ਚੰਡੀਗੜ੍ਹ ਵਾਸੀਆਂ ਲਈ ਰਾਹਤ ਭਰੀ ਖਬਰ ਹੈ। ਸ਼ਹਿਰ ਵਿੱਚ ਕੋਰੋਨਾ ਦੇ ਮਹਾਮਾਰੀ ਦੇ ਮਾਮਲਿਆਂ ਵਿੱਚ ਕਮੀ ਆਉਣ ਕਰਕੇ ਯੂਟੀ ਪ੍ਰਸ਼ਾਸਨ ਨੇ ਵੱਡਾ ਫੈਸਲਾ ਲੈਂਦੇ ਹੋਏ ਸ਼ਹਿਰ ਵਿੱਚ ਐਤਵਾਰ ਨੂੰ ਲੱਗਣ ਵਾਲੇ ਕਰਫਿਊ ਨੂੰ ਹਟਾ ਦਿੱਤਾ ਹੈ, ਜਦਕਿ ਨਾਈਟ ਕਰਫਿਊ 10:30 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਰਹੇਗਾ।
ਇਹ ਹੁਕਮ ਚੰਡੀਗੜ੍ਹ ਪ੍ਰਸ਼ਾਸਕ ਵੀ ਪੀ ਸਿੰਘ ਬਦਨੌਰ ਨੇ ਜਾਰੀ ਕੀਤੇ ਹਨ। ਉਥੇ ਹੀ ਸੁਖਨਾ ਝੀਲ ਐਤਵਾਰ ਨੂੰ ਸਵੇਰੇ 5 ਵਜੇ ਤੋਂ 9 ਵਜੇ ਤਕ ‘ਤੇ ਸ਼ਾਮ 6 ਵਜੇ ਤੋਂ 8 ਵਜੇ ਤੱਕ ਖੁੱਲ੍ਹੇਗੀ। ਹੁਣ ਸ਼ਹਿਰ ਵਿੱਚ ਸੱਤੋ ਦਿਨ ਬਾਜ਼ਾਰ ਖੁੱਲ੍ਹ ਸਕਣਗੇ।
ਉਥੇ ਹੀ ਸਿਨੇਮਾ ਖੋਲ੍ਹਣ ਅਤੇ ਟੂਰਿਜ਼ਮ ਪਲੇਸ ਓਪਨ ਕਰਨ ‘ਤੇ ਸੋਮਵਾਰ ਨੂੰ ਕੋਵਿਡ-19 ਵਾਰ ਰਾਮ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ। ਐਤਵਾਰ ਨੂੰ ਸਵੇਰੇ 5 ਵਜੇ ਤੋਂ 8 ਵਜੇ ਤੱਕ ਅਤੇ 6 ਵਜੇ ਤੋਂ 8 ਵਜੇ ਤੱਕ ਸੈਰ ਕਰਨ ਲਈ ਲੋਕ ਜਾ ਸਕਦੇ ਹਨ। ਉਥੇ ਹੀ ਨਾਈਟ ਕਰਫਿਊ ਦੌਰਾਨ ਕਿਸੇ ਦੇ ਵੀ ਬਾਹਰ ਨਿਕਲਣ ‘ਤੇ ਪਾਬੰਦੀ ਰਹੇਗੀ। ਨਾਈਟ ਕਰਫਿਊ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਪੁਲਿਸ ਕਾਰਵਾਈ ਕਰੇਗੀ ਅਤੇ ਵਾਹਨ ਵੀ ਜ਼ਬਤ ਕੀਤੇ ਜਾਣਗੇ।
ਇਹ ਵੀ ਪੜ੍ਹੋ : ਜੈਪਾਲ ਭੁੱਲਰ ਮਾਮਲੇ ‘ਚ ਆਇਆ ਨਵਾਂ ਮੋੜ- ਸੁਪਰੀਮ ਕੋਰਟ ਪਹੁੰਚਿਆ ਪਰਿਵਾਰ, ਅਦਾਲਤ ਨੇ ਦਿੱਤੀਆਂ ਇਹ ਹਿਦਾਇਤਾਂ