ਜੈਪੁਰ ਵਿਚ ਰਹਿਣ ਵਾਲੀ ਅਨੀਤਾ ਵਰਮਾ ਨੇ ਵਿਆਹ ਵਿਚ ਲਾੜੇ ਨੂੰ ਕੋਈ ਦਹੇਜ ਨਹੀਂ ਦਿੱਤਾ ਹੈ। ਇਸ ਬਿਨਾਂ ਦਹੇਜ ਦੇ ਵਿਆਹ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਸੀਕਰ ਜ਼ਿਲ੍ਹੇ ਦੇ ਦਾਂਤਾਰਾਮਗੜ੍ਹ ਦੇ ਵਾਸੀ ਲਾੜੇ ਜੈਨਾਰਾਇਣ ਜਾਖੜ PWD ਵਿਭਾਗ ਵਿਚ ਜੇਈ ਅਹੁਦੇ ‘ਤੇ ਕੰਮ ਕਰਦਾ ਹੈ ਤੇ ਦੁਲਹਨ ਅਨੀਤਾ ਵਰਮਾ ਪੋਸਟ ਗ੍ਰੈਜੂਏਟ ਹੈ। ਲਾੜੇ ਜੈ ਨਾਰਾਇਣ ਜਾਖੜ ਨੇ ਦੱਸਿਆ ਕਿ ਲਾੜੀ ਅਨੀਤਾ ਦੇ ਮਾਤਾ-ਪਿਤਾ ਨੇ ਉਸ ਨੂੰ ਪਾਲ-ਪੋਸ ਕੇ ਇੰਨਾ ਵੱਡੀ ਕੀਤਾ ਤੇ ਨਾਲ ਹੀ ਪੋਸਟ ਗ੍ਰੈਜੂਏਟ ਕਰਵਾਇਆ ਹੈ। ਇਹ ਮੇਰੇ ਲਈ ਦਾਜ ਵਾਂਗ ਹੈ। ਅੱਜ ਤੇ ਸਮੇਂ ਸਿੱਖਿਆ ਵੀ ਦਾਜ ਤੋਂ ਘੱਟ ਨਹੀਂ ਹੈ।
ਜੇਈ ਜੈਨਾਰਾਇਣ ਜਾਖੜ ਨੇ ਸਿਰਫ ਇਕ ਰੁਪਏ ਤੇ ਇਕ ਨਾਰੀਅਲ ਦਾ ਸਗਨ ਲੈ ਕੇ ਵਿਆਹ ਕਰਾਇਆ। ਲਾੜੀ ਅਨੀਤਾ ਨੇ ਦੱਸਿਆ ਕਿ ਬਿਨਾਂ ਦਾਜ ਵਿਆਹ ਦੀ ਪੇਸ਼ਕਸ਼ ਲਾੜੇ ਦੇ ਪਰਿਵਾਰ ਨੇ ਕੀਤੀ ਸੀ। ਲਾੜੇ ਨੇ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਸਮਾਜਿਕ ਕੁਰੀਤੀਆਂ ਖਿਲਾਫ ਹਮੇਸ਼ਾ ਆਵਾਜ਼ ਚੁੱਕਦੇ ਰਹੇ ਹਨ ਤੇ ਪਿਤਾ ਇਕ ਵਕੀਲ ਹਨ। ਅਜਿਹੇ ਵਿਚ ਦਾਦਾ ਜੀ ਤੇ ਪਿਤਾ ਜੀ ਦੀ ਪ੍ਰੇਰਣਾ ਨਾਲ ਸਮਾਜ ਵਿਚ ਫੈਲੀ ਦਾਜ ਦੀ ਪ੍ਰਥਾ ਨੂੰ ਖਤਮ ਕਰਨ ਲਈ ਦਾਜ ਦੇ ਬਿਨਾਂ ਵਿਆਹ ਕਰਨ ਦਾ ਫੈਸਲਾ ਲਿਆ। ਇਸ ਫੈਸਲੇ ਵਿਚ ਮੇਰੇ ਪਰਿਵਾਰ ਨੇ ਮੇਰਾ ਪੂਰਾ ਸਾਥ ਦਿੱਤਾ।
ਇਹ ਵੀ ਪੜ੍ਹੋ : ਮਹਿਲਾ ਨੇ ਇਕੱਠੇ 60 ਲੋਕਾਂ ਨਾਲ ਰਚਾਇਆ ਵਿਆਹ, 3 ਦਿਨ ਚੱਲਿਆ ਪ੍ਰੋਗਰਾਮ, ਇੰਝ ਮਨਾਇਆ ਜਸ਼ਨ
ਲਾੜੀ ਅਨੀਤਾ ਪੋਸਟ ਗ੍ਰੈਜੂਏਸ਼ਨ ਦ ਬਾਅਦ ਹੁਣ ਸਰਕਾਰੀ ਨੌਕਰੀ ਦੀ ਤਿਆਰੀ ਕਰੇਗੀ। ਲਾੜੇ ਦਾ ਪੂਰਾ ਪਰਵਾਰ ਉਸ ਦਾ ਸਪੋਰਟ ਕਰੇਗਾ। ਲਾੜੇ ਦੇ ਪਰਿਵਾਰ ਨੇ ਲਾੜੀ ਅਨੀਤਾ ਨਾਲ ਵਾਅਦਾ ਕੀਤਾ ਹੈ ਕਿ ਜੇਕਰ ਉਸ ਦੀ ਚੋਣ ਸਰਕਾਰੀ ਨੌਕਰੀ ਵਿਚ ਹੋ ਜਾਂਦੀ ਹੈ ਤਾਂ ਉਹ ਇਕ ਸਾਲ ਤੱਕ ਆਪਣੀ ਤਨਖਾਹ ਮਾਤਾ-ਪਿਤਾ ਨੂੰ ਦੇ ਸਕਦੀ ਹੈ ਤਾਂ ਕਿ ਇਕ ਧੀ ਨੂੰ ਪੜ੍ਹਾ ਲਿਖਾ ਕੇ ਕਾਬਲ ਬਣਾਉਣ ਦਾ ਫਲ ਉਨ੍ਹਾਂ ਨੂੰ ਵੀ ਮਿਲੇ।