ਥਾਣਾ ਸਦਰ ਅਧੀਨ ਪੈਂਦ ਪਿੰਡ ਝੰਡੇਰ ਵਿਚ 34 ਸਾਲਾ ਕੁਲਬੀਰ ਕੌਰ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ। ਮਹਿਲਾ ਦੀ ਲਾਸ਼ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਤਰਨਤਾਰਨ ਤੋਂ ਪੋਟਮਾਰਟਮ ਕਰਵਾਇਆ ਗਿਆ। ਮ੍ਰਿਤਕਾ ਦੇ ਪਿਤਾ ਨਿਰਮਲ ਸਿੰਘ ਦੀ ਸ਼ਿਕਾਇਤ ‘ਤੇ ਮੁਲਜ਼ਮ ਪਤੀ ਮਨਤਾਜ ਸਿੰਘ ਵਾਸੀ ਪਿੰਡ ਝੰਡੇਰ, ਉਸ ਦੀ ਭੈਣ ਪਰਮਜੀਤ ਪੰਮੋ, ਭਾਬੀ ਹਰਜਿੰਦਰ ਕੌਰ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਤਹਿਸੀਲ ਬਾਬਾ ਬਕਾਲਾ ਦੇ ਪਿੰਡ ਜਮਾਲਪੁਰਾ ਵਾਸੀ ਨਿਰਮਲ ਸਿੰਘ ਨੇ ਦੱਸਿਆ ਕਿ ਉਹ ਸਾਲਾਂ ਤੱਕ ਗੁਜਰਾਤ ਦੀ ਨਿੱਜੀ ਕੰਪਨੀ ਵਿਚ ਨੌਕਰੀ ਕਰਦਾ ਰਿਹਾ। ਉਸ ਦੇ ਇਕਲੌਤੇ ਪੁੱਤ ਦੀ ਲਗਭਗ 15 ਸਾਲ ਪਹਿਲਾਂ ਮੌਤ ਹੋ ਗਈ ਜਿਸ ਦੇ ਬਾਅਦ 2011 ਵਿਚ ਉਸ ਨੇ ਆਪਣੀ ਧੀ ਕੁਲਬੀਰ ਕੌਰ ਦਾ ਵਿਆਹ ਖਡੂਰ ਸਾਹਿਬ ਦੇ ਪਿੰਡ ਝੰਡੇਰ ਵਾਸੀ ਅਰਜਨ ਸਿੰਘ ਦੇ ਲੜਕੇ ਮਨਤਾਜ ਸਿੰਘ ਨਾਲ ਕੀਤਾ। ਮਨਤਾਜ ਉਸ ਸਮੇਂ ਦੁਬਈ ਵਿਚ ਕੰਮ ਕਰਦਾ ਸੀ। ਵਿਆਹ ਦੇ ਬਾਅਦ ਉਨ੍ਹਾਂ ਦੇ ਦੋ ਬੱਚੇ ਕੰਵਲਪ੍ਰੀਤ (13), ਜੋਨਬਜੀਤ (11) ਪੈਦਾ ਹੋਏ।
ਇਹ ਵੀ ਪੜ੍ਹੋ : ਚਾਲ੍ਹੀ ਮੁਕਤਿਆਂ ਦੀ ਸ਼ਹਾਦਤ ਨੂੰ ਨਮਨ, ਕੜਾਕੇ ਦੀ ਠੰਢ ‘ਚ ਸ੍ਰੀ ਮੁਕਤਸਰ ਸਾਹਿਬ ‘ਚ ਉਮੜਿਆ ਸੰਗਤ ਦਾ ਸੈਲਾਬ
ਦੁਬਈ ਬੈਠਾ ਮਨਤਾਜ ਸਿੰਘ ਆਪਣੀ ਪਤਨੀ ਕੁਲਬੀਰ ਕੌਰ ਨੂੰ ਬਿਨਾਂ ਵਜ੍ਹਾ ਤੰਗ ਪ੍ਰੇਸ਼ਾਨ ਕਰਦਾ ਸੀ। ਲਗਭਗ ਇਕ ਮਹੀਨੇ ਪਹਿਲਾਂ ਮਾਂ ਦੀ ਮੌਤ ‘ਤੇ ਮਨਤਾਜ ਸਿੰਘ ਦੁਬਈ ਤੋਂ ਵਾਪਸ ਪਰਤਿਆ। ਉਹ ਅਕਸਰ ਆਪਣੀ ਭੈਣ ਪਰਮਜੀਤ ਕੌਰ ਪੰਮੋ ਤੇ ਭਾਬੀ ਹਰਜਿੰਦਰ ਕੌਰ ਨਾਲ ਮਿਲ ਕੇ ਪਤਨੀ ਦੀ ਬਿਨਾਂ ਵਜ੍ਹਾ ਮਾਰਕੁੱਟ ਕਰਦਾ। ਲੋਹੜੀ ਦੀ ਦੁਪਹਿਰ ਮੰਗਲਵਾਰ ਨੂੰ ਕੁਲਬੀਰ ਕੌਰ ਦੀ ਮਾਰਕੁੱਟ ਕੀਤੀ ਗਈ। ਤੰਗ ਆ ਕੇ ਉਸ ਨੇ ਜ਼ਹਿਰੀਲੀ ਚੀਜ਼ ਖਾ ਲਈ।
ਵੀਡੀਓ ਲਈ ਕਲਿੱਕ ਕਰੋ -:
























