਾਊਡਰ ਬਰਾਮਦ ਕੀਤਾ ਸੀ, ਪਰ ਉਹ ਪੈਰੋਲ ਜੰਪ ਕਰਕੇ ਫਰਾਰ ਹੋ ਗਿਆ ਸੀ, ਜਿਸ ਦੇ ਚੱਲਦਿਆਂ ਉਹ ਪਿਛਲੇ 6 ਸਾਲਾਂ ਤੋਂ ਪੁਲਿਸ ਨੂੰ ਚਕਮਾ ਦੇ ਰਹੇ ਸੀ। ਪੁਲਿਸ ਨੇ ਹਰਪ੍ਰੀਤ ਅਤੇ ਉਸਦੇ ਇੱਕ ਸਾਥੀ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਦੋ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਾਨਸਾ ਦੇ ਪੁਲਿਸ ਦੇ ਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਕੌਮਾਂਤਰੀ ਸਮੱਗਲਰ ਜਗਦੀਸ਼ ਭੋਲਾ ਦੇ ਕੇਸ ਵਿੱਚ ਉਸ ਦੇ ਸਾਥੀ ਹਰਪ੍ਰੀਤ ਸਿੰਘ ਉਰਫ ਰੌਕੀ ਨੂੰ 6 ਸਾਲਾਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। 6 ਸਾਲ ਪਹਿਲਾਂ ਪੁਲਿਸ ਨੇ ਹਰਪ੍ਰੀਤ ਸਿੰਘ ਕੋਲੋਂ 10 ਕਿੱਲੋ ਪਾਊਡਰ ਪਕੜ ਫੜਿਆ ਸੀ ਪਰ ਉਹ ਪੈਰੋਲ ਜੰਪ ਕਰਕੇ ਫਰਾਰ ਹੋ ਗਿਆ ਸੀ। ਹਰਪ੍ਰੀਤ ਸਿੰਘ ਆਪਣਾ ਨਾਮ ਬਦਲ ਕੇ ਇੱਕ ਗੈਰਕਾਨੂੰਨੀ ਜਾਇਦਾਦ ਦਾ ਕਾਰੋਬਾਰ ਕਰ ਰਿਹਾ ਸੀ। ਪੁਲਿਸ ਨੇ ਹਰਪ੍ਰੀਤ ਅਤੇ ਉਸ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕਰੇ ਉਨ੍ਹਾਂ ਕੋਲੋਂ ਇੱਕ ਪਿਸਤੌਲ ਅਤੇ ਜਿੰਦਾ ਕਾਰਤੂਸ ਵੀ ਬਰਾਮਦ ਕੀਤਾ ਹੈ।
ਉਧਰ ਬਠਿੰਡਾ ਪੁਲਿਸ ਨੇ ਗੈਂਗਸਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਨੇ ਗ੍ਰਿਫ਼ਤਾਰ ਕੀਤਾ ਹੈ। ਮੌਕੇ ਤੋਂ ਮੁਲਜ਼ਮ ਵਿਅਕਤੀਆਂ ਕੋਲੋਂ ਸੱਤ 32 ਬੋਰ ਪਿਸਤੌਲ, 35 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਛਾਣ ਰਾਕੇਸ਼ ਕੁਮਾਰ ਉਰਫ ਸੁਰੇਸ਼ ਕੁਮਾਰ ਨਿਵਾਸੀ ਗੋਬਿੰਦਪੁਰਾ ਥਾਣਾ ਫਤਿਹਪੁਰ ਸਦਰ, ਜ਼ਿਲ੍ਹਾ ਸੀਕਰ ਰਾਜਸਥਾਨ ਅਤੇ ਕਾਰਤਿਕ ਜਹਾਂਗੀਰ ਉਰਫ ਗੁੱਡੂ ਨਿਵਾਸੀ ਦੇਰਾਏ ਥਾਣਾ ਰਾਮਗੰਜ ਸਦਰ ਜ਼ਿਲ੍ਹਾ ਅਜਮੇਰ ਰਾਜਸਥਾਨ ਵਜੋਂ ਹੋਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਐਸਐਸਪੀ ਵਿਰਕ ਨੇ ਦੱਸਿਆ ਕਿ ਮੁਲਜ਼ਮ ਰਾਕੇਸ਼ ਕੁਮਾਰ ਖਿਲਾਫ ਰਾਜਸਥਾਨ ਦੇ ਸੀਕਰ ਥਾਣੇ ਵਿਚ ਪਹਿਲਾਂ ਹੀ ਨਸ਼ਾ ਰੋਕੂ ਐਕਟ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਹੈ। ਇੱਕ ਮੁਖਬਰ ਦੀ ਸੂਚਨਾ ’ਤੇ ਬਠਿੰਡਾ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਪੰਜਾਬ ਤੇ ਜ਼ਿਲ੍ਹਿਆਂ ਵਿੱਚ ਗੈਂਗਸਟਰ ਤੇ ਲੁੱਟ-ਖੋਹ ਕਰਨ ਵਾਲੇ ਲੋਕਾਂ ਨੂੰ ਦੇਸੀ ਹਥਿਆਰਾਂ ਦੀ ਸਪਲਾਈ ਕਰਦੇ ਸਨ। ਇਸ ਤੋਂ ਪਹਿਲਾਂ ਹੀ ਉਹ ਇਸ ਦੇ ਲਈ ਕਈ ਆਰਡਰ ਲੈ ਚੁੱਕੇ ਸਨ।