Map application will now : ਜਲੰਧਰ : ਪੰਜਾਬ ਸਰਕਾਰ ਦੇ ਲੋਕਲ ਬਾਡੀ ਡਿਪਾਰਟਮੈਂਟ ਨੇ ਮੈਨੁਅਲ ਨਕਸ਼ਾ ਕਰਨ ‘ਤੇ ਰੋਕ ਲਗਾਉਂਦੇ ਹੋਏ ਸਾਰੇ ਨਗਰ ਨਿਗਮਾਂ ਤੇ ਨਗਰ ਕੌਂਸਲ ਨੂੰ ਪੱਤਰ ਭੇਜ ਕੇ ਸਪੱਸ਼ਟ ਕੀਤਾ ਹੈ ਕਿ 6 ਅਗਸਤ ਤੋਂ ਸਿਰਫ ਆਨਲਾਈਨ ਹੀ ਨਕਸ਼ਾ ਅਪਲਾਈ ਹੋਵੇਗਾ। ਪੱਤਰ ਵਿਚ ਸਪੱਸ਼ਟ ਹਿਦਾਇਤਾਂ ਦਿੱਤੀਆਂ ਗਈਆਂ ਹਨ ਕਿ ਹਰ ਕੈਟਾਗਰੀ ਦੇ ਨਕਸ਼ੇ, ਸੀਐਲਯੂ, ਲੇਆਊਟ ਪਲਾਨ ਅਤੇ ਮੋਬਾਈਲ ਟਾਵਰ ਲਈ ਅਰਜ਼ੀ ਈ-ਪੋਰਟਲ ਰਾਹੀਂ ਹੀ ਆਨਲਾਈਨ ਹੋ ਸਕਣਗੇ।
ਦੱਸਣਯੋਗ ਹੈ ਕਿ ਆਨਲਾਈਨ ਨਕਸ਼ੇ ਲਈ ਪੋਰਟਲ 15 ਅਗਸਤ 2018 ਤੋਂ ਸ਼ੁਰੂ ਕੀਤਾ ਗਿਆ ਸੀ, ਪਰ ਪੋਰਟਲ ਵਿਚ ਕੁਝ ਕਮੀਆਂ ਕਾਰਨ ਆਨਲਾਈਨ ਦੇ ਨਾਲ ਹੀ ਮੈਨੁਅਲ ਨਕਸ਼ਾ ਅਪਲਾਈ ਕਰਨ ਦੀ ਸਹੂਲਤ ਵੀ ਦਿੱਤੀ ਗਈ ਸੀ। ਇਸ ਬਾਰੇ ਲੋਕਲ ਬਾਡੀ ਡਾਇਰੈਕਟਰ ਨੇ ਸਪੱਸ਼ਟ ਕੀਤਾ ਹੈ ਕਿ ਤੁਸੀਂ ਸਾਰੀਆਂ ਕਮੀਆਂ ਦੂਰ ਕਰ ਲਈਆਂ ਗਈਆਂ ਹਨ ਅਤੇ ਪੋਰਟਲ ‘ਚ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੋਰਟਲ ‘ਤੇ ਰੈਗੂਲਰਾਈਜ਼ੇਸ਼ਨ ਪਾਲਿਸੀ ਅਧੀਨ ਐਨਓਸੀ ਲੈਣ ਦੀ ਸਹੂਲਤ ਰਹੇਗੀ।
ਪੋਰਟਲ ‘ਤੇ ਜ਼ੋਨਿੰਗ ਪਲਾਨ ਵੀ ਅਪਡੇਟ ਕੀਤਾ ਗਿਆ ਹੈ। ਡਾਇਰੈਕਟਰ ਨੇ ਸਖਤ ਹਿਦਾਇਤ ਦੰਦੇ ਹੋਏ ਕਿਹਾ ਹੈ ਕਿ ਜਿਹੜੇ ਨਗਰ ਨਿਗਮ ਜਾਂ ਨਗਰ ਕੌਂਸਲ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ, ਉਹ ਕਰੱਪਟ ਪ੍ਰੈਕਟਿਸ ਦੇ ਦਾਇਰੇ ਵਿਚ ਆਉਣਗੇ ਅਤੇ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਆਨਲਾਈਨ ਨਕਸ਼ਾ ਅਪਲਾਈ ਕਰਨ ਵਿਚ ਇਹ ਸਹੂਲਤ ਰਹਿੰਦੀ ਹੈ ਕਿ ਸਾਰੇ ਕੰਮ ਟਾਈਮ ਬਾਊਂਡ ਹੋ ਜਾਂਦੇ ਹਨ ਅਤੇ ਕਿਸੇ ਵੀ ਅਧਿਕਾਰੀ ਲਈ ਕੋਈ ਵੀ ਫਾਈਲ ਰੋਕਣਾ ਮੁਸ਼ਕਲ ਹੋ ਜਾਂਦਾ ਹੈ।